16 ਸਾਲਾਂ ਨਾਬਾਲਗ ਨਾਲ ਸਮੂਹਿਕ ਜਬਰ-ਜਨਾਹ, ਨੌਜਵਾਨਾਂ ਖ਼ਿਲਾਫ ਮਾਮਲਾ ਦਰਜ਼

ਪੰਜਾਬ ਅਪਰਾਧਕ ਵਾਰਦਾਤਾਂ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ ਹੁਣ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਦਰਅਸਲ ਲੁਧਿਆਣਾ ਦੇ ਹੈਬੋਵਾਲ ਇਲਾਕੇ ਸਮੂਹਿਕ ਜਬਰਜਨਾਹ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਜਬਰਜਨਾਹ ਦੇ ਇਸ ਮਾਮਲੇ ਵਿੱਚ ਥਾਣਾ ਹੈਬੋਵਾਲ ਦੀ ਪੁਲਿਸ ਨੇ ਪੰਜ ਨੌਜਵਾਨਾਂ ਦੇ ਖਿਲਾਫ ਕੇਸ ਦਰਜ ਕਰ ਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

ਮਿਲੀ ਜਾਣਕਾਰੀ ਦੇ ਮੁਤਾਬਕ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਪੀੜਤ ਕੁੜੀ ਦੀ ਮਾਤਾ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਉਨ੍ਹਾਂ ਦੀ ਬੇਟੀ ਘਰ ਵਿੱਚ ਡਰੀ ਹੋਈ ਬੈਠੀ ਰਹਿੰਦੀ ਸੀ। ਵਾਰਵਾਰ ਪੁੱਛਣਤੇ ਕੁੜੀ ਨੇ ਜੋ ਕੁਝ ਦੱਸਿਆ ਉਸ ਨੇ ਪਰਵਾਰਕ ਮੈਂਬਰਾਂ ਨੂੰ ਪਰੇਸ਼ਾਨ ਕਰ ਦਿੱਤਾ। ਪੀੜਤ ਕੁੜੀ ਨੇ ਆਪਣੇ ਮਾਪਿਆਂ ਨੂੰ ਦੱਸਿਆ ਕਿ 28 ਫਰਵਰੀ ਨੂੰ ਉਹ ਘਰ ਚੋਂ ਬਾਹਰ ਗਈ ਸੀ, ਇਸੇ ਦੌਰਾਨ ਗਲੀ ਵਿੱਚ ਹੀ ਰਹਿਣ ਵਾਲਾ ਇੱਕ ਨੌਜਵਾਨ ਉਸ ਨੂੰ ਬਹਾਨੇ ਨਾਲ ਆਪਣੇ ਕਮਰੇ ਵਿੱਚ ਲੈ ਗਿਆ , ਜਿੱਥੇ ਹੈਬੋਵਾਲ ਦੇ ਵੱਖਵੱਖ ਇਲਾਕਿਆਂ ਦੇ ਚਾਰ ਹੋਰ ਨੌਜਵਾਨ ਮੌਜੂਦ ਸਨ। ਪੰਜਾਂ ਮੁਲਜ਼ਮਾਂ ਨੇ ਉਸ ਨੂੰ ਡਰਾਧਮਕਾ ਕੇ ਉਸ ਨਾਲ ਵਾਰੀਵਾਰੀ ਜਬਰਜਨਾਹ ਕੀਤਾ ਥਾਣਾ ਹੈਬੋਵਾਲ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਪੀੜਤ ਕੁੜੀ ਦੀ ਮਾਂ ਦੀ ਸ਼ਿਕਾਇਤ ਦੇ ਅਧਾਰਤੇ ਸਾਰੇ ਮੁਲਜ਼ਮਾਂ ਦੇ ਖਿਲਾਫ ਗੈਂਗਰੇਪ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਦੇ ਨਾਲ ਤਫਤੀਸ਼ ਕੀਤੀ ਜਾ ਰਹੀ ਹੈ

About The Author