Alcohol : ਪਿਛਲੇ ਸਮੇਂ ਵਿੱਚ ਭਾਰਤ ਅੰਦਰ ਵੀ ਸ਼ਰਾਬ ਪੀਣ ਦੇ ਸ਼ੌਕੀਨ ਵਧੇ ਹਨ। ਕੁਝ ਲੋਕ ਮੂਡ ਨੂੰ ਹਲਕਾ ਕਰਨ ਲਈ ਜਾਂ ਦੋਸਤਾਂ ਨਾਲ ਪਾਰਟੀਆਂ ਵਿੱਚ ਕਦੇ-ਕਦਾਈਂ ਪੀਂਦੇ ਹਨ, ਜਦੋਂਕਿ ਕੁਝ ਲੋਕ ਹਰ ਸ਼ਾਮ ਬੋਤਲ ਖੋਲ੍ਹ ਬਹਿੰਦੇ ਹਨ। ਹਾਲਾਂਕਿ ਸ਼ਰਾਬ ਦਾ ਨਸ਼ਾ ਸਿਹਤ ਤੇ ਸਮਾਜਿਕ ਜੀਵਨ ਦੋਵਾਂ ਲਈ ਬਹੁਤ ਮਾੜਾ ਹੈ।
ਅੱਜ ਅਸੀਂ ਗੱਲ ਕਰਾਂਗੇ ਕਿ ਸ਼ਰਾਬ ਪੀਣ ਤੋਂ ਬਾਅਦ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਸ਼ਰਾਬ ਨਾਲ ਕਈ ਵਾਰ ਅਜਿਹੀਆਂ ਚੀਜ਼ਾਂ ਖਾਧੀਆਂ ਜਾਂਦੀਆਂ ਹਨ ਜਿਸ ਨਾਲ ਸਿਹਤ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਆਰਟੀਕਲ ਜ਼ਰੀਏ ਅਸੀਂ ਤੁਹਾਨੂੰ ਦੱਸਾਂਗੇ ਕਿ ਸ਼ਰਾਬ ਪੀਣ ਤੋਂ ਬਾਅਦ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ।
1. ਤਲੀਆਂ ਚੀਜ਼ਾਂ ਖਾਣ ਤੋਂ ਪ੍ਰਹੇਜ਼ ਕਰੋ
ਤਲੀਆਂ ਚੀਜ਼ਾਂ ਅਕਸਰ ਸ਼ਰਾਬ ਨਾਲ ਖਾਧੀਆਂ ਜਾਂਦੀਆਂ ਹਨ। ਪੈੱਗ ਲਾਉਂਦੇ ਸਮੇਂ ਤਲੀਆਂ ਚੀਜ਼ਾਂ ਸਵਾਦ ਲੱਗ ਸਕਦੀਆਂ ਹਨ ਪਰ ਇਹ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦੀਆਂ ਹਨ। ਤੇਲ ਵਾਲੀਆਂ ਚੀਜ਼ਾਂ ਖਾਣ ਕਾਰਨ ਪੇਟ ‘ਚ ਗੈਸ ਦੀ ਸਮੱਸਿਆ ਦੇ ਨਾਲ-ਨਾਲ ਪਾਚਨ ਕਿਰਿਆ ਦੀ ਸਮੱਸਿਆ ਵੀ ਹੋ ਸਕਦੀ ਹੈ। ਤੇਲ ਵਾਲੀਆਂ ਚੀਜ਼ਾਂ ਦਿਲ ਲਈ ਵੀ ਨੁਕਸਾਨਦੇਹ ਹੁੰਦੀਆਂ ਹਨ।
2. ਮਠਿਆਈਆਂ ਤੇ ਦੁੱਧ ਨੂੰ ਕਰੋ ਨਜ਼ਰਅੰਦਾਜ਼
ਸ਼ਰਾਬ ਪੀਣ ਤੋਂ ਬਾਅਦ ਮਠਿਆਈ ਤੇ ਦੁੱਧ ਦਾ ਸਰੀਰ ‘ਤੇ ਬਹੁਤ ਬੁਰਾ ਪ੍ਰਭਾਵ ਪੈ ਸਕਦਾ ਹੈ। ਜਿੱਥੇ ਦੁੱਧ ਕਾਰਨ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਹੁੰਦੀ ਹੈ, ਉੱਥੇ ਹੀ ਮਠਿਆਈਆਂ ਖਾਣ ਨਾਲ ਨਸ਼ੇ ਦਾ ਪੱਧਰ ਵੱਧ ਜਾਂਦਾ ਹੈ ਤੇ ਤੁਸੀਂ ਬੇਹੋਸ਼ੀ ਦੀ ਹਾਲਤ ਵਿੱਚ ਜਾ ਸਕਦੇ ਹੋ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਇਸ ਗੱਲ ਵੱਲ ਧਿਆਨ ਦਿਓ ਕਿ ਸ਼ਰਾਬ ਪੀਣ ਤੋਂ ਬਾਅਦ ਕੀ ਖਾਣਾ ਚਾਹੀਦਾ ਹੈ ਤੇ ਕੀ ਨਹੀਂ ਖਾਣਾ ਚਾਹੀਦਾ।
3. ਸੋਡਾ ਜਾਂ ਕੋਲਡ ਡ੍ਰਿੰਕਸ ਦੀ ਬਜਾਏ ਪਾਣੀ ਪੀਓ
ਬਹੁਤ ਸਾਰੇ ਸ਼ਰਾਬ ਦੇ ਸ਼ੌਕੀਨ ਸੋਡਾ ਜਾਂ ਕੋਲਡ ਡਰਿੰਕ ਮਿਲਾ ਕੇ ਪੈੱਗ ਲਾਉਂਦੇ ਹਨ। ਇਸ ਕਾਰਨ ਤੁਹਾਡੀ ਸਿਹਤ ਵਿਗੜ ਸਕਦੀ ਹੈ। ਇਸ ਨਾਲ ਸਰੀਰ ‘ਚ ਪਾਣੀ ਦੀ ਮਾਤਰਾ ਘੱਟ ਹੋ ਜਾਂਦੀ ਹੈ। ਇਸ ਨਾਲ ਤੁਸੀਂ ਬੀਮਾਰ ਹੋ ਸਕਦੇ ਹੋ। ਇਸ ਲਈ ਪੈੱਗ ਨਾਲ ਜਾਂ ਤਾਂ ਘੱਟ ਮਾਤਰਾ ਵਿੱਚ ਕੋਲਡ ਡ੍ਰਿੰਕਸ ਪੀਓ ਤੇ ਜਾਂ ਸਿਰਫ ਪਾਣੀ ਨਾਲ ਹੀ ਸ਼ਰਾਬ ਪੀਓ।