ਅਮੀਕ ਵਿਰਕ ਨੇ ਕੀਤਾ ‘ਜੂਨੀਅਰ’ ਫਿਲਮ ਦਾ ਐਲਾਨ

ਫਿਲਮ ‘ਜੂਨੀਅਰ’ ਦਾ ਪੋਸਟਰ ਅੱਜ ਰਿਲੀਜ਼ ਹੋ ਗਿਆ ਹੈ। ਫਿਲਮ ਦਾ ਪੋਸਟਰ ਦੇਖ ਇੰਜ ਲੱਗਦਾ ਹੈ ਕਿ ਇਸ ਫਿਲਮ ‘ਚ ਐਕਸ਼ਨ ਦਾ ਭਰਪੂਰ ਤੜਕਾ ਲੱਗਣ ਵਾਲਾ ਹੈ। ਫਿਲਮ ਦੀ ਕਹਾਣੀ ਦਾ ਅੰਦਾਜ਼ਾ ਪੋਸਟਰ ਦੀ ਟੈਗ ਲਾਈਨ ਤੋਂ ਹੀ ਲਗਾਇਆ ਜਾ ਸਕਦਾ ਹੈ। ਇਸ ਵਿਚ ਲਿਖਿਆ ਹੈ ‘ਦਿ ਬਿੱਗੈਸਟ ਮੈਨਹੰਟ ਆਫ ਏ ਮੈਨ ਆਨ ਏ ਹੰਟ’।  ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੀਰੋ ਬਹੁਤ ਸਾਰੇ ਲੋਕਾਂ ਦੇ ਨਿਸ਼ਾਨੇ ‘ਤੇ ਹੋਵੇਗਾ, ਜੋ ਪਹਿਲਾਂ ਹੀ ਬੁਰੇ ਲੋਕਾਂ ਨੂੰ ਲੱਭ ਰਿਹਾ ਹੈ ਤੇ ਮਾਰ ਰਿਹਾ ਹੈ। ਜੇਕਰ ਅੰਦਾਜ਼ਾ ਸਹੀ ਹੈ ਤਾਂ ਇਹ ਪੰਜਾਬੀ ਇੰਡਸਟਰੀ ‘ਚ ਬੇਹੱਦ ਦਿਲਚਸਪ ਅਤੇ ਅਨੋਖੀ ਕਹਾਣੀ ਜਾਪਦੀ ਹੈ।

ਜੇਕਰ ਅਸੀਂ ਫਿਲਮ ਦੇ ਬੈਨਰ ਦੀ ਗੱਲ ਕਰੀਏ – ਨਾਦਰ ਫਿਲਮਜ਼, ਇਹ ਭਲਵਾਨ ਸਿੰਘ, ਬੰਬੂਕਾਟ, ਵੇਖ ਬਰਾਤਾਂ ਚਲੀਆਂ ਵਰਗੀਆਂ ਕਈ ਵਧੀਆ ਲਈ ਜਾਣੇ ਜਾਂਦੇ ਹਨ। ਫਿਲਮ 26 ਮਈ 2023 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਸਟਾਰ ਕਾਸਟ ਵਿੱਚ ਅਮੀਕ ਵਿਰਕ, ਸ੍ਰਿਸ਼ਟੀ ਜੈਨ, ਕਬੀਰ ਬੇਦੀ, ਪ੍ਰਦੀਪ ਰਾਵਤ, ਪਰਦੀਪ ਚੀਮਾ, ਰਾਮ ਔਜਲਾ, ਜਸਲੀਨ ਰਾਣਾ, ਅਜੇ ਜੇਠੀ, ਮਰੀਅਮ ਰੋਇਨਿਸ਼ਵਿਲੀ, ਰੋਨੀ ਸਿੰਘ, ਕਰਨ ਗਾਬਾ, ਕਬੀਰ ਸਿੰਘ ਅਤੇ ਹੋਰ ਸ਼ਾਮਲ ਹਨ।

ਫਿਲਮ ਦਾ ਨਿਰਦੇਸ਼ਨ ਹਰਮਨ ਢਿੱਲੋਂ ਨੇ ਕੀਤਾ ਹੈ। ਯਾਨਿਕ ਬੇਨ ਅਤੇ ਅੰਮ੍ਰਿਤਪਾਲ ਸਿੰਘ ਐਕਸ਼ਨ ਡਾਇਰੈਕਟਰ ਹਨ। ਡੀ.ਓ.ਪੀ. ਪਰਵੇਜ਼ ਖਾਨ, ਆਰਟਿਓਮ ਅਬੋਵੋਨ ਅਤੇ ਮੇਰਾ ਕਿਕਨਾਡਜ਼ੇ ਦੁਆਰਾ ਹੈ। ਇਹ ਫ਼ਿਲਮ ਨਾਦਰ ਫ਼ਿਲਮਜ਼ ਅਤੇ ਅਮੀਕ ਵਿਰਕ ਦੇ ਬੈਨਰ ਹੇਠ ਫਤਿਹ ਫ਼ਿਲਮਜ਼ ਅਤੇ ਇਰਾਕਲੀ ਕਿਰੀਆ 100 ਫ਼ਿਲਮਜ਼ ਦੁਆਰਾ ਬਣਾਈ ਗਈ ਹੈ, ਜਿਸ ਵਿੱਚ ਸ਼ਮਸ਼ੇਰ ਸੰਧੂ ਕਾਰਜਕਾਰੀ ਨਿਰਮਾਤਾ ਹਨ।

 

hacklink al hack forum organik hit kayseri escort Mostbetdeneme bonusu veren sitelertiktok downloadergrandpashabetgrandpashabetbetcioParibahisbahsegel yeni girişnakitbahiscasibom güncel girişcasibom 895 com girisbahiscasinosahabetgamdom girişgiriş casibomizmir escortbetzulajojobet girişcasibom