07/27/2024 11:44 AM

ਭਾਰਤ ਸੰਵਿਧਾਨ ਦਿਵਸ ਮੌਕੇ ਏਕਤਾ ਸੰਗਠਨ ਦੀ ਸ਼ੁਰੂਆਤ ਉਤੇ ਵਿਚਾਰ ਚਰਚਾ ਅਤੇ ਸਨਮਾਨ ਸਮਾਰੋਹ ਫਗਵਾੜਾ ਵਿਖੇ ਹੋਵੇਗਾ -ਕਨਵੀਨਰ ਸਤਵਿੰਦਰ ਮਦਾਰਾ

ਫਗਵਾੜਾ-(ਏਕਮ ਨਿਊਜ਼)- ਇਕਨੋਮਿਕ ਐਂਡ ਨੌਲੇਜ ਟ੍ਰਾਂਸਫਾਰਮੇਸ਼ਨ ਸੰਗਠਨ ਦੇ ਕਨਵੀਨਰ ਸਤਵਿੰਦਰ ਮਦਾਰਾ ਦੀ ਦੇਖਰੇਖ ਅਧੀਨ ਭਾਰਤ ਸੰਵਿਧਾਨ ਦਿਵਸ ਮੌਕੇ ਡਾਕਟਰ ਭੀਮ ਰਾਓ ਅੰਬੇਡਕਰ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਏਕਤਾ ਸੰਗਠਨ ਵੱਲੋਂ ਐਤਵਾਰ 26 ਨਵੰਬਰ ਸਵੇਰੇ 10 ਤੋਂ 2 ਸ਼੍ਰੀ ਗੁਰੂ ਰਵਿਦਾਸ ਮੰਦਿਰ, ਚਕ ਹਕੀਮ, ਜੀ ਟੀ ਰੋਡ, ਫਗਵਾੜਾ ਜਿਲਾ ਕਪੂਰਥਲਾ ਵਿਖੇ ਸਮਾਗਮ ਹੋਵੇਗਾ।
ਸੰਗਠਨ ਕਨਵੀਨਰ ਸਤਵਿੰਦਰ ਮਦਾਰਾ ਨੇ ਦੱਸਿਆ ਕਿ ਭਾਰਤ ਦੇ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਦਿਸ਼ਾ ਨਿਰਦੇਸ਼ਕ ਵਿਚਾਰਧਾਰਾ ਨੂੰ ਸਮਰਪਿਤ ਇਸ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿਚ ਮਾਣਯੋਗ ਪਰਸ਼ੋਤਮ ਕਲੇਰ ਪ੍ਰਿੰਸਿਪਲ ਪੂਰਨ ਚੰਦ ਇੰਟਰਨੈਸ਼ਨਲ ਸਕੂਲ ਜਲੰਧਰ, ਮਾਣਯੋਗ ਆਰ ਬਿਰਦੀ ਚੈਅਰਮੈਨ ਸ਼ਾਂਤੀ ਇੰਡਿਆ ਬਾਇਲਰਜ਼ , ਐਸ ਸੀ ਐਂਟਰਪ੍ਰੀਨਿਓਰ ਚੈਂਬਰ ਆਫ ਪੰਜਾਬ ਐਨ ਐਸ ਐਸ ਐਚ, ਐਮ ਐਸ ਐਮ ਈ, ਭਾਰਤ ਸਰਕਾਰ ਸਲਾਹਕਾਰ ਮੈਂਬਰ, ਜਲੰਧਰ ਮਾਣਯੋਗ ਕੇਵਲ ਕ੍ਰਿਸ਼ਨ ਨਿਰਦੇਸ਼ਕ ਪ੍ਰਬੰਧਕ ਮਾਤਾ ਸਵਿਤਰੀ ਬਾਈ ਫੂਲੇ ਲਾਇਬ੍ਰੇਰੀ ਐਂਡ ਕੋਚਿੰਗ ਸੈਂਟਰ ਗੁਰਦਾਸਪੁਰ, ਮਾਨਯੋਗ ਸੁਖਦੇਵ ਕੁਮਾਰ ਪ੍ਰਬੰਧਕ ਨਿਰਦੇਸ਼ਕ ਫਰੇਸ਼ਜੋਨ ਚਿਕਨ ਫਾਰਮ ਉਤਪਾਦਕ ਕੰਪਨੀ ਨਵਾਂਸ਼ਹਿਰ, ਮਾਨਯੋਗ ਸੁਖਬੀਰ ਸਿੰਘ ਨਿਰਦੇਸ਼ਕ ਪ੍ਰਬੰਧਕ ਡਾਕਟਰ ਭੀਮ ਰਾਓ ਅੰਬੇਡਕਰ ਯਾਦਗਾਰੀ ਲਾਇਬ੍ਰੇਰੀ ਬਠਿੰਡਾ ਮੁੱਖ ਬੁਲਾਰੇ ਵਜੋਂ ਹਾਜ਼ਿਰ ਹੋਣਗੇ। ਉਹਨਾਂ ਇਹ ਵੀ ਦੱਸਿਆ ਕਿ ਐਸ ਸੀ, ਬੀ ਸੀ, ਓ ਬੀ ਸੀ ਕੈਟਾਗਰੀ ਦੇ ਉਹਨਾਂ ਸਖਸ਼ੀਅਤਾਂ ਦਾ ਵੀ ਸਨਮਾਨ ਕੀਤਾ ਜਾਵੇਗਾ ਜਿਹਨਾ ਨੇ ਸਮਾਜ ਵਿਚ ਕਾਰੋਬਾਰ ਸੰਬੰਧਿਤ ਅਪਣੀ ਅਲਗ ਪਹਿਚਾਨ ਬਣਾਈ ਅਤੇ ਸਮਾਜ ਵਿੱਚ ਰੋਜ਼ਗਾਰ ਦੇ ਸਾਧਨ ਪ੍ਰਵਾਨ ਕਰਵਾਉਣ ਵਿਚ ਆਪਣਾ ਯੋਗਦਾਨ ਦੇ ਰਹੇ ਹਨ ਦੂਸਰਾ ਉਹ ਮਹਾਨ ਸਕਸ਼ ਜੋ ਵਿਦਿਅਕ ਅਧਾਰੇ ਦੌਰਾਨ ਸਮਾਜ ਨੂੰ ਜਾਗਰੁਕ ਅਤੇ ਇਕਸਾਰ ਕਰਨ ਤੇ ਹੋਣ ਦੀ ਪ੍ਰੇਰਨਾ ਦੇ ਰਹੇ ਹਨ। ਇਸ ਮੌਕੇ ਸੰਸਥਾਂ ਕਨਵੀਨਰ ਸਤਵਿੰਦਰ ਮਦਾਰਾ ਧਰਮ ਪਾਲ ਕਠਾਰ ਕੁਲਦੀਪ ਚੰਦ ਨੰਗਲ ਯਸ਼ਪਾਲ ਬੋਧ ਐਡਵੋਕੇਟ ਚਰਨਜੀਤ ਪੁਆਰੀ ਕਰਨੈਲ ਸੰਤੋਖਪੁਰੀ ਸੋਸ਼ਲ ਐਕਟਿਵਿਸਟ ਐਮ ਐਸ ਐਮ ਈ ਪ੍ਰਮੋਸ਼ਨ ਕੌਂਸਲ ਇੰਡਿਆ ਸਰਕਲ ਡਾਇਰੈਕਟਰ ਰੋਹਿਤ ਭਾਟੀਆ ਸਟੇਟ ਐਵਾਰਡੀ ਗੋਲਡ ਮੈਡਲਿਸਟ ਆਦਿ ਮੌਜੂਦ ਹਨ।