ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਆਏ ਦਿਨ ਹਥਿਆਰ ਤੇ ਨਸ਼ਾ ਬਾਰਡਰ ਪਾਰ ਤੋਂ ਸੁੱਟਿਆ ਜਾ ਰਿਹਾ ਹੈ। ਹਾਲਾਂਕਿ ਬੀਐੱਸੈੱਫ ਵੀ ਲਗਾਤਾਰ ਉਸ ਦੇ ਨਾਪਾਕ ਇਰਾਦਿਆਂ ਨੂੰ ਨਾਕਾਮ ਕਰ ਰਹੀ ਹੈ। ਸਰਹੱਦ ਪਾਰ ਤੋਂ ਹੋਣ ਵਾਲੀ ਤਸਕਰੀ ਤੇ ਘੁਸਪੈਠ ਦੀਆਂ ਘਟਨਾਵਾਂ ਖਿਲਾਫ ਚਲਾਏ ਜਾ ਰਹੀ ਮੁਹਿੰਮ ਤਹਿਤ ਬੀਐੱਸਐੱਫ ਨੇ 850 ਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਕੀਤੀਹੈ।
ਇਸ ਖੇਪ ਨੂੰ ਲੋਹੇ ਦੇ ਛੋਟੇ-ਛੋਟੇ 2 ਕੰਟੇਨਰਾਂ ਵਿਚ ਲੁਕਾ ਕੇ ਰੱਖਿਆ ਗਿਆ ਸੀ। BSF ਬੁਲਾਰੇ ਮੁਤਾਬਕ ਅੰਮ੍ਰਿਤਸਰ ਸੈਕਟਰ ਅਧੀਨ ਪੈਂਦੇ ਪਿੰਡ ਭਰੋਪਾਲ ਅਧੀਨ ਆਉਂਦੀ ਫੈਂਸ ਪਾਰ ਦੀ ਜ਼ਮੀਨ ਨਾਲ ਇਹ ਬਰਾਮਦਕੀ ਹੋਈ ਹੈ। ਦੋਵੇਂ ਹੀ ਕੰਟੇਨਰਾਂ ਵਿਚ ਖੇਪ ਨੂੰ ਬਰਾਬਰ-ਬਰਾਬਰ ਮਾਤਰਾ ਵਿਚ ਲੁਕਾਇਆ ਗਿਆ ਸੀ। ਕੰਟੇਨਰਾਂ ‘ਤੇ ਦੋ-ਦੋ ਚੁੰਬਕ ਲੱਗੇ ਸਨ।
ਇਸ ਦੇ ਪਿੱਛੇ ਮਨਸੂਬਾ ਸੀ ਕਿ ਇਧਰ ਤੋਂ ਖੇਤੀ ਕਰਨ ਲਈ ਟਰੈਕਟਰ ਜਾਂ ਫਿਰ ਹੋਰ ਮਸ਼ੀਨਰੀ ਜਾਂਦੀ ਤਾਂ ਇਧਰ ਦਾ ਤਸਕਰ ਕੰਟੇਨਰ ਨੂੰ ਚੁੰਬਕ ਦੇ ਸਹਾਰੇ ਚਿਪਕਾ ਦਿੰਦੇ। ਬੀਐੱਸਐੱਫ ਮੁਤਾਬਕ ਸਵੇਰੇ 8.50 ਵਜੇ ਜਵਾਨ ਰੁਟੀਨ ਸਰਚ ਕਰ ਰਹੇ ਸਨ ਤੇ ਉਸ ਵਿਚ ਇਹ ਬਰਾਮਦਗੀ ਹੋਈ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਬੀਐੱਸਐੱਫ ਨੇ ਸਰਹੱਦ ਪਾਰ ਤੋਂ ਹੋਣ ਵਾਲੀਆਂ ਘਨਟਾਵਾਂ ਤਹਿਤ 2 ਥਾਵਾਂ ਤੋਂ 5 ਕਿਲੋ ਹੈਰੋਇਨ ਬਰਾਮਦ ਕਰਨ ਦੇ ਇਲਾਵਾ ਡ੍ਰੋਨ ਗਿਰਾਇਆ ਸੀ ਤੇ 2 ਲੋਕਾਂ ਨੂੰ ਹਿਰਾਸਤ ਵਿਚ ਵੀ ਲਿਆ ਸੀ। ਹੁਣ 24 ਘੰਟੇ ਬਾਅਦ ਇਹ ਸਫਲਤਾ ਮਿਲੀ ਹੈ।
ਜਲਾਲਾਬਾਦ ਦੇ ਥਾਣਾ ਸਦਰ ਪੁਲਿਸ ਨੇ 2 ਕਿਲੋ 20 ਗ੍ਰਾਮ ਹੈਰੋਇਨ, ਇਕ ਪਿਸਤੌਲ ਤੇ ਜ਼ਿੰਦਾ ਕਾਰਤੂਸ ਬਰਾਮਦਗੀ ਸਬੰਧੀ ਅਣਪਛਾਤਿਆਂ ‘ਤੇ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇੰਸਪੈਕਟਰ ਧਰਮਿੰਦਰ ਮਹਿਰ ਸੀਓਵਾਈ ਕਮਾਂਡਰ ਬੀਓਪੀ ਐੱਮਐੱਸ ਵਾਲਾ 160 ਬਟਾਲੀਅਨ ਬੀਐੱਸਐੱਫ ਇਕ ਪੱਤਰ ਬਰਾਮਦ ਹੋਇਆ ਸੀ।


Users Today : 17
