ਗੁਰਾਇਆ : ਕਾਂਗਰਸ ਨੂੰ ਜ਼ਿਮਨੀ ਚੋਣ ਤੋਂ ਪਹਿਲਾਂ ਇਕ ਤੋਂ ਬਾਅਦ ਇਕ ਲਗਾਤਾਰ ਝਟਕੇ ਮਿਲ ਰਹੇ ਹਨ। ਨਗਰ ਕੌਂਸਲ ਗੁਰਾਇਆ ਦੇ ਵਾਈਸ ਪ੍ਰਧਾਨ ਬਲਜਿੰਦਰ ਕਾਲਾ, ਮਾਰਕੀਟ ਕਮੇਟੀ ਗੁਰਾਇਆ ਦੇ ਮੈਂਬਰ ਜਸਵੰਤ ਰਾਏ ਪੰਮਾ ਆੜ੍ਹਤੀਆ, ਅਸ਼ੋਕ ਅਰੋੜਾ, ਜਸਵੀਰ ਸਿੰਘ, ਸਤੀਸ਼ ਸਿਡਾਣਾ, ਕਮਲਜੀਤ ਪਾਹਵਾ, ਸੁਰਿੰਦਰਪਾਲ ਪੱਪੂ, ਜਤਿੰਦਰ ਪਾਹਵਾ ਸਮੇਤ ਹੋਰ ਕਾਂਗਰਸੀ ਵਰਕਰ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਹਨ। ਉਨ੍ਹਾਂ ਨੂੰ ਹਲਕਾ ਇੰਚਾਰਜ ਪਿੰ੍ਸੀਪਲ ਪੇ੍ਮ ਕੁਮਾਰ ਨੇ ਪਾਰਟੀ ਦਫ਼ਤਰ ‘ਚ ਪਾਰਟੀ ਦਾ ਸਿਰੋਪਾਓ ਪਾ ਕੇ ਪਾਰਟੀ ‘ਚ ਸ਼ਾਮਲ ਕੀਤਾ। ਇਸ ਮੌਕੇ ਬਲਜਿੰਦਰ ਕਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੰਮ ਨੂੰ ਦੇਖਦੇ ਹੋਏ ਤੇ ਮੁੱਖ ਮੰਤਰੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕਿ ਉਹ ਕਾਂਗਰਸ ਨੂੰ ਛੱਡ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਕਰੀਬ 30 ਸਾਲ ਤੋਂ ਉਹ ਕਾਂਗਰਸ ਪਾਰਟੀ ‘ਚ ਸਨ ਜੋ 4-5 ਵਾਰ ਕੌਂਸਲਰ ਦੀ ਚੋਣ ਵੀ ਲੜ ਚੁੱਕੇ ਹਨ। ਇਸ ਮੌਕੇ ਪਿੰ੍ਸੀਪਲ ਪੇ੍ਮ ਕੁਮਾਰ, ਰੌਸ਼ਨ ਲਾਲ ਰੋਸ਼ੀ, ਪ੍ਰਦੀਪ ਦੁੱਗਲ ਨੇ ਨਵੇਂ ਸ਼ਾਮਲ ਹੋਏ ਮੈਂਬਰਾਂ ਨੂੰ ਜੀ ਆਇਆਂ ਕਿਹਾ ਅਤੇ ਕਿਹਾ ਕਿ ਇਨ੍ਹਾਂ ਦੇ ਪਾਰਟੀ ‘ਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੀ ਹੈ। ਪਾਰਟੀ ਇਨ੍ਹਾਂ ਨੂੰ ਬਣਦਾ ਸਨਮਾਨ ਦੇਵੇਗੀ।

Users Today : 12