ਵਿਆਹ ਸਮਾਗਮ ‘ਚ ਜੰਮ ਕੇ ਹੰਗਾਮਾ

ਅੰਮ੍ਰਿਤਸਰ ‘ਚ ਇੱਕ ਵਿਆਹ ਸਮਾਗਮ ‘ਚ ਜੰਮ ਕੇ ਹੰਗਾਮਾ ਹੋਇਆ। ਪਤਾ ਲੱਗਾ ਹੈ ਕਿ ਵਿਆਹ ਵਿੱਚ ਪਹੁੰਚੇ ਮਹਿਮਾਨਾਂ ਨੂੰ ਪਰੋਸੇ ਗਏ ਖਾਣੇ ਵਿੱਚ ਕੀੜੇ ਪਾਏ ਗਏ। ਲੜਕੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਖਾਣੇ ‘ਚ ਸੁੰਡੀਆਂ ਮਿਲੀਆਂ ਹਨ।

ਉਨ੍ਹਾਂ ਕਿਹਾ ਕਿ ਰਿਜੋਰਟ ਨੇ ਉਨ੍ਹਾਂ ਤੋਂ ਪ੍ਰਤੀ ਪਲੇਟ ਚਾਰਜ ਕੀਤਾ ਸੀ। ਖਾਣੇ ਵਿੱਚ ਸੁੰਡੀਆਂ ਹੋਣ ਕਾਰਨ ਵਿਆਹ ਵਿੱਚ ਪਹੁੰਚੇ ਮਹਿਮਾਨ ਗੁੱਸੇ ਵਿੱਚ ਆ ਗਏ। ਲਾੜੀ ਨੇ ਰਿਜ਼ੋਰਟ ਪ੍ਰਬੰਧਕਾਂ ‘ਤੇ ਗੰਭੀਰ ਦੋਸ਼ ਲਾਏ ਹਨ।

ਇਸ ਦੌਰਾਨ ਰਿਜ਼ੋਰਟ ਦੇ ਮਾਲਕ ਨੇ ਹੱਥ ਖੜ੍ਹੇ ਕਰ ਦਿੱਤੇ ਤੇ ਸਿਰਫ ਥਾਂ ਹੀ ਉਪਲਬਧ ਕਰਾਉਣ ਲਈ ਕਿਹਾ। ਲੜਕੀ ਦੇ ਪਰਿਵਾਰ ਨਾਲ ਡੀਲ ਕਰਨ ਵਾਲਾ ਵਿਅਕਤੀ ਘਟਨਾ ਤੋਂ ਬਾਅਦ ਫਰਾਰ ਹੋ ਗਿਆ। ਅਖੀਰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲਾ ਸ਼ਾਂਤ ਕੀਤਾ।

hacklink al hack forum organik hit kayseri escort Snaptikgrandpashabetescort1xbet girişPin up yuklefixbettipobetsahabetvipslot cashback bahispusulabetjojobetdeneme bonusu veren siteler