ਮਾਨ ਸਰਕਾਰ ਦੇ 2 ਵੱਡੇ ਫੈਸਲੇ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਦੋ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਜਿਸ ਵਿੱਚ ਕਈ ਵੱਡੇ ਫੈਸਲੇ ਲਏ ਹਨ। ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਫ਼ਸਰਾਂ ਨਾਲ ਬੈਠਕ ਕੀਤੀ ਸੀ। ਜਿਸ ਵਿੱਚ ਮਨਰੇਗਾ ਨੂੰ ਲੈ ਕੇ ਕਾਫ਼ੀ ਲੰਬੀ ਚਰਚਾ ਹੋਈ। ਮਨਰੇਗਾ ਸਕੀਮ ਨੂੰ ਪੰਜਾਬ ਵਿੱਚ ਕਿਵੇਂ ਹੋਰ ਵਧਾਇਆ ਜਾਣਾ ਹੈ ਇਸ ਬਾਰੇ ਗੱਲਬਾਤ ਕੀਤੀ ਗਈ ਅਤੇ ਮਨਰੇਗਾ ਤਹਿਤ ਕੰਮ ਕਰਦੇ ਕਾਮਿਆਂ ਨੂੰ ਖੇਡ ਸਟੇਡੀਅਮਾਂ ਦੀ ਉਸਾਰੀ ਲਈ ਵੀ ਵਰਤਿਆ ਜਾਣਾ ਹੈ। ਇਸ ਸਬੰਧੀ ਰੂਪ ਰੇਖਾ ਤਿਆਰ ਕੀਤੀ ਗਈ ਹੈ। ਇਸ ਦੀ ਹੋਰ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਦੱਸਿਆ ਕਿ – ” ਅੱਜ MGNREGA ਸਕੀਮ ਨੂੰ ਲੈਕੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ…MGNREGA ਸਕੀਮ ਨਾਲ ਜੁੜੇ ਕਈ ਅਹਿਮ ਮਸਲਿਆਂ ‘ਤੇ ਚਰਚਾ ਹੋਈ… MGNREGA ਦਾ ਬਜਟ] ਵਧਾਉਣ ‘ਤੇ ਚਰਚਾ ਹੋਈ ਤੇ ਕਿਵੇਂ MGNREGA ਦੀ ਲੇਬਰ ਨੂੰ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਖਾਸ ਤੌਰ ‘ਤੇ ਖੇਡ ਸਟੇਡੀਅਮਾਂ ਦੀ ਉਸਾਰੀ ‘ਚ ਲਾਇਆ ਜਾਵੇ…ਇਸ ਮਸਲੇ ‘ਤੇ ਵਿਸਥਾਰਤ ਮੰਥਨ ਕੀਤਾ… ”

ਇਸ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਅਫ਼ਸਰਾਂ ਨਾਲ ਵੀ ਮੂਲਾਕਾਤ ਕੀਤੀ। ਇਸ ਵਿੱਚ ਪੰਜਾਬੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਮੁੱਢਲੀਆਂ ਸਿਹਤ ਸੇਵਾਵਾਂ ਦੇ ਵਿਸਥਾਰ ਨੂੰ ਲੈ ਕੇ ਚਰਚਾ ਹੋਈ। ਇਸ ‘ਤੇ ਹੋਰ ਜਾਣਕਾਰੀ ਦਿੰਦਿਆਂ ਸੀ ਐਮ ਭਗਵੰਤ ਮਾਨ ਨੇ ਟਵੀਟ ਕਰਕੇ ਦੱਸਿਆ ਕਿ – ” ਅੱਜ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ ਤੇ ਸੂਬੇ ‘ਚ ਸੈਕੰਡਰੀ ਸਿਹਤ ਸਹੂਲਤਾਂ ਨੂੰ ਲੈਕੇ ਖਾਸ ਤੌਰ ‘ਤੇ ਚਰਚਾ ਹੋਈ…ਅਸੀਂ ਜਲਦ ਹੀ ਪੰਜਾਬ ‘ਚ ਨਵੇਂ ਹੈਲਥ ਕੇਅਰ ਸੈਂਟਰ ਖੋਲ੍ਹਣ ਜਾ ਰਹੇ ਹਾਂ… ਜੋ ਕਿ ਆਧੁਨਿਕ ਤਕਨੀਕ ਨਾਲ ਲੈਸ ਹੋਣਗੇ ਤੇ ਵਿਭਾਗ ਨੂੰ ਅਗਲੇ ਕੁੱਝ ਮਹੀਨਿਆਂ ‘ਚ ਹੀ ਇਹ ਸੈਂਟਰ ਲੋਕਾਂ ਨੂੰ ਸਮੱਰਪਿਤ ਕਰਨ ਨੂੰ ਕਿਹਾ…  ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣੀਆਂ ਸਾਡੀ ਗਾਰੰਟੀ ਹੈ ਜੋ ਅਸੀਂ ਪੂਰੀ ਕਰ ਰਹੇ ਹਾਂ… ”

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort1xbet girişstarzbetİzmit escortbahiscom giriş güncelparibahis giriş güncelextrabet giriş güncelpadişahbet güncelpadişahbet girişmatbet