Badrinath : ਕੇਦਾਰਨਾਥ ਕਮੇਟੀ ਨੇ ਇਸ ਸਾਲ ਤੋਂ ਬਦਰੀਨਾਥ ਅਤੇ ਕੇਦਾਰਨਾਥ ਧਾਮ ’ਚ ਸ਼ਰਧਾਲੂ ਦੇ ਰੂਪ ’ਚ ਆਉਣ ਵਾਲੇ ਸਾਰੇ ਅਤਿ ਵਿਸ਼ੇਸ਼ ਵਿਅਕਤੀਆਂ (ਵੀ. ਆਈ. ਪੀ.) ਤੋਂ ਭਗਵਾਨ ਦੇ ਵਿਸ਼ੇਸ਼ ਦਰਸ਼ਨ ਅਤੇ ਪ੍ਰਸਾਦ ਲਈ ਪ੍ਰਤੀ ਵਿਅਕਤੀ 300 ਰੁਪਏ ਦੀ ਫੀਸ ਲੈਣ ਦਾ ਫ਼ੈਸਲਾ ਲਿਆ ਹੈ।
ਕਮੇਟੀ ਦੇ ਪ੍ਰਧਾਨ ਅਜੇਂਦਰ ਅਜੇ ਨੇ ਮੰਗਲਵਾਰ ਨੂੰ ਇੱਥੇ ਦੱਸਿਆ ਕਿ ਕਮੇਟੀ ਨੇ ਬੀਤੇ ਦਿਨੀਂ ਦੇਸ਼ ਦੇ ਚਾਰ ਪ੍ਰਮੁੱਖ ਮੰਦਰਾਂ-ਤਿਰੂਪਤੀ ਬਾਲਾਜੀ, ਸ਼੍ਰੀ ਵੈਸ਼ਣੋ ਦੇਵੀ, ਸ਼੍ਰੀ ਮਹਾਕਾਲੇਸ਼ਵਰ ਅਤੇ ਸ਼੍ਰੀ ਸੋਮਨਾਥ ਮੰਦਰਾਂ ’ਚ ਪੂਜਾ ਅਤੇ ਦਰਸ਼ਨ ਆਦਿ ਵਿਵਸਥਾਵਾਂ ਦੇ ਪ੍ਰਬੰਧਨ ਦੇ ਅਧਿਐਨ ਲਈ ਚਾਰ ਟੀਮਾਂ ਭੇਜੀਆਂ ਸਨ। ਟੀਮਾਂ ਦੀ ਰਿਪੋਰਟ ਤੇ ਸ਼ਿਫਾਰਸ਼ਾਂ ਦੇ ਆਧਾਰ ’ਤੇ ਕਮੇਟੀ ਵੱਲੋਂ ਉਕਤ ਫੈਸਲਾ ਲਿਆ ਗਿਆ ਹੈ।
ਚਾਰਧਾਮ ਯਾਤਰਾ ਲਈ ਆਨਲਾਈਨ ਰਜਿਸਟ੍ਰੇਸ਼ਨ ਹੁਣ ਜ਼ਰੂਰੀ ਨਹੀਂ
ਚਾਰਧਾਮ ਯਾਤਰਾ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਪਾਬੰਦੀ ਹੁਣ ਖਤਮ ਕਰ ਦਿੱਤੀ ਗਈ ਹੈ। ਸੂਬੇ ਦੇ ਤੀਰਥ ਯਾਤਰੀ ਬਿਨਾਂ ਕਿਸੇ ਰਜਿਸਟ੍ਰੇਸ਼ਨ ਦੇ ਦਰਸ਼ਨ ਕਰ ਸਕਣਗੇ ਜਦਕਿ ਹੋਰ ਸੂਬਿਆਂ ਦੇ ਤੀਰਥ ਯਾਤਰੀਆਂ ਲਈ ਇਹ ਜ਼ਰੂਰੀ ਹੋਵੇਗਾ ਕਿ ਉਹ ਹੋਟਲ ਜਾਂ ਹੋਮ ਸਟੇਅ ਦੀ ਬੁਕਿੰਗ ਕਰਵਾ ਲੈਣ। ਅਜਿਹੀ ਬੁਕਿੰਗ ਦਿਖਾਉਣ ਵਾਲੇ ਯਾਤਰੀਆਂ ਦਾ ਆਫਲਾਈਨ ਰਜਿਸਟ੍ਰੇਸ਼ਨ ਕਰਵਾਇਆ ਜਾਵੇਗਾ।