ਫਲ ਖਾਣ ਨਾਲ ਵੀ ਹੋ ਜਾਂਦਾ ਨਸ਼ਾ! ਜਾਣੋ ਕਿਹੜੇ ਫਲਾਂ ‘ਚ ਕਿੰਨੀ ਅਲਕੋਹਲ ਮੌਜੂਦ?

Natural Alcohol : ਫਲਾਂ ਦਾ ਸੇਵਨ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ ਲਈ ਚਾਹੇ ਕੋਈ ਸਾਕਾਹਾਰੀ ਹੋਏ ਜਾਂ ਮਾਸਾਹਾਰੀ, ਫਲ ਜ਼ਰੂਰ ਖਾਂਦਾ ਹੈ। ਡਾਕਟਰ ਵੀ ਅਕਸਰ ਮਰੀਜ਼ਾਂ ਨੂੰ ਫਲ ਖਾਣ ਦੀ ਸਲਾਹ ਦਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਅਜਿਹੇ ਬਹੁਤ ਸਾਰੇ ਫਲ ਹਨ ਜਿਨ੍ਹਾਂ ਵਿੱਚ ਅਲਕੋਹਲ ਮੌਜੂਦ ਹੁੰਦਾ ਹੈ। ਇਹ ਸੁਣ ਕੇ ਹੈਰਾਨੀ ਜ਼ਰੂਰ ਹੋਈ ਹੋਏਗੀ ਪਰ ਇਹ ਸੱਚ ਹੈ।

ਇਸ ਲਈ ਇਨ੍ਹਾਂ ਫਲਾਂ ਦੀ ਜ਼ਿਆਦਾ ਵਰਤੋਂ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਅਸਲ ਵਿੱਚ ਇਹ ਅਲਕੋਹਲ ਫਲਾਂ ਵਿੱਚ ਕੁਦਰਤੀ ਤੌਰ ‘ਤੇ ਮੌਜੂਦ ਹੁੰਦੀ ਹੈ, ਜੋ ਸਰੀਰ ਨੂੰ ਕੈਲੋਰੀ ਪ੍ਰਦਾਨ ਕਰਦੀ ਹੈ। ਇਨ੍ਹਾਂ ਫਲਾਂ ਦੇ ਜ਼ਿਆਦਾ ਸੇਵਨ ਨਾਲ ਕਈ ਵਾਰ ਨਸ਼ਾ ਵੀ ਮਹਿਸੂਸ ਹੋਣ ਲੱਗਦਾ ਹੈ। ਫਲਾਂ ਵਿੱਚ ਮੌਜੂਦ ਇਹ ਅਲਕੋਹਲ ਸ਼ੂਗਰ ਅਲਕੋਹਲ ਹੈ। ਆਓ ਜਾਣਦੇ ਹਾਂ ਕਿਹੜੇ ਫਲਾਂ ‘ਚ ਅਲਕੋਹਲ ਮੌਜੂਦ ਹੁੰਦੀ ਹੈ।

ਸੇਬ (Apple)
ਸੇਬ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਮਰੀਜ਼ਾਂ ਲਈ ਸੇਬ ਵਰਦਾਨ ਮੰਨਿਆ ਜਾਂਦਾ ਹੈ। ਇਸ ਲਈ ਆਮ ਤੌਰ ‘ਤੇ ਜਦੋਂ ਵੀ ਕੋਈ ਹਸਪਤਾਲ ‘ਚ ਮਰੀਜ਼ ਨੂੰ ਮਿਲਣ ਜਾਂਦਾ ਹੈ ਤਾਂ ਉਹ ਆਪਣੇ ਨਾਲ ਸੇਬ ਲੈ ਕੇ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸੇਬਾਂ ‘ਚ ਅਲਕੋਹਲ ਪਾਈ ਜਾਂਦੀ ਹੈ। ਸੇਬ ਵਿੱਚ 23 ਗ੍ਰਾਮ ਅਲਕੋਹਲ ਹੁੰਦਾ ਹੈ। ਇਸ ਲਈ ਲੋਕ ਸੇਬ ਖਾ ਕੇ ਆਪਣਾ ਸ਼ੂਗਰ ਲੈਵਲ ਬਰਕਰਾਰ ਰੱਖਦੇ ਹਨ। ਇਸ ਵਿੱਚ ਸੋਰੀਬਿਟੋਲ ਨਾਮ ਦੀ ਸ਼ੂਗਰ ਅਲਕੋਹਲ ਪਾਈ ਜਾਂਦੀ ਹੈ।

ਅਨਾਨਾਸ (Pineapple)
ਅਨਾਨਾਸ ਵਿੱਚ ਵੀ ਸ਼ੂਗਰ ਅਲਕੋਹਲ ਪਾਈ ਜਾਂਦੀ ਹੈ। ਇਸ ਵਿੱਚ 9 ਗ੍ਰਾਮ ਅਲਕੋਹਲ ਹੁੰਦੀ ਹੈ। ਡਾਕਟਰ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਫਲ ਦਾ ਸੇਵਨ ਨਾ ਕਰਨ ਦੀ ਸਲਾਹ ਦਿੰਦੇ ਹਨ। ਇਸ ‘ਚ ਮਨੀਟੋਲ ਨਾਮਕ ਸ਼ੂਗਰ ਅਲਕੋਹਲ ਭਰਪੂਰ ਮਾਤਰਾ ‘ਚ ਮੌਜੂਦ ਹੁੰਦੀ ਹੈ, ਜਿਸ ਕਾਰਨ ਅਨਾਨਾਸ ਜ਼ਿਆਦਾ ਮਿੱਠਾ ਹੁੰਦਾ ਹੈ।

ਮੱਕੀ (Maize)
ਸਾਡੇ ਦੇਸ਼ ਵਿੱਚ ਮੱਕੀ ਦੀ ਕਾਸ਼ਤ ਵੱਡੇ ਪੱਧਰ ‘ਤੇ ਕੀਤੀ ਜਾਂਦੀ ਹੈ। ਇਸ ਦੇ ਬੀਜਾਂ ਵਿੱਚ ਜ਼ਾਈਲੀਟੋਲ ਨਾਮਕ ਸ਼ੂਗਰ ਅਲਕੋਹਲ ਵੱਡੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਕਰਕੇ ਚਿਊਇੰਗਮ, ਕੂਕੀਜ਼ ਵਰਗੀਆਂ ਹੋਰ ਚੀਜ਼ਾਂ ਵੀ ਮੱਕੀ ਦੇ ਦਾਣਿਆਂ ਤੋਂ ਬਣਾਈਆਂ ਜਾਂਦੀਆਂ ਹਨ।

ਗਾਜਰ (Carrot)
ਗਾਜਰ ਦੀ ਵਰਤੋਂ ਜ਼ਿਆਦਾਤਰ ਸਲਾਦ ਤੇ ਸਬਜ਼ੀ ਦੇ ਤੌਰ ‘ਤੇ ਕੀਤੀ ਜਾਂਦੀ ਹੈ। ਇਹ ਇਮਿਊਨਿਟੀ ਵਧਾਉਣ ‘ਚ ਮਦਦਗਾਰ ਹੁੰਦੀ ਹੈ। ਗਾਜਰ ‘ਚ ਸ਼ੂਗਰ ਅਲਕੋਹਲ ਹੁੰਦੀ ਤਾਂ ਹੈ ਪਰ ਇਸ ਦੀ ਮਾਤਰਾ ਘੱਟ ਹੁੰਦੀ ਹੈ। ਇਸ ਕਾਰਨ ਕੋਈ ਵੀ ਇਸ ਦੀ ਵਰਤੋਂ ਕਰ ਸਕਦਾ ਹੈ।

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort1xbet girişstarzbetbahiscom giriş güncelparibahis giriş güncelextrabet giriş güncelpadişahbet güncelpadişahbet girişsahabet