07/27/2024 8:35 AM

Apple 31 ਅਕਤੂਬਰ ਨੂੰ ਆਯੋਜਨ ਕਰੇਗਾ ‘Scary Fast’ ਈਵੈਂਟ, ਇਹ ਡਿਵਾਈਸ ਕੀਤੇ ਜਾਣਗੇ ਲਾਂਚ

ਐਪਲ 31 ਅਕਤੂਬਰ ਨੂੰ ‘Scary Fast’ ਨਾਮਕ ਇੱਕ ਈਵੈਂਟ ਦਾ ਆਯੋਜਨ ਕਰੇਗਾ ਜਿਸ ਵਿੱਚ ਕੰਪਨੀ ਨਵੇਂ ਉਤਪਾਦ ਲਾਂਚ ਕਰ ਸਕਦੀ ਹੈ। ਕੰਪਨੀ ਨੇ ਇਸ ਈਵੈਂਟ ਨੂੰ ਲੈ ਕੇ ਮੀਡੀਆ ਇਨਵਾਈਟਸ ਭੇਜਣੇ ਸ਼ੁਰੂ ਕਰ ਦਿੱਤੇ ਹਨ। ਐਕਸ ‘ਤੇ ਕਈ ਯੂਜ਼ਰਸ ਨੇ ਕੰਪਨੀ ਦੇ ਈਵੈਂਟ ਦਾ ਟੀਜ਼ਰ ਵੀ ਸ਼ੇਅਰ ਕੀਤਾ ਹੈ। ਤੁਸੀਂ ਇਸ ਪ੍ਰੀ-ਰਿਕਾਰਡ ਈਵੈਂਟ ਨੂੰ 31 ਅਕਤੂਬਰ ਨੂੰ ਸਵੇਰੇ 5:30 ਵਜੇ ਤੋਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ, ਯੂਟਿਊਬ ਚੈਨਲ ਅਤੇ ਸੋਸ਼ਲ ਮੀਡੀਆ ਰਾਹੀਂ ਦੇਖ ਸਕੋਗੇ।
ਰਿਪੋਰਟ ਦੇ ਅਨੁਸਾਰ, ਐਪਲ ਇਸ ਈਵੈਂਟ ਵਿੱਚ 24-ਇੰਚ iMac ਦਾ ਇੱਕ ਤਾਜ਼ਾ ਸੰਸਕਰਣ ਲਾਂਚ ਕਰ ਸਕਦਾ ਹੈ ਜੋ ਸ਼ਾਇਦ M2/M3 ਚਿੱਪ ਦੁਆਰਾ ਸੰਚਾਲਿਤ ਹੋਵੇਗਾ। ਇਸੇ ਤਰ੍ਹਾਂ, ਕੰਪਨੀ ਇਸ ਦਿਨ ਨਵੇਂ 14-ਇੰਚ ਅਤੇ 16-ਇੰਚ ਮੈਕਬੁੱਕ ਪ੍ਰੋ ਦਾ ਵੀ ਐਲਾਨ ਕਰ ਸਕਦੀ ਹੈ, ਜੋ ਸ਼ਾਇਦ 3nm M3 ਪ੍ਰੋ ਅਤੇ M3 ਮੈਕਸ ਚਿਪਸ ਦੁਆਰਾ ਸੰਚਾਲਿਤ ਹੋਣਗੇ।  ਕਿਹਾ ਜਾ ਰਿਹਾ ਹੈ ਕਿ ਅਗਲੀ ਜਨਰੇਸ਼ਨ ਐਪਲ ਸਿਲੀਕਾਨ ਚਿਪਸ ‘ਚ 16 CPU ਕੋਰ ਅਤੇ 40 GPU ਕੋਰ ਸ਼ਾਮਲ ਹਨ, ਜੋ ਦੂਜੀ ਜਨਰੇਸ਼ਨ ਐਪਲ ਸਿਲੀਕਾਨ ਦੇ ਮੁਕਾਬਲੇ ਬਿਹਤਰ ਪ੍ਰਦਰਸ਼ਨ ਅਤੇ ਪਾਵਰ ਕੁਸ਼ਲ ਹਨ। ਇਹ ਨਵੇਂ  ਆਉਣ ਵਾਲੇ ਮੈਕਬੁੱਕ ਪ੍ਰੋ ਨੂੰ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਲੈਪਟਾਪ ਬਣਾ ਦੇਣਗੇ।
https://twitter.com/markgurman/status/1716849098333077844/photo/1?ref_src=twsrc%5Etfw%7Ctwcamp%5Etweetembed%7Ctwterm%5E1716849098333077844%7Ctwgr%5E%7Ctwcon%5Es1_&ref_url=https%3A%2F%2Fdailypost.in%2Fnews%2Fapple-scary-fast-event%2F
ਹਾਲਾਂਕਿ, ਪਰਫਾਰਮੈਂਸ ਅਤੇ ਪਾਵਰ ਐਫੀਸ਼ੈਂਸੀ ਤੋਂ ਇਲਾਵਾ, ਤੁਹਾਨੂੰ ਨਵੇਂ ਮੈਕਸ ‘ਚ ਜ਼ਿਆਦਾ ਬਦਲਾਅ ਨਹੀਂ ਦਿਖੇਗਾ ਅਤੇ ਇਨ੍ਹਾਂ ਨੂੰ ਬਿਲਕੁਲ ਪੁਰਾਣੇ ਡਿਜ਼ਾਈਨ ਵਾਂਗ ਹੀ ਲਾਂਚ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਐਪਲ ਇਸ ਈਵੈਂਟ ਦਾ ਆਯੋਜਨ ਕੁਆਲਕਾਮ ਵੱਲੋਂ ਆਪਣੇ 12-ਕੋਰ ਓਰੀਅਨ CPU M2 ਪ੍ਰਤੀਯੋਗੀ ਸਨੈਪਡ੍ਰੈਗਨ X Elite ਦੇ ਐਲਾਨ ਤੋਂ ਬਾਅਦ ਹੀ ਕਰ ਰਿਹਾ ਹੈ। Qualcomm ਦੀ ਇਹ ਚਿੱਪ ਘੱਟ ਪਾਵਰ ਦੀ ਖਪਤ ਕਰਦੇ ਹੋਏ Apple M2 Max ਤੋਂ ਬਿਹਤਰ ਪ੍ਰਦਰਸ਼ਨ ਕਰਨ ਦਾ ਦਾਅਵਾ ਕਰਦੀ ਹੈ। ਅਜਿਹੇ ‘ਚ ਨਵੀਂ ਐਪਲ ਚਿੱਪ ਦੇ ਆਉਣ ਤੋਂ ਬਾਅਦ ਦੋਵਾਂ ਵਿਚਾਲੇ ਸਖਤ ਮੁਕਾਬਲਾ ਹੋਵੇਗਾ।