ਸ਼ਰਾਬ ਤੇ ਹੋਰ ਸਾਮਾਨ ਸਮੇਤ ਮਹਿਲਾ ਨਸ਼ਾ ਤਸਕਰ ਕਾਬੂ

ਲੋਹੀਆਂ ਖ਼ਾਸ : ਪੁਲਿਸ ਵੱਲੋਂ ਜ਼ਿਮਨੀ ਚੋਣ ਦੇ ਮੱਦੇਨਜ਼ਰ ਗ਼ਲਤ ਅਨਸਰਾਂ ਖ਼ਿਲਾਫ਼ ਸ਼ਿੰਕਜ਼ਾ ਕੱਸਣ ਲਈ ਚਲਾਈ ਗਈ ਮੁਹਿੰਮ ਤਹਿਤ ਇਕ ਨਸ਼ਾ ਤਸਕਰ ਅੌਰਤ ਨੂੰ ਨਾਜਾਇਜ਼ ਸ਼ਰਾਬ ਤੇ ਲਾਹਣ ਕੱਢਣ ਲਈ ਵਰਤੇ ਜਾਣ ਵਾਲੇ ਸਾਮਾਨ ਸਮੇਤ ਕਾਬੂ ਕੀਤਾ ਹੈ। ਪੁਲਿਸ ਗਿ੍ਫ਼ਤਾਰ ਮਹਿਲਾ ਤਸਕਰ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਆਰੰਭ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਲੋਹੀਆ ਦੇ ਐੱਸਐੱਚਓ ਜੈ ਪਾਲ ਨੇ ਦੱਸਿਆ ਕਿ ਏਐੱਸਆਈ ਬਲਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੁਖਬਰ ਖਾਸ ਦੀ ਇਤਲਾਹ ‘ਤੇ ਨਾਜਾਇਜ਼ ਸ਼ਰਾਬ ਕੱਢਣ ਦੀ ਤਿਆਰੀ ਕਰਨ ਵਾਲੀ ਅੌਰਤ ਕੁਲਵੀਰ ਕੌਰ ਵਾਸੀ ਚਾਚੋਵਾਲ ਨੂੰ ਗਿ੍ਫ਼ਤਾਰ ਕੀਤਾ। ਮੁਲਜ਼ਮਾਂ ਕੋਲੋਂ ਭੱਠੀ, ਭੱਠੀ ਦਾ ਸਾਮਾਨ, 155 ਲੀਟਰ ਲਾਹਣ ਤੇ 15000 ਐੱਮਐੱਲ ਦੀ ਕੈਨੀ ਬਰਾਮਦ ਕੀਤੀ ਹੈ। ਥਾਣਾ ਮੁਖੀ ਜੈ ਪਾਲ ਦਾ ਕਹਿਣਾ ਹੈ ਕਿ ਪੁਲਿਸ ਜ਼ਿਮਨੀ ਚੋਣ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਦਿਨ-ਰਾਤ ਇਕ ਕਰਕੇ ਗ਼ਲਤ ਅਨਸਰਾਂ ਨੂੰ ਨੱਥ ਪਾਵੇਗੀ।

About The Author