21 ਤੋ 23 ਅਪ੍ਰੈਲ ਨੂੰ ਲੱਖ ਦਾਤਾ ਪੀਰ ਜੀ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ

ਜਲੰਧਰ (ਮਨਜੀਤ ਸ਼ੇਮਾਰੂ) ਸ੍ਰੀ ਪ੍ਰੇਮ ਧਾਮ ਲੁਧਿਆਣਾ ਵਿਖੇ ਲੱਖ ਦਾਤਾ ਪੀਰ ਜੀ ਦੇ ਜਨਮ ਦਿਨ ਤੇ ਮਨਾਇਆ ਜਾਣ ਵਾਲਾ ਮੇਲਾ 21, 22, 23 ਅਪ੍ਰੈਲ ਨੂੰ ਸ੍ਰੀ ਪ੍ਰੇਮ ਧਾਮ ਦਰਬਾਰ, ਕਾਬੋਵਾਲ ਰੋਡ, ਲੁਧਿਆਣਾ ਵਿਖੇ ਸ੍ਰੀ ਗੁਰੂ ਬੰਟੀ ਬਾਬਾ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ। ਇਨਾ ਗੱਲਾਂ ਦੀ ਜਾਣਕਾਰੀ ਸ੍ਰੀ ਗੁਰੂ ਬੰਟੀ ਬਾਬਾ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਕਹੀ l ਉਨ੍ਹਾਂ ਕਿਹਾ ਕਿ ਇਸ ਮੇਲੇ ਵਿੱਚ ਵਿਸ਼ਵ ਪ੍ਰਸਿੱਧ ਕਲਾਕਾਰ ਲਖਵਿੰਦਰ ਬਡਾਲੀ, ਖਾਨ ਸਾਬ , ਮਾਸਟਰ ਸਲੀਮ , ਅਨਿਲ ਸਾਬਰੀ, ਦੁਰਗਾ ਰੈਜੀਲਾ, ਇੰਦਰਜੀਤ ਨਿੱਕੂ , ਅਮਿਤ ਧਰਮਕੋਟੀ, ਰਕੇਸ਼ ਰਾਧੇ ਬਾਬਾ ਜੀ ਦੇ ਚਰਨਾਂ ਵਿੱਚ ਨਤਮਸਤਕ ਹੋਣਗੇ।
ਮੇਲੇ ਦੌਰਾਨ ਵਿਧਵਾ ਔਰਤਾਂ ਨੂੰ ਰਾਸ਼ਨ ਵੰਡਿਆ ਜਾਵੇਗਾ। 21 ਤਰੀਕ ਨੂੰ ਬਾਬਾ ਜੀ ਦੇ ਦਰਬਾਰ ਵਿੱਚ ਝੰਡੇ ਅਤੇ ਚਾਦਰਾਂ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ। ਇਸ ਮੌਕੇ ਸੇਵਾਦਾਰ ਵਿਜੇ ਜਲੰਧਰੀ , ਅਮਰਦੀਪ, ਕਰਨਦੀਪ ਸਿੰਘ, ਕਪਿਲ , ਸੰਨੀ ਵਿਗ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |

About The Author