04/18/2024 2:33 PM

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਜਲੰਧਰ ਵੱਲੋ ਡੀ ਸੀ ਦਫ਼ਤਰ ਜਲੰਧਰ ਵਿਖੇ ਲੱਗੇ ਧਰਨੇ 20ਵੈਂ ਦਿਨ ਵਿੱਚ ਦਾਖਲ।

ਕੀਤੇ ਹੋਏ ਐਲਾਨ ਤਹਿਤ ਅੱਜ ਤੋਂ ਪੰਜਾਬ ਵਿੱਚ 10 ਜਿਲਿਆਂ ਵਿੱਚ ਫ੍ਰੀ ਕੀਤੇ 18 ਟੋਲ ਪਲਾਜੇ : ਸੁਖਵਿੰਦਰ ਸਿੰਘ ਸਭਰਾ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਲੋਕਾਂ ਦੀਆਂ ਹੱਕੀ ਮੰਗਾਂ ਨੂੰ ਲੇ ਕੇ ਡੀ ਸੀ ਦਫ਼ਤਰ ਜਲੰਧਰ ਵਿਖੇ ਅਣਮਿੱਥੇ ਸਮੇ ਵਾਸਤੇ ਲੱਗਾ ਧਰਨਾਂ ਲਗਾਤਾਰ 20 ਵੈਂ ਦਿਨ ਵਿੱਚ ਦਾਖਲ ਹੋ ਗਿਆ । ਇਸ ਮੋਕੇ ਤੇ ਜਥੇਬੰਦੀ ਦੇ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ਅਤੇ ਜਲੰਧਰ ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਦੀ ਅਗਵਾਈ ਵਿੱਚ ਕਾਵਾ ਵਾਲੇ ਪੁਲ ਤੇ ਲੱਗਾ ਟੋਲ ਪਲਾਜ਼ਾ ਫ੍ਰੀ ਕਰ ਦਿੱਤਾ ਗਿਆ । ਮੋਕੇ ਤੇ ਟੋਲ ਮੇਨੇਜਮੇਟ ਦੇ ਉਕਸਾਉਣ ਤੇ ਟੋਲ ਮੁਲਾਜ਼ਮਾਂ ਵੱਲੋ ਮਾਹੌਲ ਅਸ਼ਾਤ ਕਰਨ ਦੀ ਕੋਸ਼ਿਸ਼ ਕੀਤੀ ਗਈ।ਇਕੱਠ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ਅਤੇ ਜਲੰਧਰ ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਜਿਲਾ ਸੰਗਠਨ ਸਕੱਤਰ ਗੁਰਮੇਲ ਸਿੰਘ ਰੇੜਵਾਂ ਨੇ ਕਿਹਾ ਕਿ ਅੱਜ ਪੂਰੇ 20 ਦਿਨਾਂ ਤੋਂ ਕਿਸਾਨ ਮਜ਼ਦੂਰ ਮੰਗ ਪੱਤਰ ਦੇ ਕੇ ਜਿਲਾ ਹੈੱਡ ਕੁਆਟਰਾਂ ਤੇ ਸਰਕਾਰ ਦੀ ਉਡੀਕ ਵਿੱਚ ਬੇਠੇ ਹਨ ਪਰ ਅੱਜ ਤੱਕ ਕੋਈ ਵੀ ਸਰਕਾਰ ਦਾ ਨੁਮਾਇੰਦਾ ਕੋਈ ਵੀ ਢੁਕਵਾਂ ਹੱਲ ਲੇ ਕੇ ਨਹੀਂ ਆਇਆ ਉਹਨਾਂ ਅੱਗੇ ਕਿਹਾ ਕਿ ਸਰਕਾਰ ਆਪਣੇ ਕੀਤੇ ਹੋਏ ਚੋਣ ਵਾਅਦਿਆਂ ਤੋਂ ਭੱਜ ਚੁੱਕੀ ਹੈ ਅਤੇ ਕੋਈ ਵੀ ਵਾਅਦਾ ਵਫ਼ਾ ਨਹੀਂ ਹੋਇਆ ।ਰੇਤ ਮਾਫ਼ੀਆਂ ,ਨਸ਼ਾ ਤਸਕਰੀ ,ਰਿਸ਼ਵਤ ਖੋਰੀ ,ਗੈਗਵਾਰਾਂ,ਫ਼ਿਰੋਤੀ ਮੰਗਣ ਦੀਆਂ ਘਟਨਾਵਾਂ ਦਿਨੋ ਦਿਨ ਵੱਧ ਰਹੀਆਂ ਹਨ ਲੋਕਾਂ ਨੂੰ ਬੇ ਘਰ ਕੀਤਾ ਜਾ ਰਿਹਾ ਹੈ ਹਰ ਪਾਸੇ ਸਰਕਾਰ ਦੀ ਗੁੰਡਾਗਰਦੀ ਅਤੇ ਬੁਰਛਾ-ਗਰਦੀ ਚੱਲ ਰਹੀ ਹੈ ਉਹਨਾਂ ਅੱਗੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਬਾਦਕਾਰਾਂ ਦੀਆਂ ਜ਼ਮੀਨਾਂ ਦੀਆਂ ਕੁਰਕੀਆਂ ਕਰਵਾਉਣੀਆਂ ਬੰਦ ਕਰੇ, ਲਤੀਫ਼ ਪੁਰ ਮੁਹੱਲੇ ਦੇ ਵਸਨੀਕਾਂ ਨੂੰ ਇਨਸਾਫ਼ ਦੇਵੇ,ਡਾ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰੇ, ਜੀ-20 ਦੇਸ਼ਾਂ ਦੇ ਹੋ ਰਹੇ ਸੰਮੇਲਨ ਤਰੁੰਤ ਰੱਦ ਕੀਤੇ ਜਾਣ। ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ, ਹਰ ਇਕ ਬੇਜ਼ਮੀਨੇ 5-5 ਏਕੜ ਜ਼ਮੀਨ ਦਿੱਤੀ ਜਾਵੇ, 23 ਫ਼ਸਲਾਂ ਦੀ ਖ਼ਰੀਦ ਦੀ ਗਰੰਟੀ ਕਾਨੂੰਨ ਬਣਾਇਆ ਜਾਵੇ, ਨਿੱਜੀ ਸਕੂਲ, ਨਿੱਜੀ ਹਸਪਤਾਲ, ਸੜਕਾਂ, ਬਿਜਲੀ ਦਾ ਪ੍ਰਬੰਧ ਸਰਕਾਰ ਆਪਣੇ ਹੱਥਾਂ ਵਿਚ ਲਵੇ,ਚਿੱਟੀ ਵੇਈਂ ,ਸਤਲੁਜ ,ਬਿਆਸ,ਆਦਿ ਦਰਿਆਵਾਂ ਵਿੱਚ ਪੇਂਦਾ ਜਲੰਧਰ ,ਲੁਧਿਆਣੇ ,ਫ਼ਿਲੋਰ ਸਮੇਤ ਹੋਰ ਸ਼ਹਿਰਾਂ ਦੇ ਸੀਵਰੇਜ ਦਾ ਗੰਦਾ ਪਾਣੀ ਸੋਧ ਕੇ ਨਹਿਰਾ ਰਾਹੀ ਖੇਤੀ ਬਾੜੀ ਲਈ ਦਿੱਤਾ ਜਾਵੇ, ਪੰਜਾਬ ਭਰ ਵਿੱਚ ਨਾਕਸ ਨਹਿਰ ਪ੍ਰਬੰਧ ਠੀਕ ਕਰਕੇ ਪਾਣੀ ਟੇਲਾਂ ਤੱਕ ਪਹੁੰਚਾਇਆਂ ਜਾਵੇ, ਨਹਿਰਾਂ ਸੂਇਆਂ ਖਾਲ਼ਿਆ ਅਤੇ ਸੜਕਾਂ ਤੇ ਰੁੱਖ ਲਗਾਏ ਜਾਣ, ਕਿਸਾਨਾਂ ਮਜ਼ਦੂਰਾਂ ਤੇ ਕੀਤੇ ਝੂਠੇ ਪਰਚੇ ਰੱਦ ਕਰੇ,ਪਰਾਲ਼ੀ ਨੂੰ ਸਾਂਭਣ ਵਾਸਤੇ ਸਰਕਾਰ ਕਿਸਾਨਾਂ ਨੂੰ ਮੁਆਵਜ਼ਾ ਦੇਵੇ ਜਾ ਉਸ ਦਾ ਆਪ ਪ੍ਰਬੰਧ ਕਰੇ,ਸਟੇਟ ਸਰਕਾਰ ਬਿਜਲੀ ਐਕਟ 2022 ਦਾ ਵਿਰੋਧ ਕਰੇ, ਪੰਜਾਬ ਸਰਕਾਰ ਅੰਦੋਲਨ ਦੋਰਾਨ ਅਤੇ ਚੋਣ ਮੇਨੀਫੇਸਟੋ ਵਿੱਚ ਕੀਤੇ ਵਾਇਦੇ ਜਲਦ ਪੁਰੇ ਕਰੇ ,ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਸਮੇਤ ਪੁਰੇ ਭਾਰਤ ਵਿੱਚ ਅਬਾਦਕਾਰਾਂ ਨੂ ਪੱਕੇ ਮਾਲਕੀ ਹੱਕ ਦਿੱਤੇ ਜਾਣ ਅਤੇ 2007 ਵਿੱਚ ਤੋੜੀਆਂ ਇੰਤਕਾਲਾਂ ਮੁੜ ਬਹਾਲ ਕੀਤੀਆਂ ਜਾਣ , ਦਿੱਲੀ ਸੰਘਰਸ਼ ਵਿੱਚ ਸ਼ਹੀਦ ਹੋ ਚੁੱਕੇ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੋਕਰੀ ਦਿੱਤੀ ਜਾਵੇ ,ਹੜਾਂ ਕਾਰਨ ਖਰਾਬ ਹੋਈ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ,ਨਵੇਂ ਬਣਾਏ ਜਾ ਰਹੇ ਹਾਈਵੇ ਲਈ ਇਕਵਾਇਰ ਕੀਤੀ ਜਾਂਦੀ ਜ਼ਮੀਨ ਦਾ ਮਾਰਕੀਟ ਰੇਟ ਨਾਲ਼ੋਂ ਚਾਰ ਗੁਣਾ ਮੁਆਵਜ਼ਾ ਦੇਵੇ,ਪੰਜਾਬ ਭਰ ਵਿੱਚ ਪੂਰਨ ਨਸ਼ਾਬੰਦੀ ਕੀਤੀ ਜਾਵੇ,ਉਹਨਾਂ ਕਿਹਾ ਕਿ ਜਿਨਾਂ ਚਿਰ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਸਾਡਾ ਸੰਘਰਸ਼ ਨਿਰੰਤਰ ਜਾਰੀ ਰਹੇਗਾ ਅਤੇ ਅਗਲੀ ਰਣਨੀਤੀ ਤਿਆਰ ਕਰਕੇ ਸੰਘਰਸ਼ ਤੇਜ ਕਰਾਂਗੇ।ਧਰਨੇ ਵਿੱਚ ਹੋਰਨਾ ਤੋਂ ਇਲਾਵਾ ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ,ਜਿਲਾ ਸੰਗਠਨ ਸਕੱਤਰ ਗੁਰਮੇਲ ਸਿੰਘ ਰੇੜਵਾਂ ,ਜਿਲਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ , ਜਿਲਾ ਖਜਾਨਚੀ ਜਗਦੀਸ਼ ਪਾਲ ਸਿੰਘ ,ਜਗਤਾਰ ਸਿੰਘ ਜੱਗਾ ,ਗੁਰਵਿੰਦਰ ਸਿੰਘ ਗੋਰਾ ਚੱਕ ਬਾਹਮਣੀਆਂ ,ਜਿਲਾ ਸੀ.ਮੀ .ਪ੍ਰਧਾਨ ਸਤਨਾਮ ਸਿੰਘ ਰਾਈਵਾਲ,ਜਿਲਾ ਸਕੱਤਰ ਜਰਨੈਲ ਸਿੰਘ ਰਾਮੇ ,ਤਰਸੇਮ ਸਿੰਘ ਜਾਣੀਆਂ ,ਬਲਜਿੰਦਰ ਸਿੰਘ ਰਾਜੇਵਾਲ,ਲਵਪ੍ਰੀਤ ਸਿੰਘ ਕੋਟਲੀ,ਹਰਪ੍ਰੀਤ ਸਿੰਘ ਭੋਏਪੁਰ,ਮੇਜਰ ਸਿੰਘ ਜਾਫਰਵਾਲ ,ਜਗਿੰਦਰ ਸਿੰਘ ਮਡਾਲਾ ਛੰਨਾਂ,ਜਗਤਾਰ ਸਿੰਘ ਚੱਕ ਵਡਾਲਾ,ਕੁਲਦੀਪ ਸਿੰਘ ਜਾਣੀਆਂ ,ਜਸਵਿੰਦਰ ਸਿੰਘ ਸਾਦ ਆਲਾ,ਬਲਵਿੰਦਰ ਸਿੰਘ ਜਾਣੀਆਂ,ਸ਼ੇਰ ਸਿੰਘ ਰਾਮੇ,ਸਵਰਨ ਸਿੰਘ ਕਿਲੀ,ਮਲਕੀਤ ਸਿੰਘ ਜਾਣੀਆਂ ਚਾਹਲ ਅਤੇ ਹੋਰ ਵੀ ਕਿਸਾਨ ਮਜ਼ਦੂਰ ਅਤੇ ਬੀਬੀਆਂ ਮੋਜੂਦ ਰਹੇ।