BSF ਤੇ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਡਰੋਨ ਤੇ ਹੈਰੋਇਨ ਬਰਾਮਦ

ਖੇਮਕਰਨ : ਭਾਰਤ-ਪਾਕਿ ਸਰਹੱਦ ਸੈਕਟਰ ਖੇਮਕਰਨ ਦੇ ਪਿੰਡ ਕਲਸ ਦੇ ਇਲਾਕੇ ‘ਚੋਂ ਖੇਮਕਰਨ ਪੁਲਿਸ ਨੇ ਡਰੋਨ ਤੇ 5 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ।

ਜਾਣਕਾਰੀ ਅਨੁਸਾਰ ਥਾਣਾ ਖੇਮਕਰਨ ਦੇ ਮੁਖੀ ਇੰਸਪੈਕਟਰ ਕੰਵਲਜੀਤ ਰਾਏ ਨੇ ਸੂਚਨਾ ਦੇ ਆਧਾਰ ‘ਤੇ ਬੀਐਸਐਫ ਦੀ ਸਹਾਇਤਾ ਨਾਲ ਪਿੰਡ ਕਲਸ ਦੀ ਡਰੇਨ ਕੋਲੋਂ ਇਕ ਪਾਕਿਸਤਾਨੀ ਡਰੋਨ ਬਰਾਮਦ ਕੀਤਾ, ਜਦੋਂਕਿ ਡ੍ਰੋਨ ਦੇ ਨਾਲ 5 ਪੈਕੇਟ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਇਲਾਕੇ ਦੀ ਜਾਂਚ ਕੀਤੀ ਜਾ ਰਹੀ ਹੈ।

About The Author