ਫਾਜ਼ਿਲਕਾ: ਅਬੋਹਰ ਦੇ ਪੁਰਾਣੀ ਫਾਜ਼ਿਲਕਾ ਰੋਡ ’ਤੇ ਸਥਿਤ ਜੌਹਰੀ ਮੰਦਿਰ ਵਿਖੇ ਦਰਦਨਾਕ ਘਟਨਾ ਵਾਪਰੀ ਹੈ। ਇਥੇ ਆਪਣੀ ਮਾਤਾ ਨਾਲ ਮੱਥਾ ਟੇਕਣ ਆਈ ਇਕ ਲੜਕੀ ਦਾ ਮੰਦਰ ਵਿਚ ਲੁਕੇ ਇਕ ਨੌਜਵਾਨ ਵੱਲੋਂ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਦਿੱਤਾ ਗਿਆ। ਜਿਸ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਆਂਦਾ ਗਿਆ। ਜਿਥੇ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਸ੍ਰੀ ਗੰਗਾਨਗਰ ਰੈਫਰ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਈਦਗਾਹ ਬਸਤੀ ਦੀ ਰਹਿਣ ਵਾਲੀ 22 ਸਾਲਾ ਲੜਕੀ ਆਪਣੀ ਮਾਂ ਨਾਲ ਜੌਹਰੀ ਮੰਦਰ ‘ਚ ਮੱਥਾ ਟੇਕਣ ਆਈ ਹੋਈ ਸੀ। ਇਸੇ ਦੌਰਾਨ ਮੰਦਰ ਦੇ ਬਗੀਚੇ ਵਿੱਚ ਲੁਕੇ ਇੱਕ ਨੌਜਵਾਨ ਨੇ ਉਸ ਨੂੰ ਘੇਰ ਲਿਆ। ਇਸ ਤੋਂ ਬਾਅਦ ਉਸ ਨੇ ਲੜਕੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਦਾ ਗਲਾ ਵੱਢ ਦਿੱਤਾ ਅਤੇ ਫਰਾਰ ਹੋ ਗਿਆ। ਇਸ ਕਾਰਨ ਲੜਕੀ ਚੀਕਣ ਲੱਗੀ ਅਤੇ ਵਿਹੜੇ ਵਿੱਚ ਖੂਨ ਦੇ ਛਿੱਟੇ ਪੈ ਗਏ। ਘਬਰਾਈ ਬੱਚੀ ਦੀ ਮਾਂ ਨੇ ਗੁਆਂਢੀਆਂ ਦੀ ਮਦਦ ਨਾਲ ਤੁਰੰਤ ਉਸ ਨੂੰ ਹਸਪਤਾਲ ਦਾਖਲ ਕਰਵਾਇਆ। ਮੁੱਢਲੀ ਸਹਾਇਤਾ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਸ੍ਰੀਗੰਗਾਨਗਰ ਲੈ ਗਏ।

Users Today : 7