ਪੰਜਾਬ ‘ਚ ਕਈ ਅਧਿਕਾਰੀਆਂ ਦਾ ਹੋਇਆ ਤਬਾਦਲਾ

ਲੁਧਿਆਣਾ  : ਪੰਜਾਬ ਪ੍ਰਦਸ਼ਣ ਕੰਟਰੋਲ ਬੋਰਡ (ਪੀ. ਪੀ. ਸੀ. ਬੀ.) ਵਿਚ ਬਦਲੀਆਂ ਦਾ ਦੌਰ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਸਾਇੰਸ ਟੈਕਨਾਲੋਜੀ ਐਂਡ ਇਨਵਾਇਰਮੈਂਟ ਡਿਪਾਰਟਮੈਂਟ ਦੇ ਸਕੱਤਰ ਰਾਹੁਲ ਤਿਵਾੜੀ ਵੱਲੋਂ ਪੀ. ਪੀ. ਸੀ. ਬੀ. ਨਾਲ ਸਬੰਧਤ ਬਦਲੀਆਂ ਦਾ ਇਕ ਵੱਡਾ ਆਰਡਰ ਜਾਰੀ ਕੀਤਾ ਗਿਆ, ਜਿਸ ਵਿਚ 25 ਐਕਸੀਅਨ (ਈ. ਈ.) ਪੱਧਰ ਦੇ ਅਫ਼ਸਰ ਬਦਲ ਦਿੱਤੇ ਗਏ।

ਲੁਧਿਆਣਾ ’ਚ ਰੀਜਨ-1 ਵਿਚ ਤਾਇਨਾਤ ਐਕਸੀਅਨ ਮਨੋਹਰ ਲਾਲ ਨੂੰ ਬਦਲ ਕੇ ਪਟਿਆਲਾ ਹੈੱਡ ਕੁਆਰਟਰ-1, ਲੁਧਿਆਣਾ ਰੀਜਨ ਆਫ਼ਿਸ-2 ’ਚ ਤਾਇਨਾਤ ਵਿੱਕੀ ਬਾਂਸਲ ਨੂੰ ਜ਼ੋਨਲ ਆਫਿਸ-1 ’ਚ ਭੇਜ ਦਿੱਤਾ ਗਿਆ ਹੈ, ਮਤਲਬ ਇਹ ਦੋਵੇਂ ਅਫ਼ਸਰ ਹੁਣ ਪਬਲਿਕ ਡਿਊਟੀ ਤੋਂ ਹਟਾ ਦਿੱਤੇ ਗਏ ਹਨ, ਜਦਕਿ ਲੁਧਿਆਣਾ ਰੀਜਨਲ ਆਫਿਸ-3 ’ਚ ਤਾਇਨਾਤ ਸੰਦੀਪ ਕੁਮਾਰ ਨੂੰ ਜਲੰਧਰ ਰੀਜਨਲ ਆਫਿਸ-1 ਦਾ ਚਾਰਜ ਦਿੱਤਾ ਗਿਆ ਹੈ, ਜਦਕਿ ਲੁਧਿਆਣਾ ਰੀਜਨ–4 ਦੀ ਕਮਾਨ ਸੰਭਾਲ ਰਹੀ ਸਮਿਤਾ ਨੂੰ ਚੀਫ ਆਫਿਸ ਜਲੰਧਰ ਭੇਜ ਦਿੱਤਾ ਗਿਆ ਹੈ।.

ਨਵੀਂਆਂ ਬਦਲੀਆਂ ਦੀ ਸੂਚੀ ’ਚ ਲੁਧਿਆਣਾ ਰੀਜਨ-1 ਦੀ ਕਮਾਨ ਕਮਲਦੀਪ ਕੌਰ ਨੂੰ, ਰੀਜਨ–2 ਦੀ ਕਮਾਨ ਰਵਿੰਦਰ ਭੱਟੀ ਨੂੰ, ਰੀਜਨ-3 ਦੀ ਕਮਾਨ ਰਾਜੀਵ ਗੁਪਤਾ ਅਤੇ ਰੀਜਨ–4 ਦੀ ਕਮਾਨ ਕੁਲਦੀਪ ਸਿੰਘ ਨੂੰ ਦਿੱਤੀ ਗਈ ਹੈ।

About The Author