ਚੰਡੀਗੜ੍ਹ ਵਿਚ ਆਪਣੇ ਗੀਤਾਂ ਨਾਲ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਵਾਲਾ ਚੰਡੀਗੜ੍ਹ ਟਰੈਫਿਕ ਪੁਲਿਸ ਦਾ ਸਬ-ਇੰਸਪੈਕਟਰ ਭੁਪਿੰਦਰ ਸਿੰਘ ਕਿਸੇ ਵੀ ਪਛਾਣ ’ਤੇ ਨਿਰਭਰ ਨਹੀਂ ਰਿਹਾ ਹੈ। ਹੁਣ ਉਹ ਚੰਡੀਗੜ੍ਹ ਵਿੱਚ ਹੀ ਨਹੀਂ ਸਗੋਂ ਪੂਰੇ ਦੇਸ਼ ਵਿੱਚ ਮਸ਼ਹੂਰ ਹੋ ਗਿਆ ਹੈ।
ਆਪਣੇ ਗੀਤਾਂ ਨੂੰ ਲੈ ਕੇ ਹਮੇਸ਼ਾ ਚਰਚਾ ‘ਚ ਰਹਿਣ ਵਾਲੇ ਐੱਸਆਈ ਭੁਪਿੰਦਰ ਸਿੰਘ ਹੁਣ ਇੰਡੀਅਨ ਆਈਡਲ-13 ‘ਚ ਪਹੁੰਚ ਗਏ ਹਨ। ਹਾਲਾਂਕਿ ਉਹ ਇੰਡੀਅਨ ਆਈਡਲ ‘ਚ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ, ਨਾ ਕਿ ਪ੍ਰਤੀਯੋਗੀ ਦੇ ਤੌਰ ‘ਤੇ। ਸ਼ਨਿੱਚਰਵਾਰ ਸ਼ਾਮ ਮਹਿਮਾਨ ਵਜੋਂ ਪੁੱਜੇ ਚੰਡੀਗੜ੍ਹ ਪੁਲਿਸ ਦੇ ਗਾਇਕ ਭੁਪਿੰਦਰ ਸਿੰਘ ਸਾਰਿਆਂ ਦਾ ਖੂਬ ਮਨੋਰੰਜਨ ਕੀਤਾ। ਉਸ ਨੂੰ ਪੰਜਾਬ ਤੋਂ ਪ੍ਰਤੀਯੋਗੀ ਰੂਪਮ ਨੇ ਮਹਿਮਾਨ ਵਜੋਂ ਬੁਲਾਇਆ ਸੀ। ਇਸ ਦੌਰਾਨ ਜੱਜਾਂ ਦੇ ਕਹਿਣ ‘ਤੇ ਭੁਪਿੰਦਰ ਨੇ ਟ੍ਰੈਫਿਕ ਨਿਯਮਾਂ ‘ਤੇ ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਧੁਨ ‘ਤੇ ਤਿਆਰ ਕੀਤਾ ਆਪਣਾ ਗੀਤ ਨੋ-ਪਾਰਕਿੰਗ ਨੋ-ਪਾਰਕਿੰਗ ਗਾ ਕੇ ਖੂਬ ਵਾਹ-ਵਾਹ ਖੱਟੀ। ਜੱਜ ਨੇਹਾ ਕੱਕੜ ਆਪਣੇ ਗੀਤ ‘ਤੇ ਡਾਂਸ ਕਰਦੀ ਨਜ਼ਰ ਆਈ।
ਪਹਿਲੇ ਸੋਧੇ ਹੋਏ ਮੋਟਰ ਵਾਹਨ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ, ਸੜਕ ਤੇ ਦੁਰਘਟਨਾ ਵਿੱਚ ਲੋਕੀ ਬਹੁਤ ਮਰਦੇ ਸੀ ਗੀਤ ਗਾ ਕੇ 18 ਸਾਲ ਤੋਂ ਘੱਟ ਉਮਰ ਦੇ ਨਾਬਾਲਗਾਂ ਨੂੰ ਵਾਹਨ ਨਾ ਚਲਾਉਣ ਲਈ ਜਾਗਰੂਕ ਕੀਤਾ ਹੈ। ਭੁਪਿੰਦਰ ਸਿੰਘ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਅਤੇ ਸਾਲ 1987 ਵਿੱਚ ਚੰਡੀਗੜ੍ਹ ਪੁਲਿਸ ਵਿੱਚ ਭਰਤੀ ਹੋਇਆ ਸੀ। ਸਕੂਲੀ ਦਿਨਾਂ ਤੋਂ ਹੀ ਗੀਤ ਲਿਖਣ, ਕੰਪੋਜ਼ ਕਰਨ ਅਤੇ ਗਾਉਣ ਦੇ ਸ਼ੌਕੀਨ ਭੁਪਿੰਦਰ ਨੇ ਆਪਣੇ ਗੀਤਾਂ ਰਾਹੀਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਪੁਲਿਸ ਵਿਭਾਗ ਵਿੱਚ ਇੱਕ ਤਰ੍ਹਾਂ ਨਾਲ ਮੁਹਿੰਮ ਸ਼ੁਰੂ ਕੀਤੀ ਹੈ। ਇਸ ਤੋਂ ਬਾਅਦ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਭੁਪਿੰਦਰ ਨੂੰ ਆਪਣੇ ਗੀਤਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ।