ਸਵੇਰੇ-ਸਵੇਰੇ ਭੁਚਾਲ ਦੇ ਜ਼ਬਰਦਸਤ ਝਟਕੇ, ਰਿਕਟਰ ਪੈਮਾਨੇ ‘ਤੇ 7.2 ਰਹੀ ਤੀਬਰਤਾ

ਦੁਨੀਆ ਭਰ ਭੂਚਾਲ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਇਸ ਦੌਰਾਨ ਨਿਊਜ਼ੀਲੈਂਡ ਸੋਮਵਾਰ ਸਵੇਰੇ ਬਹੁਤ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (NCS) ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਰਿਕਟਰ ਪੈਮਾਨੇਤੇ ਭੂਚਾਲ ਦੀ ਤੀਬਰਤਾ 7.2 ਦਰਜ ਕੀਤੀ ਗਈ ਹਾਲਾਂਕਿ ਭੁਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ

NCS ਮੁਤਾਬਕ ਨਿਊਜ਼ੀਲੈਂਡ ਦੇ ਉੱਤਰਪੂਰਬ ਸਥਿਤ ਕਰਮਾਡੇਕ ਟਾਪੂਤੇ ਸਵੇਰੇ 6.11 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਾਲਾਂਕਿ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਇਸ ਦੇ ਨਾਲ ਹੀ ਸੰਯੁਕਤ ਰਾਜ ਭੂਵਿਗਿਆਨ ਸਰਵੇਖਣ ਯਾਨੀ USGS ਨੇ ਦੱਸਿਆ ਕਿ ਇਹ ਭੂਚਾਲ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈਤੇ ਆਇਆ

ਦੱਸ ਦਈਏ ਕਿ ਨਿਊਜ਼ੀਲੈਂਡ ਪਿਛਲੇ ਮਹੀਨੇ ਵੀ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਸਨ ਉਦੋਂ ਵੀ ਕਰਮਾਡੇਕ ਟਾਪੂ ਦੇ ਨੇੜੇ ਧਰਤੀ ਕੰਬ ਰਹੀ ਸੀ ਉਦੋਂ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇਤੇ 7.1 ਮਾਪੀ ਗਈ ਸੀ

About The Author