ਪੋਰਟ ਲੁਈਸ- ਅਦਾ ਸ਼ਰਮਾ ਸਟਾਰਰ ‘ਦਿ ਕੇਰਲਾ ਸਟੋਰੀ’ ਨੂੰ ਭਾਰਤ ‘ਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਭਾਰਤ ਤੋਂ ਇਲਾਵਾ ਇਹ ਫਿਲਮ 40 ਤੋਂ ਵੱਧ ਦੇਸ਼ਾਂ ਵਿੱਚ ਰਿਲੀਜ਼ ਹੋਈ। ਜਿੱਥੇ ਕਈ ਲੋਕ ਇਸ ਫਿਲਮ ਦੀ ਤਾਰੀਫ ਕਰ ਰਹੇ ਹਨ, ਉਥੇ ਹੀ ਕਈ ਇਸ ਨੂੰ ਪ੍ਰਾਪੇਗੰਡਾ ਕਰਾਰ ਦੇ ਰਹੇ ਹਨ। ਇਸ ਦੌਰਾਨ ਇਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਮਾਰੀਸ਼ਸ ‘ਚ ‘ਦਿ ਕੇਰਲਾ ਸਟੋਰੀ’ ਦੀ ਸਕ੍ਰੀਨਿੰਗ ਨੂੰ ਰੋਕਣ ਲਈ ਆਈ.ਐੱਸ.ਆਈ.ਐੱਸ. ਦੇ ਸਮਰਥਕਾਂ ਨੇ ਇਕ ਥਿਏਟਰ ਮਾਲਕ ਨੂੰ ਧਮਕੀ ਭਰੀ ਚਿੱਠੀ ਲਿਖੀ ਹੈ। ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਮਾਰੀਸ਼ਸ ਸਥਿਤ ਥੀਏਟਰ ਫਰੈਂਚਾਇਜ਼ੀ ਨੇ ‘ਦਿ ਕੇਰਲ ਸਟੋਰੀ’ ਦੇ ਨਿਰਮਾਤਾ ਵਿਪੁਲ ਸ਼ਾਹ ਨੂੰ ਇਹ ਚਿੱਠੀ ਭੇਜੀ ਹੈ, ਜਿਸ ਵਿਚ ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ. ਵੱਲੋਂ ਥੀਏਟਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ।
ਥੀਏਟਰ ਮਾਲਕਾਂ ਨੂੰ ਚਿੱਠੀ ਮਿਲੀ ਹੈ, ਉਸ ਵਿਚ ਲਿਖਿਆ ਹੈ, “ਸਰ/ਮੈਡਮ: ਕੱਲ੍ਹ ਮੈਕੀਨ (ਥੀਏਟਰ ਦਾ ਨਾਮ) ਨੂੰ ਤਬਾਹ ਕਰ ਦਿੱਤਾ ਜਾਵੇਗਾ, ਕਿਉਂਕਿ ਅਸੀਂ ਤੁਹਾਡੇ ਸਿਨੇਮਾ ਹਾਲ ਵਿਚ ਬੰਬ ਲਾਉਣ ਜਾ ਰਹੇ ਹਾਂ। ਤੁਸੀਂ ਸਿਨੇਮਾ ਦੇਖਣਾ ਚਾਹੁੰਦੇ ਹੋ, ਓਕੇ ਕੱਲ੍ਹ ਤੁਹਾਨੂੰ ਬਹੁਤ ਹੀ ਵਧੀਆ ਸਿਨੇਮਾ ਦੇਖਣ ਨੂੰ ਮਿਲੇਗਾ। ਸਾਡੇ ਸ਼ਬਦਾਂ ਨੂੰ ਧਿਆਨ ਵਿਚ ਰੱਖੋ, ਕੱਲ੍ਹ ਸ਼ੁੱਕਰਵਾਰ ਨੂੰ ਅਸੀਂ ‘ਮੈਕਿਨ’ ਥੀਏਟਰ ‘ਤੇ ‘ਦਿ ਕੇਰਲਾ ਸਟੋਰੀ’ ਲਈ ਬੰਬ ਲਾਉਣ ਜਾ ਰਹੇ ਹਾਂ।’ ਦੱਸਿਆ ਜਾ ਰਿਹਾ ਹੈ ਕਿ ਧਮਕੀ ਮਿਲਣ ਤੋਂ ਬਾਅਦ ਉੱਥੇ ਸੁਰੱਖਿਆ ਵਧਾ ਦਿੱਤੀ ਗਈ ਹੈ। ਹਾਲਾਂਕਿ, ਅਜੇ ਤੱਕ ਨਿਰਮਾਤਾ ਵਿਪੁਲ ਸ਼ਾਹ, ਨਿਰਦੇਸ਼ਕ ਸੁਦੀਪਤੋ ਸੇਨ ਜਾਂ ਫਿਲਮ ਨਾਲ ਜੁੜੇ ਕਿਸੇ ਵੀ ਵਿਅਕਤੀ ਤੋਂ ਇਸਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।
ਫਿਲਮ ਨੇ ਦੁਨੀਆ ਭਰ ‘ਚ ਕੀਤੀ ਕਾਫੀ ਕਮਾਈ
‘ਦਿ ਕੇਰਲ ਸਟੋਰੀ’ ਘਰੇਲੂ ਬਾਕਸ ਆਫਿਸ ਦੇ ਨਾਲ-ਨਾਲ ਦੁਨੀਆ ਭਰ ‘ਚ ਵੀ ਸ਼ਾਨਦਾਰ ਕਮਾਈ ਕਰ ਰਹੀ ਹੈ। ਇਸ ਫਿਲਮ ਨੇ ਦੁਨੀਆ ਭਰ ‘ਚ 273 ਕਰੋੜ ਦਾ ਕਾਰੋਬਾਰ ਕੀਤਾ ਹੈ, ਇਸ ਤੋਂ ਇਲਾਵਾ ਫਿਲਮ ਨੇ ਭਾਰਤ ‘ਚ 224.66 ਦੀ ਕਮਾਈ ਕੀਤੀ ਹੈ। ਦੱਸ ਦੇਈਏ ਕਿ ਇਸ ਫਿਲਮ ਨੂੰ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਟੈਕਸ ਮੁਕਤ ਕੀਤਾ ਗਿਆ ਸੀ।