ਡੇਂਗੂ ਵਿਚ ਹੋਣ ਵਾਲੇ ਬੁਖਾਰ ਨੂੰ ਘੱਟ ਕਰਨ ਲਈ ਲੋਕ ਅਕਸਰ ਦਵਾਈ ਦੀ ਵਰਤੋਂ ਕਰਦੇ ਹਨ। ਇਸ ਦੌਰਾਨ ਤੇਜ਼ ਬੁਖਾਰ, ਸਰੀਰ ਵਿਚ ਦਰਦ ਜਾਂ ਉਲਟੀ ਵਰਗੇ ਲੱਛਣ ਹੋਣ ‘ਤੇ ਆਮ ਤੌਰ ‘ਤੇ ਮਰੀਜ਼ ਨੂੰ ਪੈਰਾਸਿਟਾਮੋਲ ਦਿੱਤੀ ਜਾਂਦੀ ਹੈ। ਪੈਰਾਸਿਟਾਮੋਲ ਨੂੰ ਡੇਂਗੂ ਦੇ ਮਰੀਜ਼ਾਂ ਲਈ ਸੁਰੱਖਿਅਤ ਮੰਨਿਆ ਜਾਂਦਾ ਹੈ ਤੇ ਬੁਖਾਰ ਵਰਗੇ ਬਾਕੀ ਲੱਛਣਾਂ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਇਹ ਗੋਲੀ ਪੈਰਾਸਿਟਾਮੋਲ ਦਰਦ ਦੇ ਕਾਰਨ ਦਾ ਇਲਾਜ ਨਹੀਂ ਕਰਦੀ ਸਗੋਂ ਦਰਦ ਨੂੰ ਘੱਟ ਕਰਦੀ ਹੈ। ਇਹੀ ਵਜ੍ਹਾ ਹੈ ਕਿ ਸਿਰਦਰਦ, ਮਾਈਗ੍ਰੇਨ ਤੇ ਪੀਰੀਅਡਸ ਦੇ ਦਰਦ ਨੂੰ ਘੱਟ ਕਰਨ ਲਈ ਇਸਦਾ ਇਸਤੇਮਾਲ ਕੀਤਾ ਜਾਂਦਾ ਹੈ।
ਹਾਲਾਂਕਿ ਲੰਬੇ ਸਮੇਂ ਤੱਕ ਇਸ ਦਾ ਇਸਤੇਮਾਲ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਦਰਅਸਲ ਕਿਸੇ ਵੀ ਹੋਰ ਦਵਾਈ ਦੀ ਤਰ੍ਹਾਂ ਪੈਰਾਸਿਟਾਮੋਲ ਖਾਣ ਦੇ ਵੀ ਬੁਰੇ ਪ੍ਰਭਾਵ ਹੁੰਦੇ ਹਨ। ਪੈਰਾਸਿਟਾਮੋਲ ਖਾਣ ਨਾਲ ਕੁਝ ਹਾਨੀਕਾਰਕ ਪ੍ਰਭਾਵਾਂ ਵਿਚ ਨੀਂਦ ਆਉਣਾ, ਥਕਾਵਟ ਤੇ ਖਾਰਸ਼ ਸ਼ਾਮਲ ਹੈ. ਇਸ ਦੇ ਇਲਾਵਾ ਲੰਬੇ ਸਮੇਂ ਤੱਕ ਕਈ ਹੋਰ ਮੁਸ਼ਕਲਾਂ ਆ ਸਕਦੀਆਂ ਹਨ। ਇਸ ਤੋਂ ਇਲਾਵਾ ਥਕਾਵਟ, ਸਾਹ ਫੁੱਲਣਾ, ਉਂਗਲੀਆਂ ਤੇ ਬੁੱਲ੍ਹ ਨੀਲ ਪੈ ਜਾਣਾ, ਅਨੀਮੀਆ, ਲਿਵਰ ਤੇ ਕਿਡਨੀ ਨੂੰ ਨੁਕਸਾਨ, ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਹੋਵੇ ਤਾਂ ਹਾਰਟ ਅਟੈਕ, ਪੇਟ ਵਿਚ ਦਰਦ, ਉਲਟੀ ਤੇ ਕੋਮਾ ਆਦਿ ਸਮੱਸਿਆਵਾਂ ਵੀ ਪੇਸ਼ ਆ ਸਕਦੀਆਂ ਹਨ।
ਆਮ ਤੌਰ ‘ਤੇ ਮੱਛਰ ਨਾਲ ਫੈਲਣ ਵਾਲੀ ਇਸ ਬੀਮਾਰੀ ਤੋਂ ਬਚਣ ਲਈ ਪੂਰੀ ਬਾਂਹ ਵਾਲੇ ਕੱਪੜੇ ਤੇ ਫੁੱਲ ਪੈਂਟ ਪਹਿਨੋ। ਬਾਹਰ ਜਾਣ ‘ਤੇ ਮੱਛਰ ਭਜਾਉਣ ਵਾਲੀ ਕ੍ਰੀਮ ਦਾ ਇਸਤੇਮਾਲ ਕਰੋ। ਆਪਣੇ ਆਸ-ਪਾਸ ਦੇ ਵਾਤਾਵਰਣ ਨੂੰ ਸਾਫ-ਸੁਥਰਾ ਤੇ ਰੁਕੇ ਹੋਏ ਪਾਣੀ ਤੋਂ ਮੁਕਤ ਰੱਖਣਾ ਵੀ ਮਹੱਤਵਪੂਰਨ ਹੈ।