ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਚਾਲਕਾਂ ਨੂੰ ਡਾਕ ਰਾਹੀਂ ਨਹੀਂ ਸਗੋਂ ਰਜਿਸਟਰਡ ਮੋਬਾਇਲ ਨੰਬਰ ’ਤੇ ਮੈਸੇਜ ਦੇ ਜ਼ਰੀਏ ਜਾਣਕਾਰੀ ਦਿੱਤੀ ਜਾਵੇਗੀ। ਇਹ ਜਾਣਕਾਰੀ ਚੰਡੀਗੜ੍ਹ ਪੁਲਸ ਨੇ ਦਿੱਤੀ ਹੈ।
ਪੁਲਸ ਨੇ ਡਾਕ ਰਾਹੀਂ ਚਲਾਨ ਭੇਜਣਾ ਬੰਦ ਕਰ ਦਿੱਤਾ ਹੈ। ਹੁਣ ਇਲੈਕਟ੍ਰਾਨਿਕ ਯੰਤਰਾਂ ਜਿਵੇਂ ਕਿ ਸੀ. ਸੀ. ਟੀ. ਵੀ. ਕੈਮਰੇ, ਸਪੀਡ ਰਡਾਰ ਗੰਨ, ਹੈਂਡੀਕੈਮ ਯੰਤਰਾਂ ਜਾਂ ਸੋਸ਼ਲ ਮੀਡੀਆ ਆਦਿ ਰਾਹੀਂ ਈ-ਚਲਾਨ ਵਾਹਨ ਮਾਲਕ ਦੇ ਰਜਿਸਟਰਡ ਮੋਬਾਇਲ ਨੰਬਰ ’ਤੇ ਐੱਸ. ਐੱਮ. ਐੱਸ. ਰਾਹੀਂ ਭੇਜਿਆ ਜਾਵੇਗਾ।
ਇਸ ਤੋਂ ਇਲਾਵਾ ਲੋਕ ਚੰਡੀਗੜ੍ਹ ਟ੍ਰੈਫਿਕ ਪੁਲਸ ਦੀ ਵੈੱਬਸਾਈਟ ’ਤੇ ਵੀ ਵੇਖ ਸਕਦੇ ਹਨ। ਪੈਂਡਿੰਗ ਟ੍ਰੈਫਿਕ ਚਲਾਨਾਂ ਦੀ ਜਾਂਚ ਲਈ ਲਿੰਕ ਚੰਡੀਗੜ੍ਹ ਟ੍ਰੈਫਿਕ ਪੁਲਸ ਦੀ ਆਧਿਕਾਰਿਤ ਵੈੱਬਸਾਈਟ ਦੇ ਹੋਮਪੇਜ਼ ’ਤੇ ਸੇਵਾਵਾਂ ਟੈਬ ਤਹਿਤ ਉਪਲੱਬਧ ਹੈ।