ਹਿਮਾਚਲ ਦੇ ਕੁੱਲੂ ‘ਚ ਦਰਦਨਾਕ ਹਾਦਸਾ, ਸੈਲਾਨੀਆਂ ਨਾਲ ਭਰੀ ਬੱਸ ਡੂੰਘੀ ਖੱਡ ‘ਚ ਡਿੱਗੀ, IIT BHU ਦੇ 7 ਵਿਦਿਆਰਥੀਆਂ ਦੀ ਮੌਤ

ਹਿਮਾਚਲ ਦੇ ਕੁੱਲੂ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਸੈਲਾਨੀਆਂ ਨਾਲ ਭਰੀ ਇੱਕ ਕਾਰ ਖਾਈ ਵਿੱਚ ਡਿੱਗ ਗਈ, ਜਿਸ ਕਾਰਨ 7 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਜਦਕਿ 10 ਵਿਦਿਆਰਥੀ ਗੰਭੀਰ ਜ਼ਖਮੀ ਹੋ ਗਏ ਹਨ। ਸਾਰੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਇਹ ਵਿਦਿਆਰਥੀ ਵਾਰਾਣਸੀ ਆਈ.ਆਈ.ਟੀ. ਦੇ ਹਨ।

ਇਹ ਹਾਦਸਾ ਬੀਤੀ ਰਾਤ ਕਰੀਬ 8.30 ਵਜੇ ਕੁੱਲੂ ਦੀ ਬੰਜਰ ਘਾਟੀ ਦੇ ਘਿਆਗੀ ਇਲਾਕੇ ‘ਚ NH-305 ‘ਤੇ ਵਾਪਰਿਆ ਹੈ। ਇਸ ਹਾਦਸੇ ‘ਚ ਜ਼ਖਮੀ ਹੋਏ 10 ਵਿਦਿਆਰਥੀਆਂ ‘ਚੋਂ 5 ਨੂੰ ਕੁੱਲੂ ਦੇ ਜ਼ੋਨਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਅਤੇ 5 ਦਾ ਬੰਜਰ ਦੇ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

About The Author