CM ਮਾਨ ਦਾ ਐਲਾਨ-’12ਵੀ ‘ਚ ਅੱਵਲ ਆਉਣ ਵਾਲੇ ਬੱਚਿਆਂ ਨੂੰ ਦਿੱਤੀ ਜਾਵੇਗੀ 51 ਹਜ਼ਾਰ ਰੁਪਏ ਦੀ ਇਨਾਮ ਰਾਸ਼ੀ’

ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਸ ਵਾਰ ਵੀ ਧੀਆਂ ਨੇ ਹੀ ਬਾਜ਼ੀ ਮਾਰੀ ਹੈ ਤੇ ਇਕ ਵਾਰ ਫਿਰ ਤੋਂ ਮਾਨਸਾ ਜ਼ਿਲ੍ਹਾ ਅੱਵਲ ਆਇਆ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਹਿਮ ਐਲਾਨ ਕੀਤਾ ਗਿਆ ਹੈ।

CM ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਦੇ ਨਤੀਜੇ ਅੱਜ ਐਲਾਨੇ ਗਏ ਜਿਸ ਵਿਚ ਸਾਡੀਆਂ ਧੀਆਂ ਨੇ ਇਕ ਵਾਰ ਫਿਰ ਬਾਜ਼ੀ ਮਾਰੀ ਤੇ ਅੱਵਲ ਇਕ ਵਾਰ ਫਿਰ ਮਾਨਸਾ ਜ਼ਿਲ੍ਹਾ ਆਇਆ ਹੈ.. ਸਾਰੇ ਬੱਚਿਆਂ ਨੂੰ ਮੇਰੇ ਵੱਲੋਂ ਵਧਾਈ ਤੇ ਸ਼ੁੱਭਕਾਮਨਾਵਾਂ…ਵਾਅਦੇ ਮੁਤਾਬਕ ਅੱਵਲ ਬੱਚਿਆਂ ਨੂੰ 51 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।

ਦੱਸ ਦੇਈਏ ਕਿ ਜ਼ਿਲ੍ਹਾ ਮਾਨਸਾ ਦੇ ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ ਦੀ ਵਿਦਿਆਰਥਣ ਸੁਜਾਨ ਕੌਰ ਨੇ ਹਿਊਮੈਨਿਟੀਜ਼ ਵਿਸ਼ੇ ਵਿਈਚ 500/500 ਵਿੱਚੋਂ 100 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾਹੈ। ਬੋਰਡ ਦਾ ਓਵਰਆਲ ਨਤੀਜਾ 92.47 ਫੀਸਦੀ ਰਿਹਾ ਹੈ। ਜਦਕਿ MSD ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬਠਿੰਡਾ ਦੀ ਸਾਇੰਸ ਵਿਸ਼ੇ ਵਿੱਚ ਬਠਿੰਡਾ ਦੀ ਸ਼ਰੇਆ ਸਿੰਗਲਾ ਨੇ 500 ਵਿੱਚੋਂ 498 ਨੰਬਰ ਲੈ ਕੇ ਦੂਜਾ ਸਥਾਨ ਹਾਸਲ ਕੀਤਾ ਹੈ, ਜਿਸ ਦਾ ਰਿਜ਼ਲਟ 99.60 ਫੀਸਦੀ ਰਿਹਾ ਹੈ।

ਇਸੇ ਤਰ੍ਹਾਂ ਬੀ.ਐੱਮ.ਸੀ. ਸੀਨੀਅਰ ਸੈਕੰਡਰੀ ਸਕੂਲ HM 150 ਜਮਾਲਪੁਰ ਕਾਲੋਨੀ ਫੋਕਲ ਪੁਆਇੰਟ ਲੁਧਿਆਣਾ ਦੀ ਵਿਦਿਆਰਥਣ ਨਵਪ੍ਰੀਤ ਕੌਰ ਨੇ 500/497 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਉਸ ਦਾ ਰਿਜ਼ਲਟ 99.40 ਫੀਸਦੀ ਰਿਹਾ ਹੈ।

ਜ਼ਿਕਰਯੋਗ ਹੈ ਕਿ 12ਵੀਂ ਵਿੱਚ ਕੁੱਲ 296709 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਇਨ੍ਹਾਂ ਵਿੱਚੋਂ 274378 ਵਿਦਿਆਰਥੀ ਪਾਸ ਹੋਏ ਹਨ। ਦਾ ਸਮੁੱਚਾ ਨਤੀਜਾ 92.47 ਫੀਸਦੀ ਰਿਹਾ ਹੈ। 134816 ਲੜਕੀਆਂ ਨੇ ਪ੍ਰੀਖਿਆ ਦਿੱਤੀ। ਇਨ੍ਹਾਂ ਵਿੱਚੋਂ 128266 ਕੁੜੀਆਂ ਨੇ ਪ੍ਰੀਖਿਆ ਪਾਸ ਕੀਤੀ। ਜਦੋਂ ਕਿ 161889 ਮੁੰਡੇ ਪ੍ਰੀਖਿਆ ਵਿੱਚ ਬੈਠੇ ਸਨ। ਇਨ੍ਹਾਂ ਵਿੱਚੋਂ 146108 ਮੁੰਡੇ ਪਾਸ ਹੋਏ ਹਨ। 125 ਵਿਦਿਆਰਥੀਆਂ ਦਾ ਨਤੀਜਾ ਕਿਸੇ ਕਾਰਨ ਰੋਕ ਦਿੱਤਾ ਗਿਆ ਹੈ। 18569 ਵਿਦਿਆਰਥੀਆਂ ਨੂੰ ਕੰਪਾਰਟਮੈਂਟ ਮਿਲੇ ਹਨ। 3637 ਵਿਦਿਆਰਥੀ ਪਾਸ ਨਹੀਂ ਹੋ ਸਕੇ। ਵਿਦਿਆਰਥੀ ਵੀਰਵਾਰ ਸਵੇਰ ਤੋਂ ਬੋਰਡ ਦੀ ਵੈੱਬਸਾਈਟ ਤੋਂ ਨਤੀਜਾ ਦੇਖ ਸਕਣਗੇ।

hacklink al hack forum organik hit kayseri escort deneme bonusu veren sitelerSnaptikgrandpashabetescort1xbet girişgrandpashabetSoft2betkolaybetkolaybetdumanbetkingroyalMeritkingvaycasinovaycasinoanal sexpadişahbetpadişahbetkralbetistanbul escortDiyarbakır escortcasibombahiscombahiscom giriş