ਲਖਨਊ ‘ਚ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਮੁੱਠਭੇੜ ਦੌਰਾਨ ਮੁੰਨਾ ਬਜਰੰਗੀ ਗੈਂਗ ਦਾ ਮੈਂਬਰ ਗ੍ਰਿਫਤਾਰ

ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ  (Lucknow) ਵਿੱਚ ਦੇਰ ਰਾਤ ਇੱਕ ਮੁੱਠਭੇੜ ਦੌਰਾਨ ਯੂਪੀ ਪੁਲਿਸ (UP Police) ਨੂੰ ਵੱਡੀ ਕਾਮਯਾਬੀ ਮਿਲੀ ਹੈ। ਇੱਥੇ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ ਹੋਇਆ। ਇਸ ਮੁਕਾਬਲੇ ‘ਚ ਮੁੰਨਾ ਬਜਰੰਗੀ ਗੈਂਗ ਦੇ ਮੈਂਬਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਸੀਓ ਐਸਟੀਐਫ ਨੇ ਮੀਡੀਆ ਨੂੰ ਦਿੱਤੀ।

ਰਾਜਧਾਨੀ ਲਖਨਊ ਦੇ ਅਲੀਗੰਜ ਥਾਣਾ ਖੇਤਰ ‘ਚ ਵੀਰਵਾਰ ਦੇਰ ਰਾਤ STF ਦੀ ਬਦਮਾਸ਼ਾਂ ਨਾਲ ਮੁੱਠਭੇੜ ਹੋਈ ਹੈ।  ਮੁੱਠਭੇੜ ਦੌਰਾਨ ਰਵੀ ਯਾਦਵ ਉਰਫ਼ ਦਿਗਵਿਜੇ ਯਾਦਵ ਜ਼ਖ਼ਮੀ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਗਾਜ਼ੀਪੁਰ ‘ਚ ਰਾਜੇਸ਼ ਮਿਸ਼ਰਾ ਪੱਤਰਕਾਰ ਦੀ ਹੱਤਿਆ ਦਾ ਮੁੱਖ ਦੋਸ਼ੀ ਮੁਕਾਬਲੇ ‘ਚ ਜ਼ਖਮੀ ਹੋ ਗਿਆ। ਰਵੀ ਯਾਦਵ ਗਾਜ਼ੀਪੁਰ ‘ਚ ਪੱਤਰਕਾਰ ਰਾਜੇਸ਼ ਮਿਸ਼ਰਾ ਦੀ ਹੱਤਿਆ ਦਾ ਮੁੱਖ ਦੋਸ਼ੀ ਹੈ।

ਲਖਨਊ ਐਸਟੀਐਫ ਦੇ ਸੀਓ ਡੀਕੇ ਸ਼ਾਹੀ ਨੇ ਕਿਹਾ, “ਮੁੱਠਭੇੜ ਵਿੱਚ ਰਵੀ ਯਾਦਵ (ਬਦਨਾਮ ਅਪਰਾਧੀ) ਜ਼ਖ਼ਮੀ ਹੋ ਗਿਆ ਹੈ, ਉਸ ਦੇ 3 ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਲੋਕ ਇੱਥੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ। ਇਨ੍ਹਾਂ ਸਾਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਆਜ਼ਮਗੜ੍ਹ ਜ਼ਿਲ੍ਹੇ ਦੇ ਰਵੀ ਯਾਦਵ ਉਰਫ਼ ਦਿਗਵਿਜੇ ਯਾਦਵ ‘ਤੇ 25 ਹਜ਼ਾਰ ਦਾ ਇਨਾਮ ਹੈ।ਉਨ੍ਹਾਂ ਕੋਲੋਂ ਤਿੰਨ ਪਿਸਤੌਲ ਬਰਾਮਦ ਹੋਏ ਹਨ।

ਮੁਖਤਾਰ ਅੰਸਾਰੀ ਗੈਂਗ ਦੇ ਸੀ ਬਦਮਾਸ਼ 

ਮੁਕਾਬਲੇ ਵਿੱਚ ਰਵੀ ਯਾਦਵ ਉਰਫ਼ ਦਿਗਵਿਜੇ ਯਾਦਵ, ਉਤਕਰਸ਼ ਯਾਦਵ ਤੋਂ ਇਲਾਵਾ ਉਮੇਸ਼ ਯਾਦਵ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। STF ਦੀ ਟੀਮ ਨੇ ਅਲੀਗੰਜ ਇਲਾਕੇ ‘ਚ ਮੁਕਾਬਲੇ ਦੌਰਾਨ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਇਹ ਮੁਖਤਾਰ ਅੰਸਾਰੀ ਗੈਂਗ ਦੇ ਚਾਰ ਬਦਮਾਸ਼ ਸਨ, ਜਿਨ੍ਹਾਂ ਨਾਲ ਇਹ ਮੁਕਾਬਲਾ ਹੋਇਆ ਸੀ। ਇਹ ਮੁਕਾਬਲਾ ਯੂਪੀ ਐਸਟੀਐਫ ਅਤੇ ਬਦਮਾਸ਼ਾਂ ਵਿਚਕਾਰ ਹੋਇਆ।

ਇਸ ਮੁਕਾਬਲੇ ‘ਚ 25 ਹਜ਼ਾਰ ਦਾ ਇਨਾਮੀ ਰਵੀ ਯਾਦਵ ਉਰਫ ਦਿਗਵਿਜੇ ਜ਼ਖਮੀ ਹੋ ਗਿਆ ਹੈ। ਬਾਕੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਰਵੀ ਯਾਦਵ ਗਾਜ਼ੀਪੁਰ ਵਿੱਚ ਇੱਕ ਪੱਤਰਕਾਰ ਦੀ ਹੱਤਿਆ ਸਮੇਤ ਕਈ ਕਤਲਾਂ ਵਿੱਚ ਲੋੜੀਂਦਾ ਸੀ। ਯੂਪੀ ਐਸਟੀਐਫ ਅਤੇ ਸਥਾਨਕ ਪੁਲਿਸ ਦੀ ਸਾਂਝੀ ਟੀਮ ਦਾ ਬਦਮਾਸ਼ਾਂ ਨਾਲ ਮੁਕਾਬਲਾ ਹੋਇਆ ਹੈ। ਭੱਜਣ ਦੀ ਕੋਸ਼ਿਸ਼ ‘ਚ ਬਦਮਾਸ਼ਾਂ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਕਰੀਬ ਅੱਠ ਰਾਉਂਡ ਫਾਇਰਿੰਗ ਕਰਨ ਤੋਂ ਬਾਅਦ ਇੱਕ ਬਦਮਾਸ਼ ਜ਼ਖ਼ਮੀ ਹੋ ਗਿਆ, ਕੁੱਲ ਚਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਆਰਟੀਗਾ ਕਾਰ ਸਮੇਤ ਤਿੰਨ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ।

hacklink al hack forum organik hit kayseri escort Mostbettiktok downloadergrandpashabetgrandpashabetjojobetjojobet güncel girişjojobet 1019bahiscasinobetwoongamdom girişultrabetsapanca escortlidodeneme bonusu veren sitelertambetpadişahbet giriş