17 ਅਕਤੂਬਰ ਨੂੰ ਕਾਂਗਰਸ ਵਿੱਚ ਪ੍ਰਧਾਨ ਦੇ ਅਹੁਦੇ ਲਈ ਚੋਣ ਹੋਣੀ ਹੈ। ਕਾਂਗਰਸ ਨੇਤਾ ਅਤੇ ਤਿਰੂਵਨੰਤਪੁਰ ਤੋਂ ਸੰਸਦ ਮੈਂਬਰ ਸ਼ਸ਼ੀ ਥਰੂਰ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ ਦੀਆਂ ਸੰਭਾਵਨਾਵਾਂ ਤਲਾਸ਼ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਇਸ ‘ਤੇ ਅਜੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਹੈ। ਇਹ ਜਾਣਕਾਰੀ ਪੀਟੀਆਈ ਸੂਤਰਾਂ ਤੋਂ ਮਿਲੀ ਹੈ। ਸੂਤਰਾਂ ਮੁਤਾਬਕ ਸ਼ਸ਼ੀ ਥਰੂਰ ਨੇ ਅਜੇ ਆਪਣਾ ਮਨ ਨਹੀਂ ਬਣਾਇਆ ਹੈ ਪਰ ਉਹ ਇਸ ‘ਤੇ ਜਲਦ ਹੀ ਫੈਸਲਾ ਲੈ ਸਕਦੇ ਹਨ।
ਥਰੂਰ ਨੇ ਹਾਲਾਂਕਿ ਇਸ ਗੱਲ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਕੀ ਉਹ ਮੁਕਾਬਲੇ ‘ਚ ਹਿੱਸਾ ਲੈਣਗੇ ਜਾਂ ਨਹੀਂ। ਹਾਲਾਂਕਿ, ਉਨ੍ਹਾਂ ਨੇ ਮਲਿਆਲਮ ਰੋਜ਼ਾਨਾ ਮਾਥਰੂਭੂਮੀ ਵਿੱਚ ਇੱਕ ਲੇਖ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੇ “ਆਜ਼ਾਦ ਅਤੇ ਨਿਰਪੱਖ” ਚੋਣਾਂ ਦੀ ਮੰਗ ਕੀਤੀ ਹੈ। ਇਸ ਆਰਟੀਕਲ ਵਿੱਚ ਉਨ੍ਹਾਂ ਕਿਹਾ ਕਿ ਪਾਰਟੀ ਨੂੰ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀਆਂ ਇੱਕ ਦਰਜਨ ਸੀਟਾਂ ਲਈ ਵੀ ਚੋਣਾਂ ਦਾ ਐਲਾਨ ਕਰਨਾ ਚਾਹੀਦਾ ਹੈ।
ਸ਼ਸ਼ੀ ਥਰੂਰ ਕਾਂਗਰਸ ਦੇ G-23 ਨੇਤਾਵਾਂ ‘ਚ ਵੀ ਸ਼ਾਮਲ ਸੀ
ਥਰੂਰ ਨੇ ਆਰਟੀਕਲ ਵਿੱਚ ਲਿਖਿਆ, “ਪਾਰਟੀ ਨੂੰ ਸੀਡਬਲਯੂਸੀ ਮੈਂਬਰ ਦੇ ਅਹੁਦੇ ਲਈ ਚੋਣ ਦਾ ਐਲਾਨ ਕਰਨਾ ਚਾਹੀਦਾ ਸੀ। ਏਆਈਸੀਸੀ ਅਤੇ ਪੀਸੀਸੀ ਮੈਂਬਰਾਂ ਨੂੰ ਇਹ ਚੁਣਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਕਿ ਪਾਰਟੀ ਦੇ ਇਨ੍ਹਾਂ ਅਹਿਮ ਅਹੁਦਿਆਂ ਦੀ ਅਗਵਾਈ ਕੌਣ ਕਰੇਗਾ। ਦੱਸ ਦੇਈਏ ਕਿ ਸ਼ਸ਼ੀ ਥਰੂਰ ਵੀ ਕਾਂਗਰਸ ਦੇ ਉਨ੍ਹਾਂ ਜੀ-23 ਨੇਤਾਵਾਂ ਵਿੱਚ ਸ਼ਾਮਲ ਸਨ ,ਜੋ ਪਾਰਟੀ ਵਿੱਚ ਸੰਗਠਨਾਤਮਕ ਬਦਲਾਅ ਦੀ ਮੰਗ ਕਰ ਰਹੇ ਹਨ।
ਨਵੇਂ ਪ੍ਰਧਾਨ ਦੀ ਚੋਣ ਕਾਂਗਰਸ ਨੂੰ ਮੁੜ ਸਰਗਰਮ ਕਰਨ ਦੀ ਦਿਸ਼ਾ ਵਿੱਚ ਸ਼ੁਰੂਆਤ