ਬਦਰੀਨਾਥ-ਕੇਦਾਰਨਾਥ ਆਉਣ ਵਾਲੇ ਸ਼ਰਧਾਲੂਆਂ ਲਈ ਜ਼ਰੂਰੀ ਖ਼ਬਰ

Badrinath : ਕੇਦਾਰਨਾਥ ਕਮੇਟੀ ਨੇ ਇਸ ਸਾਲ ਤੋਂ ਬਦਰੀਨਾਥ ਅਤੇ ਕੇਦਾਰਨਾਥ ਧਾਮ ’ਚ ਸ਼ਰਧਾਲੂ ਦੇ ਰੂਪ ’ਚ ਆਉਣ ਵਾਲੇ ਸਾਰੇ ਅਤਿ ਵਿਸ਼ੇਸ਼ ਵਿਅਕਤੀਆਂ (ਵੀ. ਆਈ. ਪੀ.) ਤੋਂ ਭਗਵਾਨ ਦੇ ਵਿਸ਼ੇਸ਼ ਦਰਸ਼ਨ ਅਤੇ ਪ੍ਰਸਾਦ ਲਈ ਪ੍ਰਤੀ ​ਵਿਅਕਤੀ 300 ਰੁਪਏ ਦੀ ਫੀਸ ਲੈਣ ਦਾ ਫ਼ੈਸਲਾ ਲਿਆ ਹੈ।

Badrinath

ਕਮੇਟੀ ਦੇ ਪ੍ਰਧਾਨ ਅਜੇਂਦਰ ਅਜੇ ਨੇ ਮੰਗਲਵਾਰ ਨੂੰ ਇੱਥੇ ਦੱਸਿਆ ਕਿ ਕਮੇਟੀ ਨੇ ਬੀਤੇ ਦਿਨੀਂ ਦੇਸ਼ ਦੇ ਚਾਰ ਪ੍ਰਮੁੱਖ ਮੰਦਰਾਂ-ਤਿਰੂਪਤੀ ਬਾਲਾਜੀ, ਸ਼੍ਰੀ ਵੈਸ਼ਣੋ ਦੇਵੀ, ਸ਼੍ਰੀ ਮਹਾਕਾਲੇਸ਼ਵਰ ਅਤੇ ਸ਼੍ਰੀ ਸੋਮਨਾਥ ਮੰਦਰਾਂ ’ਚ ਪੂਜਾ ਅਤੇ ਦਰਸ਼ਨ ਆਦਿ ਵਿਵਸਥਾਵਾਂ ਦੇ ਪ੍ਰਬੰਧਨ ਦੇ ਅਧਿਐਨ ਲਈ ਚਾਰ ਟੀਮਾਂ ਭੇਜੀਆਂ ਸਨ। ਟੀਮਾਂ ਦੀ ਰਿਪੋਰਟ ਤੇ ਸ਼ਿਫਾਰਸ਼ਾਂ ਦੇ ਆਧਾਰ ’ਤੇ ਕਮੇਟੀ ਵੱਲੋਂ ਉਕਤ ਫੈਸਲਾ ਲਿਆ ਗਿਆ ਹੈ।

kedaarnath

ਚਾਰਧਾਮ ਯਾਤਰਾ ਲਈ ਆਨਲਾਈਨ ਰਜਿਸਟ੍ਰੇਸ਼ਨ ਹੁਣ ਜ਼ਰੂਰੀ ਨਹੀਂ

ਚਾਰਧਾਮ ਯਾਤਰਾ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਪਾਬੰਦੀ ਹੁਣ ਖਤਮ ਕਰ ਦਿੱਤੀ ਗਈ ਹੈ। ਸੂਬੇ ਦੇ ਤੀਰਥ ਯਾਤਰੀ ਬਿਨਾਂ ਕਿਸੇ ਰਜਿਸਟ੍ਰੇਸ਼ਨ ਦੇ ਦਰਸ਼ਨ ਕਰ ਸਕਣਗੇ ਜਦਕਿ ਹੋਰ ਸੂਬਿਆਂ ਦੇ ਤੀਰਥ ਯਾਤਰੀਆਂ ਲਈ ਇਹ ਜ਼ਰੂਰੀ ਹੋਵੇਗਾ ਕਿ ਉਹ ਹੋਟਲ ਜਾਂ ਹੋਮ ਸਟੇਅ ਦੀ ਬੁਕਿੰਗ ਕਰਵਾ ਲੈਣ। ਅਜਿਹੀ ਬੁਕਿੰਗ ਦਿਖਾਉਣ ਵਾਲੇ ਯਾਤਰੀਆਂ ਦਾ ਆਫਲਾਈਨ ਰਜਿਸਟ੍ਰੇਸ਼ਨ ਕਰਵਾਇਆ ਜਾਵੇਗਾ।

About The Author