02/24/2024 8:06 AM

ਬਰਫੀਲੇ ਤੂਫਾਨ ਦੀ ਲਪੇਟ ‘ਚ ਆਉਣ ਨਾਲ ਭਾਰਤੀ ਫੌਜ ਦਾ ਇਕ ਜਵਾਨ ਸ਼ਹੀਦ, ਤਿੰਨ ਲਾਪਤਾ

ਲੱਦਾਖ ਦੇ ਮਾਊਂਟ ਕੁਨ ਪਹਾੜ ‘ਤੇ ਭਾਰਤੀ ਫੌਜ ਦੇ ਜਵਾਨਾਂ ਦੇ ਬਰਫੀਲੇ ਤੂਫਾਨ ਵਿਚ ਫਸ ਜਾਣ ਤੋਂ ਬਾਅਦ ਇੱਕ ਭਾਰਤੀ ਫੌਜ ਦੇ ਜਵਾਨ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਹੋਰ ਲਾਪਤਾ ਹੋ ਗਏ। ਭਾਰਤੀ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਲਾਪਤਾ ਫੌਜੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਜਾਰੀ ਹੈ।

ਭਾਰਤੀ ਫੌਜ ਦੇ ਅਧਿਕਾਰੀਆਂ ਮੁਤਾਬਕ ਹਾਈ ਐਲਟੀਚਿਊਟ ਵਾਰਫੇਅਰ ਸਕੂਲ ਤੇ ਭਾਰਤੀ ਫੌਜ ਦੀ ਆਰਮੀ ਐਡਵੈਂਚਰ ਵਿੰਗ ਦੇ ਲਗਭਗ 40 ਫੌਜੀ ਮੁਲਾਜ਼ਮਾਂ ਦੀ ਇਕ ਟੁਕੜੀ ਮਾਊਂਟ ਕੁਨ (ਲੱਦਾਖ) ਕੋਲ ਰੈਗੂਲਰ ਟ੍ਰੇਨਿੰਗ ਗਤੀਵਿਧੀਆਂ ਵਿਚ ਸ਼ਾਮਲ ਸੀ। ਬਦਕਿਸਮਤੀ ਨਾਲ ਉਨ੍ਹਾਂ ਨੂੰ ਬਰਫੀਲੇ ਤੂਫਾਨ ਦਾ ਸਾਹਮਣਾ ਕਰਨਾ ਪਿਆ। ਚਾਰ ਮੁਲਾਜ਼ਮ ਬਰਫ ਦੇ ਤੋਦਿਆਂ ਹੇਠ ਫਸ ਗਏ ਸਨ। ਬਰਫੀਲੇ ਤੂਫਾਨ ਦੀ ਲਪੇਟ ਵਿਚ ਆਏ ਇਕ ਇਕ ਭਾਰਤੀ ਫੌਜ ਜਵਾਨ ਦੀ ਮ੍ਰਿਤਕ ਦੇਹ ਬਰਾਮਦ ਕਰ ਲਈ ਗਈ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਖਰਾਬ ਮੌਸਮ ਤੇ ਭਾਰੀ ਬਰਫ ਦੇ ਢੇਰ ਦੇ ਬਾਵਜੂਦ ਵੱਡੇ ਪੈਮਾਨੇ ‘ਤੇ ਬਰਫ ਦੇ ਹੇਠਾਂ ਫਸੇ ਹੋਰ ਲੋਕਾਂ ਦਾ ਪਤਾ ਲਗਾਉਣ ਤੇ ਉਨ੍ਹਾਂ ਨੂੰ ਕੱਢਣ ਲਈ ਬਚਾਅ ਮੁਹਿੰਮ ਜਾਰੀ ਹੈ।