ਪੰਜਾਬ ਬੋਰਡ ਦੀ 10ਵੀਂ ਕਲਾਸ ਦਾ ਨਤੀਜਾ ਅੱਜ ਐਲਾਨਿਆ ਜਾਵੇਗਾ, ਵਿਦਿਆਰਥੀ ਇੰਝ ਕਰਨ ਚੈੱਕ

ਪੰਜਾਬ ਸਕੂਲ ਸਿੱਖਿਆ ਬੋਰਡ ਕਲਾਸ 10ਵੀਂ ਦਾ ਨਤੀਜਾ ਅੱਜ ਐਲਾਨਿਆ ਜਾਵੇਗਾ। ਬੋਰਡ ਦੇ ਪ੍ਰੀਖਿਆ ਕੰਟਰੋਲਰ ਜਨਕ ਰਾਜ ਮਹਿਰੋਕ ਨੇ ਦੱਸਿਆ ਕਿ ਅੱਜ ਨਤੀਜੇ ਐਲਾਨੇ ਜਾਣਗੇ। ਪ੍ਰੀਖਿਆ ਵਿਚ 3 ਲੱਖ ਤੋਂ ਵੱਧ ਵਿਦਿਆਰਥੀ ਬੈਠੇ ਸਨ। ਵਿਦਿਆਰਥੀਆਂ ਨੂੰ ਨਤੀਜੇ ਦੇਖਣ ਲਈ http://www.pseb.ac.in ‘ਤੇ ਲਾਗਇਨ ਕਰਨਾ ਹੋਵੇਗਾ। ਬੋਰਡ ਨੇ ਕਿਹਾ ਕਿ ਰਿਜ਼ਲਟ ਲਈ ਵੱਖ ਤੋਂ ਗਜ਼ਟ ਨਹੀਂ ਛਾਪਿਆ ਜਾਵੇਗਾ।

ਰਿਜ਼ਲਟ ਐਲਾਨੇ ਜਾਣ ‘ਤੇ pseb.ac.in ‘ਤੇ ਵੀ ਡਾਇਰੈਕਟ ਲਿੰਕ ਉਪਲਬਧ ਕਰਵਾ ਦਿੱਤਾ ਜਾਵੇਗਾ ਜਿਸ ‘ਤੇ ਕਲਿੱਕ ਕਰਕੇ ਤੁਸੀਂ ਆਸਾਨੀ ਨਾਲ ਨਤੀਜੇ ਚੈੱਕ ਕਰ ਸਕੋਗੇ। ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਰਿਜ਼ਲਟ ਨਾਲ ਜੁੜੀ ਜਾਣਕਾਰੀ ਹਾਸਲ ਕਰਨ ਲਈ ਸਮੇਂ-ਸਮੇਂ ‘ਤੇ ਅਧਿਕਾਰਕ ਵੈੱਬਸਾਈਟ ਚੈੱਕ ਕਰਦੇ ਰਹਿਣ। ਇਸ ਤੋਂ ਇਲਾਵਾ ਲੇਟੇਸਟ ਅਪਡੇਟ ਇਸ ਪੇਜ ‘ਤੇ ਵੀ ਅਪਡੇਟ ਹੁੰਦੀ ਰਹੇਗੀ। ਪੰਜਾਬ ਬੋਰਡ ਰਿਜ਼ਲਟ ਜਾਰੀ ਹੋਣ ‘ਤੇ ਵਿਦਿਆਰਥੀਆਂ ਨੂੰ ਦਿੱਤੀ ਗਈ ਆਸਾਨ ਸਟੈੱਪਸ ਨੂੰ ਫਾਲੋ ਕਰਕੇ ਆਪਣੇ ਨਤੀਜੇ ਚੈੱਕ ਕਰ ਸਕਦੇ ਹਨ। ਨਤੀਜੇ ਦੇਖਣ ਲਈ ਵਿਦਿਆਰਥੀਆਂ ਨੂੰ ਸਭ ਤੋਂ ਪਹਿਲਾਂ ਆਫੀਸ਼ਅਲੀ ਵੈੱਬਸਾਈਟ ‘ਤੇ pseb.ac.in ‘ਤੇ ਜਾਣਾ ਹੋਵੇਗਾ। ਵੈੱਬਸਾਈਟ ਦੇ ਹੋਮ ‘ਤੇ ਰਿਜ਼ਲਟ ਐਲਾਨੇ ਜਾਣ ‘ਤੇ ਲਿੰਕ ਲਗਾ ਦਿੱਤਾ ਜਾਵੇਗਾ। ਹੁਣ ਤੁਹਾਨੂੰ ਕਲਾਸ 10th ਰਿਜ਼ਲਟ ਨਾਲ ਸਬੰਧਤ ਲਿੰਕ ‘ਤੇ ਕਲਿੱਕ ਕਰਨਾ ਹੋਵੇਗਾ। ਇਸ ਦੇ ਬਾਅਦ ਤੁਹਾਨੂੰ ਲਾਗ-ਇਨ ਕ੍ਰੇਡੇਂਸ਼ੀਅਲ ਦਰਜ ਕਰਨ ਨੂੰ ਕਿਹਾ ਜਾਵੇਗਾ ਜਿਸ ਨੂੰ ਭਰ ਕੇ ਤੁਹਾਨੂੰ ਸਬਮਿਟ ਕਰਨਾ ਹੋਵੇਗਾ।ਹੁਣ ਤੁਹਾਡਾ ਰਿਜ਼ਲਟ ਇਕ ਨਵੀਂ ਵਿੰਡੋ ‘ਤੇ ਓਪਨ ਹੋ ਜਾਵੇਗਾ ਜਿਥੋਂ ਤੁਸੀਂ ਇਸ ਨੂੰ ਡਾਊਨਲੋਡ ਕਰ ਸਕਦੇ ਹੋ ਤੇ ਭਵਿੱਖ ਲੀ ਇਸ ਦਾ ਪ੍ਰਿੰਟ ਆਊਟ ਵੀ ਕੱਢ ਸਕਦੇ ਹੋ।

 

About The Author