05/07/2024 7:23 PM

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਭਰਿਸ਼ਟਾਚਾਰ ਮੁਕਤ ਸਰਕਾਰ ਦਿੱਤੀ : ਪਰਮਜੀਤ ਸਿੰਘ ਗਿੱਲ 

ਬਟਾਲਾ ENTV (ਬੱਬਲੂ) 10 ਸਾਲਾਂ ਵਿੱਚ ਕਿਸੇ ਮੰਤਰੀ ਦਾ ਨਾਂਅ ਵੀ ਭਰਿਸਟਾਚਾਰ ਨਾਲ ਨਹੀਂ ਜੁੜਿਆ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੀਨੀਅਰ ਆਗੂ ਅਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਭਰਿਸ਼ਟਾਚਾਰ ਮੁਕਤ ਸਰਕਾਰ ਦੇ ਕੇ ਰਿਕਾਰਡ ਕਾਇਮ ਕੀਤਾ।

ਗਿੱਲ ਨੇ ਕਿਹਾ ਕਿ 2014 ਤੋਂ 2019 ਅਤੇ ਫਿਰ 2019 ਤੋਂ ਲੈ ਕੇ ਹੁਣ ਤੱਕ ਦੋ ਵਾਰ ਲਗਾਤਾਰ ਸ੍ਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਵਾਗਡੋਰ ਸੰਭਾਲੀ ਅਤੇ ਇੰਨੇ ਲੰਬੇ ਸਮੇਂ ਦੌਰਾਨ ਕਿਸੇ ਕਿਸੇ ਵੀ ਤਰਾਂ ਦਾ ਕੋਈ ਵੀ ਭਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਨਹੀਂ ਆਇਆ ਜੋ ਕਿ ਕੇਂਦਰ ਸਰਕਾਰ ਦੀ ਸਭ ਤੋਂ ਵੱਡੀ ਉਪਲਬਧੀ ਗਿਣੀ ਜਾ ਸਕਦੀ ਹੈ।

ਗਿੱਲ ਨੇ ਕਿਹਾ ਕਿ ਜਿੱਥੇ ਭਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਿਸੇ ਵੀ ਵਿਰੋਧੀ ਧਿਰ ਵੱਲੋਂ ਉੰਗਲ ਤੱਕ ਨਹੀਂ ਚੁੱਕੀ ਗਈ ਉੱਥੇ ਕੇਂਦਰ ਸਰਕਾਰ ਦੇ ਕਿਸੇ ਮੰਤਰੀ ਦਾ ਨਾਮ ਵੀ ਕਿਸੇ ਵੀ ਭਰਿਸ਼ਟਾਚਾਰ ਦੇ ਮਾਮਲੇ ਵਿੱਚ ਨਾ ਆਉਣਾ ਸਭ ਤੋਂ ਵੱਡੀ ਉਪਲਬਧੀ ਹੈ ਅਤੇ ਇਹ ਸਾਰਾ ਕੁਝ ਇਮਾਨਦਾਰ ,ਦੂਰਦਰਸ਼ੀ ਅਤੇ ਦੇਸ਼ ਭਗਤ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਕਰਕੇ ਹੀ ਸੰਭਵ ਹੋ ਸਕਿਆ ਹੈ।

ਗਿੱਲ ਨੇ ਕਿਹਾ ਕਿ ਜੇਕਰ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੇ ਕਾਰਜਕਾਲ ਤੇ ਝਾਤ ਮਾਰੀਏ ਤਾਂ ਯੂਪੀਏ ਸਰਕਾਰ ਭਰਿਸ਼ਟਾਚਾਰ ਦੀ ਜਨਮਦਾਤਾ ਸੀ ਅਤੇ ਉਸ ਸਰਕਾਰ ਦੇ ਵਿੱਚ ਅਰਬਾਂ ਖਰਬਾਂ ਦੇ ਸਕੈਮ ਹੋਏ ਸਨ ਜਿਸਨੇ ਦੇਸ਼ ਦੀ ਆਰਥਿਕਤਾ ਨੂੰ ਵੱਡਾ ਝਟਕਾ ਹੀ ਨਹੀਂ ਦਿੱਤਾ ਸੀ ਸਗੋਂ ਦੇਸ਼ ਦੇ ਲੋਕਾਂ ਨੂੰ ਹੋਰ ਗਰੀਬ ਬਣਾ ਕੇ ਛੱਡਿਆ ਸੀ।

ਗਿੱਲ ਨੇ ਕਿਹਾ ਕਿ ਯੂਪੀਏ ਸਰਕਾਰ ਦੌਰਾਨ ਵੱਡੇ ਵੱਡੇ ਸਕੈਮ ਹੋਏ ਸਨ ਜਿਨਾਂ ਵਿੱਚ 2ਜੀ ਸਕੈਮ, ਕੋਇਲਾ ਸਕੈਮ ,ਕਾਮਨ ਵੈਲਥ ਸਕੈਮ ,ਚੌਪਰ ਸਕੈਮ ,ਆਦਰਸ਼ ਸਕੈਮ ਆਦਿ ਨੇ ਦੇਸ਼ ਨੂੰ ਜਿੱਥੇ ਅੰਤਰਰਾਸ਼ਟਰੀ ਪੱਧਰ ਤੇ ਬਦਨਾਮ ਕੀਤਾ ਸੀ ਉੱਥੇ ਨਾਲ ਹੀ ਵਿਕਾਸ ਕਾਰਜਾਂ ਦੀ ਰਫਤਾਰ ਵੀ ਥਮ ਗਈ ਸੀ ਕਿਉਂਕਿ ਇਹਨੇ ਵੱਡੇ ਪੱਧਰ ਤੇ ਸਰਕਾਰੀ ਪੈਸੇ ਦਾ ਸਕੈਂਡਲਾਂ ਰਾਹੀ ਦੁਰਉਪਯੋਗ ਹੋਇਆ ਸੀ। ਕਾਂਗਰਸ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਨੇ ਦੇਸ਼ ਦੀ ਜਨਤਾ ਦੇ ਪੈਸੇ ਨੂੰ ਲੁੱਟ ਕੇ ਆਪਣੇ ਘਰ ਹੀ ਭਰੇ ਸਨ।

ਗਿੱਲ ਨੇ ਕਿਹਾ ਕਿ ਉਸ ਤੋਂ ਬਾਅਦ ਜਦੋਂ ਦੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਆਈ ਹੈ ਉਦੋਂ ਦਾ ਹੀ ਦੇਸ਼ ਵਿੱਚ ਰਿਕਾਰਡ ਤੌਰ ਵਿਕਾਸ ਕਾਰਜ ਹੋਏ ਹਨ ਅਤੇ ਅੱਜ ਦੇਸ਼ ਦਾ ਮਹਾਂਦਰਾ ਹੀ ਬਦਲ ਚੁੱਕਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਦੇਸ਼ ਦੁਨੀਆਂ ਦੇ ਨਕਸ਼ੇ ਵਿੱਚ ਸਭ ਤੋਂ ਮੋਹਰੀ ਹੋ ਕੇ ਉਭਰੇਗਾ।