ਕ੍ਰਿਸਟੀਆਨੋ ਰੋਨਾਲਡੋ (Cristiano Ronaldo) ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਉਨ੍ਹਾਂ ਦੇ ਮਨਪਸੰਦ ਫੁੱਟਬਾਲਰ ਦੀ ਅਗਲੇ ਦੋ ਸਾਲਾਂ ਲਈ ਸੰਨਿਆਸ ਲੈਣ ਦੀ ਕੋਈ ਯੋਜਨਾ ਨਹੀਂ ਹੈ। ਰੋਨਾਲਡੋ ਹੁਣ ਯੂਰੋ 2024 ਤੱਕ ਫੁੱਟਬਾਲ ਖੇਡਦਾ ਰਹਿਣਾ ਚਾਹੁੰਦਾ ਹੈ। ਇਹ ਗੱਲ ਉਨ੍ਹਾਂ ਨੇ ਖੁਦ ਇਕ ਐਵਾਰਡ ਸਮਾਰੋਹ ‘ਚ ਕਹੀ ਹੈ।
ਰੋਨਾਲਡੋ ਨੂੰ ਲਿਸਬਨ ਵਿੱਚ ਫੁਟਬਾਲ ਫੈਡਰੇਸ਼ਨ ਆਫ ਪੁਰਤਗਾਲ (ਐਫਪੀਐਫ) ਦੁਆਰਾ ਆਯੋਜਿਤ ਪੁਰਸਕਾਰ ਸਮਾਰੋਹ ਵਿੱਚ ਆਪਣੇ ਦੇਸ਼ ਲਈ ਸਭ ਤੋਂ ਵੱਧ ਗੋਲ ਕਰਨ ਲਈ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਦੱਸਿਆ, ‘ਮੇਰਾ ਸਫਰ ਅਜੇ ਖਤਮ ਨਹੀਂ ਹੋਇਆ ਹੈ। ਮੈਂ ਵਿਸ਼ਵ ਕੱਪ ਅਤੇ ਯੂਰੋ ਦਾ ਹਿੱਸਾ ਬਣਨਾ ਚਾਹੁੰਦਾ ਹਾਂ। ਮੈਂ ਇਸ ਲਈ ਬਹੁਤ ਉਤਸ਼ਾਹਿਤ ਹਾਂ ਅਤੇ ਮੇਰਾ ਟੀਚਾ ਬਹੁਤ ਸਪੱਸ਼ਟ ਹੈ।
ਰੋਨਾਲਡੋ ਨੇ ਆਪਣੇ ਕਰੀਅਰ ‘ਚ ਪੁਰਤਗਾਲ ਲਈ 189 ਮੈਚਾਂ ‘ਚ 117 ਗੋਲ ਕੀਤੇ ਹਨ। ਰੋਨਾਲਡੋ ਨੇ ਪਿਛਲੇ ਸਾਲ ਸਤੰਬਰ ਵਿੱਚ ਸਭ ਤੋਂ ਵੱਧ ਅੰਤਰਰਾਸ਼ਟਰੀ ਗੋਲ ਕਰਨ ਦਾ ਰਿਕਾਰਡ ਬਣਾਇਆ ਸੀ। ਉਸਨੇ ਆਇਰਲੈਂਡ ਵਿਰੁੱਧ ਗੋਲ ਕਰਕੇ ਮਹਾਨ ਈਰਾਨੀ ਫੁਟਬਾਲਰ ਅਲੀ ਦਾਈ ਦੁਆਰਾ ਰੱਖੇ 109 ਗੋਲਾਂ ਦੇ ਰਿਕਾਰਡ ਨੂੰ ਪਛਾੜ ਦਿੱਤਾ। ਦੱਸ ਦੇਈਏ ਕਿ ਰੋਨਾਲਡੋ ਹੁਣ ਕਤਰ ਵਿੱਚ ਨਵੰਬਰ ਵਿੱਚ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ 2022 ਵਿੱਚ ਆਪਣੇ ਦੇਸ਼ ਲਈ ਖੇਡਦੇ ਨਜ਼ਰ ਆਉਣਗੇ। ਇਹ ਉਸ ਦਾ 10ਵਾਂ ਵੱਡਾ ਅੰਤਰਰਾਸ਼ਟਰੀ ਟੂਰਨਾਮੈਂਟ ਹੋਵੇਗਾ।
ਰੋਨਾਲਡੋ ਮੈਨਚੈਸਟਰ ਯੂਨਾਈਟਿਡ ਦੇ ਨਾਲ ਰਹਿਣਗੇ