Jalandhar Mock Drill ਪ੍ਰੋਗਰਾਮ, ਸਿਵਿਲ ਡਿਫੈਂਸ ਵਲੰਟੀਅਰ, ਭਾਰੀ ਪੁਲਿਸ ਫੋਰਸ ਸਹਿਜੋਗ ਨਾਲ ਹੋਈ।

ਜਲੰਧਰ: ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ ਦੇ ਕਾਰਨ, 7 ਮਈ ਨੂੰ ਪੰਜਾਬ ਭਰ ਵਿੱਚ ਮੌਕ ਡ੍ਰਿਲ ਕੀਤੀ ਗਈ ਹੈ। ਇਸ ਤਹਿਤ, ਪ੍ਰਸ਼ਾਸਨ ਵੱਲੋਂ ਜਲੰਧਰ ਜ਼ਿਲ੍ਹੇ ਦੇ ਭਗਤ ਨਾਮਦੇਵ ਚੌਕ ‘ਤੇ ਇੱਕ ਮੌਕ ਡ੍ਰਿਲ ਵੀ ਕੀਤੀ ਗਈ।

ਇਹ ਮੌਕ ਡ੍ਰਿਲ ਸਿਵਲ ਡਿਫੈਂਸ ਵਲੰਟੀਅਰ ਦੀ ਟੀਮ ਵੱਲੋਂ ਕੀਤੀ ਗਈ ਜਿਸ ਦੀ ਲੀਡ ਚੀਫ ਵਾਰਡਨ ਪ੍ਰਿਤਪਾਲ ਸਿੰਘ ਨੋਟੀ ਨੇ ਕੀਤੀ। ਸ਼ਾਮ 4 ਵਜੇ ਸਾਇਰਨ ਰਾਤ 8 ਤੋਂ 9 ਵਜੇ ਤੱਕ ਬਲੈਕਆਊਟ ਹੋਣ ਤੇ ਸਿਵਲ ਡਿਫੈਂਸ ਵਲੰਟੀਅਰ ਨੇ ਆਪਣੀ ਸਮੁੱਚੀ ਟੀਮ ਨਾਲ ਇਹ ਡਿਊਟੀ ਨਿਭਾਈ। ਉਥੇ ਕਮਾਂਡਰ ਸ਼ਰਨਜੀਤ ਸਿੰਘ,  ਸੁਪਰੀਡੈਂਟ ਧਰਮਿਦਰ ਸਿੰਘ ਅਤੇ SDM ਜਲੰਧਰ ਦੀ ਦੇਖ ਰੇਖ ਚ ਹੋਈ। ਉਥੇ ਮੌਕੇ ਤੇ ਅਨਿਲ ਪਾਠਕ, ਸ੍ਰੀ ਕੰਠ ਸ਼ਰਮਾ, ਅਜੇ ਕੋਹਲੀ, ਸਮੀਰ ਸੰਨੀ, ਗੁਰਵਿੰਦਰ ਜੱਜ, ਪੱਪੀ ਭਾਟੀਆ, ਚੰਦਰਮੋਹਨ, ਰਜੇਸ਼ ਜੈਨ, ਮਨਜੀਤ ਮੰਨਾ, ਵਿਨੇ ਸੇਕਰੀ, ਮਨੀਸ਼ ਪਾਵਾ, ਮਨਿੰਦਰ ਰਾਣਾ, ਕੁਲਦੀਪ ਦੀਪਾ, ਸੰਜੇ ਕਾਲੀਆ, ਕਮਲਜੀਤ ਸਿੰਘ, ਵਿਕਰਾਂਤ ਰਾਨਾ, ਕਮਲ ਮਹੇ, ਨਵੀ ਅਤੇ ਹੋਰ ਕਾਫੀ ਵਲੰਟੀਰ ਹਾਜ਼ਰ ਸਨ।

About The Author