ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਬਿਲਗਾ ਦੀ ਪੁਲਿਸ ਵੱਲੋਂ 02 ਨੌਜਵਾਨ ਨੂੰ ਲੁੱਟਾ ਖੋਹਾ ਕਰਦੇ ਸਮੇਂ ਇੱਕ ਦਾਤਰ ਮੋਟਰ ਸਾਈਕਲ ਮਾਰਕਾ ਸਪਲੈਂਡਰ ਅਤੇ ਭਾਰਤੀ ਕਰੰਸੀ 800/-ਰੁਪਏ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ।
ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਕੁੰਡੇ ਅਨਸਰਾਂ, ਚੋਰੀ, ਲੁੱਟਾਂ ਖੋਹਾਂ ਕਰਨ ਵਾਲੇ ਵਿਅਕਤੀਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ, ਪੀ.ਪੀ.ਐਸ ਪੁਲਿਸ ਕਪਤਾਨ, ਤਫਤੀਸ਼ ਜਲੰਧਰ ਦਿਹਾਤੀ ਅਤੇ ਸ਼੍ਰੀ ਜਗਦੀਸ਼ ਰਾਜ, ਪੀ.ਪੀ.ਐੱਸ, ਉੱਪ-ਪੁਲਿਸ ਕਪਤਾਨ, ਸਬ-ਡਵੀਜ਼ਨ ਫਿਲੌਰ ਦੀ ਅਗਵਾਈ ਹੇਠ ਐਸ.ਆਈ ਮਹਿੰਦਰ ਪਾਲ, ਮੁੱਖ ਅਫਸਰ ਥਾਣਾ ਬਿਲਗਾ ਦੀ ਪੁਲਿਸ ਵੱਲੋਂ 02 ਨੌਜਵਾਨ ਨੂੰ ਲੁੱਟਾਂ ਖੋਹਾ ਕਰਦੇ ਸਮੇਂ ਇੱਕ ਦਾਰ, ਮੋਟਰ ਸਾਈਕਲ ਮਾਰਕਾ ਸਪਲੈਂਡਰ ਅਤੇ ਭਾਰਤੀ ਕਰੰਸੀ 800/-ਰੁਪਏ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਜਗਦੀਸ਼ ਰਾਜ, ਪੀ.ਪੀ.ਐੱਸ, ਉੱਪ ਪੁਲਿਸ ਕਪਤਾਨ, ਸਬ- ਡਵੀਜ਼ਨ ਫਿਲੌਰ ਜੀ ਨੇ ਦੱਸਿਆ ਕਿ ਮਿਤੀ 11-03-2023 ਨੂੰ ASI ਦਲਬਾਰਾ ਸਿੰਘ ਸਮੇਤ ਪੁਲਿਸ ਪਾਰਟੀ ਗਸਤ ਕਰਦੀ ਪਿੰਡ ਪ੍ਰਤਾਬਪੁਰਾ ਤੋਂ ਹੁੰਦੇ ਹੋਏ ਪਿੰਡ ਦਾਰਾਪੁਰ ਨੂੰ ਜਾ ਰਹੇ ਸੀ।ਜਦ ਪੁਲਿਸ ਪਾਰਟੀ ਪਿੰਡ ਦਾਰਾਪੁਰ ਤੋਂ ਪਿੱਛੋਂ ਸੀ ਤਾਂ ਸੜਕ ਪਰ ਕਾਫੀ ਲੋਕਾਂ ਦਾ ਇੱਕਠ ਦੇਖ ਕੇ ਆਪਣੀ ਗੱਡੀ ਰੋਕਣ ਪਰ ਨਿਰਮਲ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਪ੍ਰਤਾਬਪੁਰਾ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੇ ਆਪਣਾ ਬਿਆਨ ਲਿਖਾਇਆ ਕਿ ਉਹ ਅੱਜ ਆਪਣੇ ਸਾਈਕਲ ਪਰ ਸਵਾਰ ਹੋ ਕੇ ਪਿੰਡ ਰੂਪੋਵਾਲ ਵੱਲ ਨੂੰ ਜਾ ਰਿਹਾ ਸੀ। ਜਦ ਉਹ ਬਾਬਾ ਜੋਗੀ ਪੀਰ ਜਗ੍ਹਾ ਪਿੰਡ ਦਾਰਾਪੁਰ ਸ 45 ਮੌਤ ਪਿੱਛੇ ਤਾਂ ਦੋ ਨੌਜਵਾਨ ਮੋਟਰ ਸਾਈਕਲਾ ਸਵਾਰ ਨੇ ਦਾਤਰ ਦਿਖਾ ਕੇ ਉਸ ਪਾਸੇ 800/-ਰੁਪਏ ਦੀ ਖੋਹ ਲਏ ਹਨ।ਜਿਸਤੇ ASI ਦਲਬਾਰਾ ਸਿੰਘ ਸਮੇਤ ਪੁਲਿਸ ਪਾਰਟੀ ਦੁਆਰਾ ਪਿੰਡ ਦਾਰਾਪੁਰ ਵਿਖੇ ਕਰਨ ਅਤੇ ਅਰਜੁਨ ਪੁੱਤਰ ਗਗਨਦੀਪ ਵਾਸੀਆਨ ਰੁੜਕਾ ਕਲਾਂ ਥਾਣਾ ਗੁਰਾਇਆ ਜਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਇਹਨਾ ਪਾਸੋ ਇੱਕ ਇੱਕ ਮੋਟਰ ਸਾਈਕਲ ਮਾਰਕਾ ਸਪਲੈਂਡਰ, ਭਾਰਤੀ ਕਰੰਸੀ 800/-ਰੁਪਏ ਬ੍ਰਾਮਦ ਕਰਕੇ ਮੁੱਕਦਮਾ ਨੰਬਰ 31 ਮਿਤੀ 11-03-2025 ਅਧ 379-ਬੀ, 34 ਤਦ ਥਾਣਾ ਬਿਲਗਾ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ। ਦੋਸ਼ੀਆ ਕਰਨ ਅਤੇ ਅਰਜੁਨ ਉਕਤਾ ਨੇ ਦੋਰਾਨੇ ਪੁੱਛ-ਗਿੱਛ ਮੰਨਿਆ ਕਿ ਉਹਨਾਂ ਨੇ ਅਰਸਾ ਬ 08/09 ਮਹੀਨੇ ਪਹਿਲਾ ਪਿੰਡ ਜੱਜਕਲਾ ਤੋਂ ਮਹਿਸਮਪੁਰ ਰੋਡ ਅਤੇ ਫਿਲੌਰ ਅਤੇ ਮਹਿਸਮਪੁਰ ਪਰ ਵੀ ਲੁੱਟ ਖੋਹ ਦੀਆਂ ਵਾਰਦਾਤਾ ਕੀਤੀਆ।ਜਿਸ ਸਬੰਧੀ ਆਪ ਜੀ ਦੇ ਥਾਣਾ ਵਿਖੇ ਮੁਕੱਦਮੇ ਦਰਜ ਰਜਿਸਟਰ ਹਨ।ਜਿਸਤੇ ਦੋਸ਼ੀਆਂ ਕਰਨ ਅਤੇ ਅਰਜੁਨ ਉਕਤਾ ਨੂੰ ਮੁਕਦਮਾ ਨੰਬਰ 62 ਮਿਤੀ 13.06.2022 ਅੱਧ 379-ਬੀ ਭ.ਦ ਥਾਣਾ ਬਿਲਗਾ ਅਤੇ ਮੁਕੱਦਮਾ ਨੰਬਰ 64 ਮਿਤੀ 17-06-2022 ਅੱਧ 379-ਬੀ ਭ.ਦ. ਥਾਣਾ ਬਿਲਗਾ ਜਿਲ੍ਹਾ ਜਲੰਧਰ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਹੈ।ਦੋਸ਼ੀਆ ਉਕਤਾ ਖਿਲਾਫ ਇਸਤੋਂ ਇਲਾਵਾ ਚੋਰੀ ਕਰਨ ਸਬੰਧੀ 02 ਹੌਰ ਮੁਕੱਦਮੇ ਥਾਣਾ ਗੁਰਾਇਆ ਵਿਖੇ ਦਰਜ ਰਜਿਸਟਰ ਹਨ