ਅੱਜ ਕਮਿਸ਼ਨਰੇਟ ਜਲੰਧਰ ਵਿੱਚ ਸਪੈਸ਼ਲ ਆਪਰੇਸ਼ਨ ਯੂਨਿਟ ਦੇ ਸਮੂਹ ਸਟਾਫ ਵੱਲੋਂ ਸੁੱਖ-ਸ਼ਾਂਤੀ ਅਤੇ ਗੁਰੂ ਕਾ ਸ਼ੁਕਰਾਨਾ ਅਦਾ ਕਰਨ ਲਈ ਸ਼੍ਰੀ ਅਖੰਡ ਪਾਠ 26 ਜਨਵਰੀ ਨੂੰ ਅਰੰਭ ਕਰਵਾਇਆ ਗਿਆ ਸੀ ਅੱਜ ਭੋਗ ਪਾਏ ਗਏ ।
ਇਸ ਦੌਰਾਨ ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਸ੍ਰੀ ਕੁਲਦੀਪ ਸਿੰਘ ਚਾਹਲ ਆਈ ਪੀ ਐਸ, ਸ਼੍ਰੀ ਜਸਕਿਰਨਜੀਤ ਸਿੰਘ ਤੇਜਾ ਡੀਸੀਪੀ ਇਨਵੈਸਟੀਗੇਸ਼ਨ ਅਤੇ ਹੋਰ ਪੁਲਿਸ ਅਫਸਰਾਂਨ, ਸਮੂਹ ਪੁਲਿਸ ਸਟਾਫ ਵੱਲੋਂ ਗੁਰੂ ਚਰਨਾਂ ਵਿਚ ਮੱਥਾ ਟੇਕ ਕੇ ਹਾਜ਼ਰੀ ਲਗਾਈ ਗਈ ਅਤੇ ਆਈਆ ਸੰਗਤਾਂ ਵਲੋਂ ਗੁਰੂ ਕਾ ਲੰਗਰ ਪ੍ਰਸ਼ਾਦ ਵੀ ਛਕਿਆ ਗਿਆ।

Users Today : 10