03/28/2024 11:26 PM

ਪੰਜਾਬੀ ਗਾਇਕ ਨਿੰਮਾ ਖਰੌੜ ਦੀ ਆਸਟਰੇਲੀਆ ਵਿਚ ਅਚਨਚੇਤ ਮੌਤ

ਪੰਜਾਬੀ ਗਾਇਕ ਨਿੰਮਾ ਖਰੌੜ ਦੀ ਆਸਟਰੇਲੀਆ ਵਿਚ ਅਚਨਚੇਤ ਮੌਤ ਹੋ ਗਈ। ਫਿਲਹਾਲ ਮੌਤ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ।

ਨਿੰਮਾ ਖਰੌੜ ਪਟਿਆਲਾ ਜ਼ਿਲ੍ਹੇ ਦੇ ਪਿੰਡ ਲੰਗ ਨਾਲ ਸਬੰਧਤ ਸੀ ਅਤੇ  ਪਿਛਲੇ ਲੰਮੇ ਸਮੇਂ ਤੋਂ ਆਸਟਰੇਲੀਆ ਵਿੱਚ ਰਹਿ ਰਿਹਾ ਸੀ। ਨਿੰਮੇ ਦੇ ‘ਡਾਲਰਾਂ ਤੋਂ ਕਮੀਆਂ ਨਾ ਹੋਈਆਂ ਕਦੇ ਪੂਰੀਆਂ’ ਅਤੇ ‘ਪੱਗ ਤੇ ਪੂਣੀ’ ਸਮੇਤ ਹੋਰ ਗਾਣੇ ਮਕਬੂਲ ਹੋਏ।