ਗੁਰਬਾਜ਼ ਗਰੇਵਾਲ ਨੇ ਸਿਰ ਤੇ ਪੱਗ ਸਜਾ ਕੇ ਡੈਡੀ ਗਿੱਪੀ ਦੇ ਗਾਣੇ `ਨਵਾਂ ਨਵਾਂ ਪਿਅਰ` ਤੇ ਕੀਤਾ ਡਾਂਸ, ਫ਼ੈਨਜ਼ ਨੂੰ ਪਸੰਦ ਆਇਆ ਕਿਊਟ ਅੰਦਾਜ਼

ਗਿੱਪੀ ਗਰੇਵਾਲ ਇੰਨੀ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਦੀ ਫ਼ਿਲਮ `ਯਾਰ ਮੇਰਾ ਤਿਤਲੀਆਂ ਵਰਗਾ` ਸੁਪਰਹਿੱਟ ਹੋ ਚੁੱਕੀ ਹੈ। ਫ਼ਿਲਮ ਨੂੰ ਦੁਨੀਆ ਭਰ `ਚ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਤੀਜੇ ਹਫ਼ਤੇ ਵੀ ਫ਼ਿਲਮ ਦੇ ਸਾਰੇ ਸ਼ੋਅ ਹਾਊਸਫੁੱਲ ਚੱਲ ਰਹੇ ਹਨ। ਇਸ ਦੇ ਨਾਲ ਹੀ `ਕੈਰੀ ਆਨ ਜੱਟਾ 3` ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ। ਇਸ ਫ਼ਿਲਮ `ਚ ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰਦਾ ਵੀ ਐਕਟਿੰਗ ਕਰਦੇ ਨਜ਼ਰ ਆਉਣਗੇ।

ਇਸ ਦੌਰਾਨ ਗਿੱਪੀ ਗਰੇਵਾਲ ਦੇ ਛੋਟੇ ਨਵਾਬ ਗੁਰਬਾਜ਼ ਗਰੇਵਾਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ `ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਗੁਰਬਾਜ਼ ਇਸ ਵੀਡੀਓ `ਚ ਸਿਰ ਤੇ ਪੱਗ ਪਹਿਨੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਕਿਊਟ ਅੰਦਾਜ਼ ਨੇ ਫ਼ੈਨਜ਼ ਦਾ ਦਿਲ ਜਿੱਤ ਲਿਆ ਹੈ।ਵੀਡੀਓ `ਚ ਉਹ ਡੈਡੀ ਦੇ ਗੀਤ `ਨਵਾਂ ਨਵਾਂ ਪਿਆਰ` ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਮਹਿਜ਼ 10 ਸਕਿੰਟਾਂ ਦਾ ਹੈ, ਪਰ ਇਸ ਵੀਡੀਓ ਨੂੰ ਫ਼ੈਨਜ਼ ਕਾਫ਼ੀ ਪਿਆਰ ਦੇ ਰਹੇ ਹਨ। ਦੇਖੋ ਵੀਡੀਓ:

 

ਗਿੱਪੀ ਗਰੇਵਾਲ ਦੇ ਤਿੰਨੇ ਬੇਟੇ ਏਕਓਮ, ਸ਼ਿੰਦਾ ਤੇ ਗੁਰਬਾਜ਼ ਗਰੇਵਾਲ ਲਾਈਮ ਲਾਈਟ `ਚ ਬਣੇ ਰਹਿੰਦੇ ਹਨ। ਇਸ ਦੇ ਨਾਲ ਨਾਲ ਸੋਸ਼ਲ ਮੀਡੀਆ `ਤੇ ਇਨ੍ਹਾਂ ਤਿੰਨਾਂ ਦੀ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਖਾਸ ਕਰਕੇ ਗੁਰਬਾਜ਼ ਗਰੇਵਾਲ ਅਕਸਰ ਹੀ ਸੋਸ਼ਲ ਮੀਡੀਆ `ਤੇ ਛਾਏ ਰਹਿੰਦੇ ਹਨ। ਗੁਰਬਾਜ਼ ਦਾ ਕਿਊਟ ਅੰਦਾਜ਼ ਫ਼ੈਨਜ਼ ਦਾ ਦਿਲ ਜਿੱਤ ਲੈਂਦਾ ਹੈ।

ਕਾਬਿਲੇਗ਼ੌਰ ਹੈ ਕਿ `ਯਾਰ ਮੇਰਾ ਤਿਤਲੀਆਂ ਵਰਗਾ` 2 ਸਤੰਬਰ ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਈ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

hacklink al hack forum organik hit kayseri escort mariobet girişdeneme bonusu veren sitelerdeneme bonusu veren sitelerbetpark girişodeonbet girişmersobahismobilbahis girişmeritbet, meritbet girişmeritbet, meritbet girişbuy drugspubg mobile ucsuperbetphantomgrandpashabetsekabetGanobetTümbetdeneme bonusu veren sitelerdeneme bonusuGrandpashabettipobetcasibomgooglercasiboxmavibetligobet güncel girişsahabetdeneme bonusudeneme bonusu veren sitelersetrabetsetrabet girişbetciobetciobetciocasiboxcasibom