04/17/2024 1:16 AM

ਖੇਡ ਮੰਤਰੀ ਮੀਤ ਹੇਅਰ ਅੱਜ ਬੱਝਣਗੇ ਵਿਆਹ ਦੇ ਬੰਧਨ ‘ਚ, ਡਾ. ਗੁਰਵੀਨ ਨਾਲ ਲੈਣਗੇ ਸੱਤ ਫੇਰੇ

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਵਿਆਹ ਅੱਜ ਮੋਹਾਲੀ ਜ਼ਿਲ੍ਹੇ ਦੇ ਕਸਬਾ ਨਯਾਗਾਂਵ ਦੇ ਇਕ ਨਿੱਜੀ ਰਿਜ਼ਾਰਟ ਵਿਚ ਹੋਵੇਗਾ। ਉਨ੍ਹਾਂ ਦਾ ਵਿਆਹ ਡਾ. ਗੁਰਵੀਨ ਕੌਰ ਨਾਲ ਹੋਵੇਗਾ। ਡਾ. ਗੁਰਵੀਨ ਕੌਰ ਮੇਰਠ ਦੇ ਗੋਡਵਿਨ ਗਰੁੱਪ ਦੀ ਡਾਇਰੈਕਟਰ ਭੁਪਿੰਦਰ ਸਿੰਘ ਬਾਜਵਾ ਦੀ ਧੀ ਹੈ। ਦੋਵਾਂ ਨੇ ਪਿਛਲੇ ਹਫਤੇ ਐਤਵਾਰ ਨੂੰ ਮੰਗਣੀ ਕੀਤੀ ਸੀ।

ਉਹ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਬਤੌਰ ਰੇਡੀਓਲਾਜਿਸਟ ਕੰਮ ਕਰਦੇ ਹਨ। ਦੂਜੇ ਪਾਸੇ ਗੁਰਮੀਤ ਸਿੰਘ ਪੰਜਾਬ ਦੀ ਆਪ ਸਰਕਾਰ ਵਿਚ ਖੇਡ ਮੰਤਰੀ ਹਨ। ਗੁਰਮੀਤ ਸਿੰਘ ਮੀਤ ਹੇਅਰ ਤੇ ਡਾ. ਗੁਰਵੀਨ ਕੌਰ ਦੇ ਵਿਆਹ ਵਿਚ ਕਈ ਵੀਵੀਆਈਪੀ ਮਹਿਮਾਨ ਪਹੁੰਚ ਸਕਦੇ ਹਨ ਕਿਉਂਕਿ ਜਿਸ ਰਿਜ਼ਾਰਟ ਵਿਚ ਵਿਆਹ ਹੋਣ ਵਾਲਾ ਹੈ, ਉਹ ਰਿਜ਼ਾਰਟ ਪੰਜਾਬ ਦੇ ਮੁੱਖ ਮੰਤਰੀ ਦੇ ਸਰਕਾਰੀ ਰਿਹਾਇਸ਼ ਤੋਂ ਸਿਰਫ 2 ਤੋਂ 3 ਕਿਲੋਮੀਟਰ ਦੂਰੀ ‘ਤੇ ਸਥਿਤ ਹੈ। ਇਸ ਲਈ ਇਥੇ ਉਨ੍ਹਾਂ ਦੇ ਪਹੁੰਚਣ ਦੀ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਕਈ ਮੰਤਰੀ ਵੀ ਇਥੇ ਪਹੁੰਚਣਗੇ।

ਪਿਛਲੇ ਐਤਵਾਰ ਨੂੰ ਡਾ. ਗੁਰਵੀਨ ਕੌਰ ਤੇ ਮੰਤਰੀ ਮੀਤ ਹੇਅਰ ਨੂੰ ਵਧਾਈ ਦੇਣ ਲਈ ਪੰਜਾਬ ਸਰਕਾਰ ਦੇ 11 ਮੰਤਰੀ ਮੇਰਠ ਪਹੁੰਚੇ ਸਨ। ਹਰਿਆਣਾ ਤੇਉੱਤਰ ਪ੍ਰਦੇਸ਼ ਦੇ ਕਈ ਨੇਤਾ ਪ੍ਰੋਗਰਾਮ ਵਿਚ ਸ਼ਾਮਲ ਹੋਏ ਸਨ। ਇਸ ਪ੍ਰੋਗਾਰਮ ਵਿਚ ਪੰਜਾਬ ਵਿਾਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਇਲਾਵਾ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਕੁਲਦੀਪ ਧਾਲੀਵਾਲ, ਬ੍ਰਹ ਸ਼ੰਕਰ ਜਿੰਪਾ, ਹਰਜੋਤ ਸਿੰਘ ਬੈਂਸ ਸ਼ਾਮਲ ਹੋਏ ਸਨ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਊਰਜਾ ਮੰਤਰੀ ਸੋਮੇਂਦਰ ਤੋਮਰ, ਸਰਧਨਾ ਦੇ ਵਿਧਾਇਕ ਅਤੁਲ ਪ੍ਰਧਾਨ ਸਣੇ ਕਈ ਹੋਰ ਨੇਤਾ ਇਸ ਪ੍ਰੋਗਰਾਮ ਦਾ ਹਿੱਸਾ ਸਨ।