ਦੇਸ਼ ਭਰ ‘ਚ ਮੀਂਹ ਤੋਂ ਬਾਅਦ ਮੌਸਮ ‘ਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ। ਤੇਜ਼ ਗਰਮੀ ਅਤੇ ਹੁੰਮਸ ਤੋਂ ਬਾਅਦ ਹੁਣ ਸਵੇਰ ਅਤੇ ਸ਼ਾਮ ਨੂੰ ਠੰਡੀਆਂ ਹਵਾਵਾਂ ਚੱਲਣ ਲੱਗੀਆਂ ਹਨ। ਹਾਲਾਂਕਿ ਗਰਮੀ ਤੋਂ ਸਾਰਿਆਂ ਨੂੰ ਰਾਹਤ ਮਿਲ ਗਈ ਹੈ ਪਰ ਜੇ ਤੁਸੀਂ ਇਸ ਬਦਲਦੇ ਮੌਸਮ ‘ਚ ਸਾਵਧਾਨ ਨਾ ਰਹੇ ਤਾਂ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ, ਮੌਸਮ ਵਿੱਚ ਤਬਦੀਲੀ ਨਾਲ ਕਈ ਛੂਤ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ ‘ਚ ਅਕਤੂਬਰ-ਨਵੰਬਰ ਦੇ ਮਹੀਨੇ ‘ਚ ਇਸ ਸਮੱਸਿਆ ਤੋਂ ਬਚਣ ਲਈ ਤੁਹਾਨੂੰ ਨਾਨੀ-ਦਾਦੀ ਦੀਆਂ ਇਹ ਗੱਲਾਂ ਜ਼ਰੂਰ ਪਤਾ ਹੋਣੀਆਂ ਚਾਹੀਦੀਆਂ ਹਨ।
1) ਮੌਸਮੀ ਸਬਜ਼ੀਆਂ ਅਤੇ ਫਲ ਖਾਓ – ਹਾਲਾਂਕਿ ਜ਼ਿਆਦਾਤਰ ਸਬਜ਼ੀਆਂ ਅਤੇ ਫਲ ਸਾਲ ਭਰ ਉਪਲਬਧ ਹੁੰਦੇ ਹਨ। ਪਰ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜੋ ਮੌਸਮ ਦੇ ਹਿਸਾਬ ਨਾਲ ਆਉਂਦੀਆਂ ਹਨ। ਮੌਸਮੀ ਭੋਜਨ ਖਾਣ ਦੇ ਆਪਣੇ ਹੀ ਫਾਇਦੇ ਹਨ। ਵੱਧ ਤੋਂ ਵੱਧ ਲਾਭਾਂ ਲਈ, ਹਮੇਸ਼ਾ ਤਾਜ਼ੇ ਕੱਟੇ ਹੋਏ ਫਲ ਖਾਓ। ਬੇਲ, ਸੰਤਰਾ ਅਤੇ ਅਨਾਨਾਸ ਵਰਗੇ ਫਲ ਪੋਸ਼ਕ ਤੱਤਾਂ ਅਤੇ ਖਣਿਜਾਂ ਨਾਲ ਭਰਪੂਰ ਹੁੰਦੇ ਹਨ, ਇਹ ਫਲ ਸਰੀਰ ਨੂੰ ਹਾਈਡਰੇਟ ਕਰਦੇ ਹਨ। ਨਾਲ ਹੀ, ਇਹ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਹਨ, ਇਸ ਲਈ ਇਹ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਲਈ ਸਭ ਤੋਂ ਵਧੀਆ ਹੈ।
2) ਠੰਡਾ ਪਾਣੀ ਨਾ ਪੀਓ – ਮੌਸਮ ਹੁਣ ਪੂਰੀ ਤਰ੍ਹਾਂ ਗਰਮ ਨਹੀਂ ਹੈ ਅਤੇ ਨਾ ਹੀ ਪੂਰੀ ਤਰ੍ਹਾਂ ਠੰਡਾ ਹੋਣਾ ਸ਼ੁਰੂ ਹੋਇਆ ਹੈ। ਅਜਿਹੀ ਸਥਿਤੀ ਵਿੱਚ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਇਹ ਸੰਭਵ ਹੈ ਕਿ ਬਾਹਰ ਕੰਮ ਕਰਨ ਤੋਂ ਬਾਅਦ ਜਾਂ ਬਾਹਰੋਂ ਘਰ ਪਰਤਣ ਤੋਂ ਬਾਅਦ, ਤੁਹਾਨੂੰ ਅਚਾਨਕ ਗਰਮੀ ਮਹਿਸੂਸ ਹੋ ਰਹੀ ਹੈ। ਇਸ ਲਈ ਅਜਿਹੀ ਸਥਿਤੀ ‘ਚ ਠੰਡਾ ਪਾਣੀ ਨਾ ਪੀਓ। ਇਸ ਮੌਸਮ ਵਿੱਚ ਬਿਮਾਰੀਆਂ ਤੋਂ ਬਚਣ ਲਈ ਦਾਦੀ-ਨਾਨੀ ਆਮ ਜਾਂ ਕੋਸਾ ਪਾਣੀ ਪੀਣ ਦੀ ਸਲਾਹ ਦਿੰਦੀ ਹੈ।
) ਕੋਸੇ ਪਾਣੀ ਨਾਲ ਨਹਾਓ – ਕੁਝ ਲੋਕ ਇਸ ਸਮੇਂ ਸਿਰਫ ਠੰਡੇ ਪਾਣੀ ਨਾਲ ਹੀ ਨਹਾ ਰਹੇ ਹਨ, ਜਿਸ ਕਾਰਨ ਉਹ ਜਲਦੀ ਹੀ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹਨ। ਅਜਿਹੀ ਸਥਿਤੀ ਵਿੱਚ ਕੋਸੇ-ਕੋਸੇ ਪਾਣੀ ਨਾਲ ਨਹਾਉਣ ਦੀ ਕੋਸ਼ਿਸ਼ ਕਰੋ। ਅਜਿਹਾ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਬੀਮਾਰੀਆਂ ਤੋਂ ਬਚਾ ਸਕੋਗੇ।
4) ਮੌਸਮ ਮੁਤਾਬਕ ਆਪਣੇ ਕੱਪੜੇ ਬਦਲੋ – ਬਦਲਦੇ ਮੌਸਮ ਵਿੱਚ ਤੁਸੀਂ ਆਸਾਨੀ ਨਾਲ ਇਨਫੈਕਸ਼ਨ ਦਾ ਸ਼ਿਕਾਰ ਹੋ ਸਕਦੇ ਹੋ। ਇਸ ਮੌਸਮ ਵਿੱਚ ਬੀਮਾਰ ਹੋਣ ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ। ਇਹੀ ਕਾਰਨ ਹੈ ਕਿ ਦਾਦੀ-ਨਾਨੀ ਅਕਸਰ ਮੌਸਮ ਦੇ ਹਿਸਾਬ ਨਾਲ ਕੱਪੜੇ ਪਾਉਣ ਦੀ ਸਲਾਹ ਦਿੰਦੀਆਂ ਹਨ। ਮੌਸਮ ਥੋੜ੍ਹਾ ਠੰਡਾ ਹੋ ਗਿਆ ਹੈ, ਪਰ ਅਜੇ ਵੀ ਊਨੀ ਕੱਪੜੇ ਪਹਿਨਣ ਦਾ ਸਮਾਂ ਨਹੀਂ ਹੈ, ਹਾਲਾਂਕਿ ਤੁਸੀਂ ਇਸ ਮੌਸਮ ਵਿੱਚ ਪੂਰੀ ਬਾਂਹ ਵਾਲੇ ਕੱਪੜੇ ਪਾ ਸਕਦੇ ਹੋ।
5) ਰੋਜ਼ਾਨਾ ਕਸਰਤ ਕਰੋ- ਕਸਰਤ ਤੁਹਾਡੇ ਸਰੀਰ ਅਤੇ ਦਿਮਾਗ ਨੂੰ ਤਰੋਤਾਜ਼ਾ ਕਰਦੀ ਹੈ। ਇਸ ਦੇ ਨਾਲ ਹੀ ਕਸਰਤ ਤੁਹਾਨੂੰ ਐਕਟਿਵ ਰੱਖਣ ਵਿੱਚ ਮਦਦ ਕਰਦੀ ਹੈ। ਹਰ ਰੋਜ਼ ਅੱਧਾ ਘੰਟਾ ਕਸਰਤ ਕਰਨ ਨਾਲ ਤੁਹਾਨੂੰ ਸ਼ੇਪ ਵਿਚ ਰਹਿਣ ਵਿਚ ਮਦਦ ਮਿਲਦੀ ਹੈ। ਤੁਸੀਂ ਘਰ ਵਿਚ ਹੀ ਯੋਗਾ ਕਰ ਸਕਦੇ ਹੋ, ਇਸ ਨਾਲ ਤੁਹਾਨੂੰ ਲਚਕੀਲਾ ਬਣੇ ਰਹਿਣ ਵਿਚ ਮਦਦ ਮਿਲੇਗੀ। ਜੇ ਤੁਹਾਡਾ ਸਰੀਰ ਫਿੱਟ ਰਹਿੰਦਾ ਹੈ, ਤਾਂ ਇਹ ਬਦਲਦੇ ਮੌਸਮ ਵਿੱਚ ਇਨਫੈਕਸ਼ਨ ਨਾਲ ਲੜਨ ਵਿੱਚ ਤੁਹਾਡੀ ਮਦਦ ਕਰੇਗਾ।
6) ਹਰਬਲ ਚਾਹ ਪੀਓ- ਦਾਦੀ-ਨਾਮੀ ਦਾ ਕਹਿਣਾ ਹੈ ਕਿ ਬਦਲਦੇ ਮੌਸਮ ਵਿਚ ਹਰਬਲ ਚਾਹ ਪੀਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਤੁਹਾਨੂੰ ਇਮਿਊਨਿਟੀ ਵਧਾਉਣ ‘ਚ ਮਦਦ ਮਿਲੇਗੀ। ਤੁਸੀਂ ਗਿਲੋਅ ਅਤੇ ਤੁਲਸੀ ਦੇ ਪੱਤਿਆਂ ਤੋਂ ਹਰਬਲ ਚਾਹ ਬਣਾ ਸਕਦੇ ਹੋ।