ਚੱਪਲਾਂ ‘ਚ ਲੁਕੋ ਕੇ ਸੋਨਾ ਲਿਜਾ ਰਿਹਾ ਸੀ ਯਾਤਰੀ, ਕਸਟਮ ਵਿਭਾਗ ਨੇ ਕੀਤਾ ਕਾਬੂ

ਦੇਸ਼ ਦੇ ਹਵਾਈ ਅੱਡਿਆਂਤੋਂ ਕਸਟਮ ਵਿਭਾਗ ਦੇ ਅਧਿਕਾਰੀਆਂ ਦੀ ਸਖ਼ਤ ਕਾਰਵਾਈ ਦੇਖਣ ਨੂੰ ਮਿਲ ਰਹੀਆਂ ਹਨ ਤਾਜ਼ਾ ਮਾਮਲਾ ਬੈਂਗਲੁਰੂ ਹਵਾਈ ਅੱਡੇਤੋਂ ਸਾਹਮਣੇ ਆਇਆ ਹੈ ਇਥੇ ਇੰਡੀਗੋ ਦੀ ਫਲਾਈਟ ਰਾਹੀਂ ਬੈਂਕਾਕ ਤੋਂ ਬੈਂਗਲੁਰੂ ਪਹੁੰਚੇ ਯਾਤਰੀ ਦੀਆਂ ਚੱਪਲਾਂਚੋਂ 1.2 ਕਿਲੋ ਸੋਨਾ ਮਿਲਿਆ ਹੈ ਇਸ ਦੀ ਕੀਮਤ ਕਰੀਬ 69.40 ਲੱਖ ਰੁਪਏ ਦੱਸੀ ਜਾ ਰਹੀ ਹੈ ਫਿਲਹਾਲ ਕਸਟਮ ਵਿਭਾਗ ਵੱਲੋਂ ਸੋਨੇ ਨੂੰ ਜ਼ਬਤ ਕਰ ਲਿਆ ਗਿਆ ਹੈਇਸ ਮਾਮਲੇ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਵੀਡੀਓ ਵਿਚ ਕਸਟਮ ਵਿਭਾਗ ਦੇ ਅਧਿਕਾਰੀ ਯਾਤਰੀ ਦੀਆਂ ਚੱਪਲਾਂਚੋਂ ਸੋਨੇ ਦੇ ਬਿਸਕੁਟ ਕੱਢਦੇ ਨਜ਼ਰ ਰਹੇ ਹਨ ਇਕ ਕਸਟਮ ਅਧਿਕਾਰੀ ਨੇ ਦੱਸਿਆ ਕਿ ਇੰਡੀਗੋ ਏਅਰਵੇਜ਼ ਦੀ ਫਲਾਈਟਤੇ ਬੈਂਗਲੁਰੂ ਪਹੁੰਚਣ ਵਾਲੇ ਯਾਤਰੀਆਂ ਨੂੰ ਚੈਕਿੰਗ ਲਈ ਰੋਕਿਆ ਗਿਆ ਜਾਂਚ ਦੌਰਾਨ ਉਸ ਕੋਲੋਂ ਚੱਪਲਾਂ ਜੜ੍ਹੇ ਸੋਨੇ ਦੇ ਕੁੱਲ ਚਾਰ ਟੁਕੜੇ ਬਰਾਮਦ ਕੀਤੇ ਗਏ ਹਨ ਜਾਣਕਾਰੀ ਅਨੁਸਾਰ 1.2 ਕਿਲੋਗ੍ਰਾਮ 24 ਕੈਰੇਟ ਸ਼ੁੱਧਤਾ ਦੀ ਘੱਟੋਘੱਟ ਕੀਮਤ 69.40 ਲੱਖ ਰੁਪਏ ਹੈ

About The Author