04/27/2024 5:48 AM

ਪ੍ਰਦੂਸ਼ਣ ਬੋਰਡ ਦਿਨੋ ਦਿਨ ਜ਼ਹਿਰ ਬਣ ਰਹੇ ਦਰਿਆਵਾਂ ਅਤੇ ਨਹਿਰਾਂ ,ਵੇਈਆਂ ਦੇ ਪਾਣੀ ਵੱਲ ਤਵੱਜੋ ਦੇਵੇ—ਸੁਖਵਿੰਦਰ ਸਿੰਘ ਸਭਰਾ।

ਕਿਸਾਨ ਮਜ਼ਦੂਰ ਸੰਘਰਸ਼ ਵੱਲੋ 26 ਨੂੰ ਦੀ ਫ਼ਤਿਹ ਦਿਵਸ ਰੇਲੀ ਅਤੇ 29 ਦੇ ਰੇਲਾਂ ਦੇ ਚੱਕੇ ਜਾਮ ਸਬੰਧੀ ਨੁੱਕੜ ਮੀਟਿੰਗਾਂ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਜਲੰਧਰ ਵੱਲੋ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ਅਤੇ ਜਿਲਾ ਜਲੰਧਰ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਦੀ ਅਗਵਾਈ ਵਿੱਚ 26 ਜਨਵਰੀ ਨੂੰ ਦਿੱਲੀ ਅੰਦਰ ਜਾਣ ਦਾ ਫਤਹਿ ਦਿਵਸ ਮਨਾਉਣ ਸਬੰਧੀ ਜਿਲਾ ਪੱਧਰੀ ਵੱਡੀਆਂ ਰੈਲੀਆਂ ਅਤੇ 29ਨੂੰ ਰੇਲਾਂ ਦੇ ਚੱਕੇ ਜਾਮ ਸਬੰਧੀ ਪਿੰਡ ਮੱਲੀਆਂ ਖ਼ੁਰਦ ,ਕਲਾਰਾਂ,ਬਿੱਲੀ ਚਾਓ,ਬਿੱਲੀ ਬੜੇਚ, ਜਹਾਂਗੀਰ ,ਖਾਨਪੁਰ ਢੱਡਾ,ਆਦਿ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ ।ਇਸ ਮੋਕੇ ਤੇ ਇਹਨਾਂ ਪਿੰਡਾਂ ਦੀ ਸੰਗਤ ਵੱਲੋ ਭਰਵਾਂ ਹੁੰਗਾਰਾ ਮਿਲਿਆ ।ਇਕੱਠ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ਅਤੇ ਜਿਲਾ ਜਲੰਧਰ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਨੇ ਕਿਹਾ ਕਿ ਅੱਜ ਸਾਡੇ ਪੰਜਾਬ ਜਿਸ ਦਾ ਨਾਮ ਵੀ ਪਾਣੀਆਂ ਦੇ ਨਾਂਅ ਤੇ ਰੱਖਿਆ ਗਿਆ ਹੈ ਦੇ ਦਰਿਆ ,ਨਦੀਆਂ ,ਵੇਈਂਆਂ ,ਨਹਿਰਾਂ ਆਦਿ ਜਲ ਸਰੋਤ ਖ਼ਤਰਨਾਕ ਪੱਧਰ ਤੱਕ ਪ੍ਰਦੂਸ਼ਿਤ ਹੋ ਚੁੱਕੇ ਹਨ ਪਰ ਪਰਦੂਸ਼ਣ ਬੋਰਡ ਬੇਪਰਵਾਹੀ ਦੀ ਨੀਂਦ ਸੁੱਤਾ ਪਿਆ ਹੈ ਉਹਨਾਂ ਕਿਹਾ ਕਿ ਚਿੱਟੀ ਵੇਈਂ ,ਕਾਲੀ ਵੇਈਂ ,ਸਤਲੁਜ , ਬਿਆਸ, ਆਦਿ ਦਰਿਆਵਾਂ ਵਿੱਚ ਪੇਂਦਾ ਜਲੰਧਰ , ਲੁਧਿਆਣੇ ,ਫ਼ਿਲੋਰ ਸਮੇਤ ਹੋਰ ਸ਼ਹਿਰਾਂ ਦੇ ਸੀਵਰੇਜ ਅਤੇ ਫ਼ੈਕਟਰੀਆਂ ਦਾ ਗੰਦਾ ਪਾਣੀ ਸੋਧ ਕੇ ਨਹਿਰਾ ਰਾਹੀ ਖੇਤੀ ਬਾੜੀ ਲਈ ਦਿੱਤਾ ਜਾਵੇ, ਪੰਜਾਬ ਭਰ ਵਿੱਚ ਨਾਕਸ ਨਹਿਰ ਪ੍ਰਬੰਧ ਠੀਕ ਕਰਕੇ ਪਾਣੀ ਟੇਲਾਂ ਤੱਕ ਪਹੁੰਚਾਇਆਂ ਜਾਵੇ, ਸਰਕਾਰ ਡਾ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰੇ,ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਜਲਦ ਪੂਰੇ ਕਰੇ, ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰੇ, 23 ਫ਼ਸਲਾਂ ਦੀ ਖ਼ਰੀਦ ਦੀ ਗਰੰਟੀ ਕਾਨੂੰਨ ਬਣਾਇਆ ਜਾਵੇ , ਅਬਾਦਕਾਰਾਂ ਦੀਆਂ ਜ਼ਮੀਨਾਂ ਦੀਆਂ ਕੁਰਕੀਆਂ ਕਰਵਾਉਣੀਆਂ ਬੰਦ ਕੀਤੀਆਂ ਜਾਣ , ਲਤੀਫ਼ ਪੁਰ ਮੁਹੱਲੇ ਦੇ ਵਸਨੀਕਾਂ ਨੂੰ ਇਨਸਾਫ਼ ਦਿੱਤਾ ਜਾਵੇ, ਕਿਸਾਨਾਂ ਮਜ਼ਦੂਰਾਂ ਤੇ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ,ਦਿੱਲੀ ਸੰਘਰਸ਼ ਵਿੱਚ ਸ਼ਹੀਦ ਹੋ ਚੁੱਕੇ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਇਕ ਜੀਅ ਨੂੰ ਸਰਕਾਰੀ ਨੋਕਰੀ ਦਿੱਤੀ ਜਾਵੇ,ਪੰਜਾਬ ਭਰ ਵਿੱਚ ਪੂਰਨ ਨਸ਼ਾਬੰਦੀ ਕੀਤੀ ਜਾਵੇ,ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ,ਬੰਦੀ ਸਿੰਘਾ ਨੂੰ ਰਿਹਾਅ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ।ਉਹਨਾਂ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਸਾਡਾ ਸੰਘਰਸ਼ ਨਿਰੰਤਰ ਜਾਰੀ ਰਹੇਗਾ ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ,ਸਲਵਿੰਦਰ ਸਿੰਘ ਜਾਣੀਆਂ, ਰਣਜੀਤ ਸਿੰਘ ਬੱਲ ਨੋ,ਸੁਖਦੇਵ ਸਿੰਘ ਮੱਲੀਆਂ,ਅਵਤਾਰ ਸਿੰਘ ਖਾਨਪੁਰ ਢੱਡਾ,ਪਰਮਜੀਤ ਸਿੰਘ ਬਿੱਲੀ ਚਾਓ,ਮੇਜਰ ਸਿੰਘ ਜਹਾਂਗੀਰ ,ਤੋਂ ਇਲਾਵਾ ਇਹਨਾਂ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਆਗੂ ਹਾਜ਼ਰ ਸਨ