ਦੋ ਨਸ਼ਾ ਤਸਕਰ ਹੈਰੋਇਨ ਤੇ ਗੱਡੀ ਸਮੇਤ ਗਿ੍ਫ਼ਤਾਰ

ਜਲੰਧਰ : ਥਾਣਾ ਲਾਂਬੜਾ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ 5 ਗ੍ਰਾਮ ਹੈਰੋਇਨ ਤੇ ਗੱਡੀ ਸਮੇਤ ਗਿ੍ਫ਼ਤਾਰ ਕੀਤਾ। ਇੰਸਪੈਕਟਰ ਨਰਿੰਦਰ ਰੱਲ ਥਾਣਾ ਲਾਂਬੜਾ ਅੱਡਾ ਰਾਮਪੁਰ ਲੱਲੀਆਂ ਮੌਜੂਦ ਸਨ ਤਾਂ ਇਕ ਗੱਡੀ ਵਰਨਾ ਗੱਡੀ ਚਾਲਕ ਲੱਲੀਆਂ ਕਲਾਂ ਵੱਲੋਂ ਆਇਆ। ਉਹ ਪੁਲਿਸ ਨੂੰ ਦੇਖ ਕੇ ਘਬਰਾ ਗਿਆ ਤੇ ਗੱਡੀ ਨੂੰ ਪਿੱਛੇ ਮੋੜਨ ਲੱਗਾ। ਸਾਥੀ ਪੁਲਿਸ ਕਰਮਚਾਰੀਆਂ ਨੇ ਮੁਸਤੈਦੀ ਨਾਲ ਗੱਡੀ ਨੂੰ ਰੋਕ ਲਿਆ। ਕਾਰ ਚਾਲਕ ਨੇ ਆਪਣਾ ਨਾਂ ਸ਼ਰਨਜੀਤ ਸਿੰਘ ਉਰਫ ਸੰਨੀ ਤੇ ਉਸ ਦੇ ਨਾਲ ਬੈਠੇ ਵਿਅਕਤੀ ਨੇ ਆਪਣਾ ਨਾਂ ਕੁਲਵਿੰਦਰ ਸਿੰਘ ਦੱਸਿਆ। ਦੋਵੇਂ ਲੱਲੀਆਂ ਕਲਾਂ ਵਾਸੀ ਹਨ। ਗੱਡੀ ਦੀ ਤਲਾਸ਼ੀ ਦੌਰਾਨ ਡੈਸ਼ ਬੋਰਡ ‘ਚੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਲਾਂਬੜਾ ‘ਚ ਮਾਮਲਾ ਦਰਜ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

About The Author