ਸ਼੍ਰੀ ਕੁਲਦੀਪ ਸਿੰਘ ਚਾਹਲ IPS, ਕਮਿਸ਼ਨਰ ਪੁਲਿਸ, ਜਲੰਧਰ ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਜਸਕਿਰਨਜੀਤ ਸਿੰਘ ਤੇਜਾ PPS.DCP/Inv. ਜੀ ਦੀ ਨਿਗਰਾਨੀ ਹੇਠ ਸ੍ਰੀ ਕੰਵਲਪ੍ਰੀਤ ਸਿੰਘ ਚਾਹਲ PPS, ADCP-Inv, ਅਤੇ ਸ਼੍ਰੀ ਪਰਮਜੀਤ ਸਿੰਘ, PPS AP-Detective ਜੀ ਦੀ ਯੋਗ ਅਗਵਾਈ ਹੇਠ 51 ਅਸ਼ੋਕ ਕੁਮਾਰ ਇੰਚਾਰਜ CIA STAFF ਜਲੰਧਰ ਵੱਲੋਂ ਕਾਰਵਾਈ ਕਰਦੇ ਹੋਏ 02 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨਾਂ ਪਾਸੋ 150 ਗ੍ਰਾਮ ਹੈਰੋਇੰਨ ਸਮੇਤ 01 SWIFT DZIRE ਬ੍ਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ
ਮਿਤੀ 03-02-2023 ਨੂੰ CIA STAFF ਦੀ ਪੁਲਿਸ ਟੀਮ 51 ਅਸ਼ੋਕ ਕੁਮਾਰ ਇੰਚਾਰਜ CIA STAFT ਜਲੰਧਰ ਦੀ ਅਗਵਾਈ ਹੇਠ ਬ੍ਰਾਏ ਨਾਕਾ ਬੰਦੀ ਅਤੇ ਗਸ਼ਤ ਟਰਾਂਸਪੋਰਟ ਚੌਕ ਜਲੰਧਰ ਮੌਜੂਦ ਸੀ ਕਿ ਥੱਲੇ- ਬੱਲੇ ਫਾਰਮ ਸਾਇਜ਼ ਤਰਫੋਂ ਇੱਕ ਕਾਰ SWIFT DMIRE ਰੰਗ ਚਿੱਟਾ ਨੰਬਰੀ PB-25-0 8248 ਜਿਸ ਵਿੱਚ ਦੋ ਮੋਨੇ ਨੌਜਵਾਨ ਬੈਠੇ ਆਉਂਦੀ ਦਿਖਾਈ ਦਿੱਤੀ। ਜੋ ਸਾਹਮਣੇ ਤੋਂ ਆ ਰਹੀ ਪੁਲਿਸ ਪਾਰਟੀ ਨੂੰ ਦੇਖਕੇ ਕਾਰ ਚਾਲਕ ਯਾਰ ਨੂੰ ਯਕਦਮ ਰੋਕ ਕੇ ਪਿੱਛੇ ਨੂੰ ਮੋੜਨ ਲੱਗਾ। ਜਿਨਾਂ ਨੂੰ CIA STAFF ਦੀ ਟੀਮ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਜੋ ਕਾਰ ਚਾਲਕ ਨੇ ਆਪਣਾ ਨਾਮ ਅਮ੍ਰਿਤ ਸਿੰਘ ਪੁੱਤਰ ਤਜਿੰਦਰ ਸਿੰਘ ਵਾਸੀ ਪਿੰਡ ਪਿੰਡ ਸਰਹਾਲੀ ਮੁੜ ਜਿਲਾ ਤਰਨ-ਤਾਰਨ ਅਤੇ ਨਾਲ ਵਾਲੀ ਸੀਟ ਪਰ ਬੈਠੇ ਨੋਜਵਾਨ ਨੇ ਆਪਣਾ ਨਾਮ ਹਰਬੰਸ ਸਿੰਘ ਪੁੱਤਰ ਉਰਫ ਬੰਸਾ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਚੰਗਾਲੀ ਕਦੀਮ ਜਿਲਾ ਫਿਰੋਜ਼ਪੁਰ ਦੱਸਿਆ। ਜਿਨਾ ਨੂੰ ਜਲੰਧਰ ਸਾਇਡ ਆਉਣ ਬਾਰੇ ਪੁੱਛਿਆ ਗਿਆ। ਜਿਸ ਸਬੰਧੀ ਉਹ ਦੋਵੇਂ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ। ਜਿਸ ਤੇ ਸਾਥੀ ਕਰਮਚਾਰੀਆਂ ਦੀ ਹਾਜਰੀ ਵਿੱਚ ਕਾਰ ਦੀ ਚੰਗੀ ਤਰਾ ਤਲਾਸ਼ੀ ਦੌਰਾਨ ਗੋਅਰ ਬਾਕਸ ਲਿਵਰ ਦੇ ਥੱਲਿਉ ਇੱਕ ਪਲਾਸਟਿਕ ਦੇ ਲਿਫਾਫਾ ਜਿਸ ਨੂੰ ਖੋਲ ਕੇ ਚੋਣ ਕਰਨ ਤੇ ਉਸ ਵਿਚੋਂ 150 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸਤੇ ਦੋਸ਼ੀਆਂਨ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਡਵੀਜਨ ਨੰਬਰ 8 ਜਲੰਧਰ ਵਿਖੇ ਮੁਕੱਦਮਾ
ਨੰਬਰ 20 ਮਿਤੀ 03-02-2023 ਅਧ: 21,NDPS ACT ਦਰਜ ਰਜਿਸਟਰ ਕੀਤਾ ਗਿਆ ਅਤੇ ਹੇਠ
ਲਿਖੇ ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਦੋਸ਼ੀਆਨ ਦਾ ਨਾਮ ਪਤਾ:-
1. ਅਮ੍ਰਿਤ ਸਿੰਘ ਪੁੱਤਰ ਤਜਿੰਦਰ ਸਿੰਘ ਵਾਸੀ ਪਿੰਡ ਪਿੰਡ ਸਰਹਾਲੀ ਮੰਡ ਥਾਣਾ ਪੱਟੀ ਜਿਲਾ ਤਰਨ-ਤਾਰਨ (ਗ੍ਰਿਫਤਾਰੀ ਮਿਤੀ 03-02-2023) 2. ਹਰਬੰਸ ਸਿੰਘ ਪੁੱਤਰ ਉਰਫ ਬੰਸਾ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਚੁਗਾਲੀ ਕਦੀਮ ਥਾਣਾ ਕੁਲਗੜੀ ਜਿਲਾ
ਫਿਰੋਜ਼ਪੁਰ ।(ਗ੍ਰਿਫਤਾਰੀ ਮਿਤੀ 03-02-2023)
ਗ੍ਰਿਫਤਾਰੀ ਦੀ ਜਗਾ :- ਨੇੜੇ ਟਰਾਂਸਪੋਰਟ ਨਗਰ ਚੌਕ ਜਲੰਧਰ।
ਰਿਕਵਰੀ
150 ਗ੍ਰਾਮ ਹੈਰੋਇੰਨ ਕਾਰ SWIFT DZIRE ਰੰਗ ਚਿੱਟਾ ਨੰਬਰੀ PB-25-D 8248
ਗ੍ਰਿਫਤਾਰ ਦੋਸ਼ੀਆਨ ਦੀ ਪੁੱਛ-ਗਿੱਛ:-
ਦੋਸ਼ੀ ਅਮ੍ਰਿਤ ਸਿੰਘ ਉਮਰ ਕ੍ਰੀਬ 21 ਸਾਲ ਹੈ। ਦੋਸ਼ੀ ਨੇ 10ਵੀਂ ਕਲਾਸ ਤਕ ਦੀ
ਪੜਾਈ ਸਰਹਾਲੀ ਤੋਂ ਕੀਤੀ ਹੈ। ਦੌਰਾਨੇ ਪੁੱਛ-ਗਿੱਛ ਦੋਸ਼ੀ ਅਮ੍ਰਿਤ ਸਿੰਘ ਨੇ ਦੱਸਿਆ ਕਿ ਉਹ ਪੜ੍ਹਾਈ ਕਰਨ ਤੋਂ ਬਾਅਦ ਵਿਦੇਸ਼ ਡੁਬਈ ਚਲਾ ਗਿਆ। ਜਿੱਥੇ ਕੰਮ-ਕਾਰ ਘੱਟ ਹੋਣ ਕਾਰਨ ਦੋਸ਼ੀ ਵਾਪਸ ਪੰਜਾਬ ਆ ਗਿਆ ਅਤੇ ਆਪਣੇ ਸਾਥੀ ਨਾਲ ਮਿਲਕੇ ਹੈਰੋਇਨ ਵੇਚਣ ਲੱਗ ਪਿਆ।
ਦੋਸ਼ੀ ਹਰਬੰਸ ਸਿੰਘ ਦੀ ਉਮਰ ਕ੍ਰੀਬ 23 ਸਾਲ ਹੈ। ਦੋਸ਼ੀ ਨੇ 10ਵੀਂ ਕਲਾਸ ਤੱਕ ਦੀ ਪੜਾਈ ਵਲਟੋਹਾ ਤੇ ਕੀਤੀ ਹੈ। ਦੇਸ਼ੀ ਨੇ ਦੱਸਿਆ ਉਹ ਵੀ ਪੜਾਈ ਤੋਂ ਬਾਅਦ ਵਿਦੇਸ਼ ਡੁਬਈ ਚਲਾ ਗਿਆ ਜਿੱਥੋਂ ਉਹ ਵਾਪਸ ਪੰਜਾਬ ਆ ਗਿਆ ਅਤੇ ਆਪਣੇ ਸਾਥੀ ਅੰਮ੍ਰਿਤ ਨਾਲ ਮਿਕੇ ਤਰਨ-ਤਾਰਨ ਦੇ ਸਮਗਲਰਾਂ ਪਾਸੇ ਹੈਰੋਇਨ ਲੈ ਕੇ ਵੇਚਣ ਲਗ ਪਿਆ। ਗ੍ਰਿਫਤਾਰ ਦੋਸ਼ੀਆਲ ਨੇ ਦੱਸਿਆ ਕਿ ਉਹ ਬਾਰਡਰ ਰੇਂਜ ਤਰਨ-ਤਾਰਨ ਦੇ ਜਾਣਕਾਰ ਸਮਗਲਰ ਪਾਸੇ ਹੈਰੋਇੰਨ 2200,2500/- ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਹੈਰੋਇਨ ਲਿਆ ਕੇ ਆਪਣਾ ਪ੍ਰੋਫਿਟ ਕੱਢ ਕੇ ਅੱਗੇ 4000,4200/- ਪ੍ਰਤੀ ਗ੍ਰਾਮ ਦੇ ਹਿਸਾਬ ਨਾਲ, ਆਪਣੇ ਸਾਥੀ ਨਾਲ ਉਸ ਪਾਸੇ ਜਿੱਥੇ ਕੋਈ ਹੈਰੋਇੰਨ ਦੀ ਮੰਗ ਕਰਦਾ ਤਾਂ ਉਹ ਬਿਆਸ ਜਲੰਧਰ ਦੇ ਆਸ-ਪਾਸ ਏਰੀਏ ਵਿੱਚ ਵੇਚਦੇ ਸਨ।
ਗ੍ਰਿਫਤਾਰ ਦੋਸ਼ੀਆਨ ਪੁਲਿਸ ਰਿਮਾਂਡ ਅਧੀਨ ਹਨ ਅਤੇ ਇਨਾ ਦੇ ਫਾਰਵੰਡ/ਬੈਕਵਰਡ ਲਿੰਕੇਜ਼ ਚੈਕ ਕਰਕੇ ਇਨਾ ਦੇ ਸਾਥੀ ਸਮਗਲਰਾਂ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ ਤਾਂ ਜੋ ਨਸ਼ਾ ਸਮਗਲਰਾਂ ਦੀ ਚੈਨ ਬਰੈਕ ਕੀਤੀ ਜਾ ਸਕੇ