ਮੋਦੀ ਸਰਕਾਰ ਦੀ ਅਗੁਵਾਈ ਹੇਠ 2023 ਦਾ ਵਰ੍ਹਾ ਵਿਕਾਸ ਪੱਖੋਂ ਅਹਿਮ ਰਿਹਾ: ਪਰਮਜੀਤ ਸਿੰਘ ਗਿੱਲ

ਕਈ ਮਹੱਤਵਪੂਰਨ ਪ੍ਰੋਜੇਕਟ ਨੇਪੜੇ ਚੜੇ

ਪੱਤਰਕਾਰ (ਬੱਬਲੂ) ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੀਨੀਅਰ ਆਗੂ ਅਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਮੋਦੀ ਸਰਕਾਰ ਦੀ ਅਗੁਵਾਈ ਹੇਠ 2023 ਦਾ ਵਰ੍ਹਾ ਵਿਕਾਸ ਪੱਖੋਂ ਅਹਿਮ ਰਿਹਾ ਹੈ। ਇਸ ਸਾਲ ਕਈ ਮਹੱਤਵਪੂਰਨ ਵਿਕਾਸ ਪ੍ਰੋਜੇਕਟ ਨੇਪੜੇ ਚੜੇ ਹਨ।

ਗਿੱਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਇਸੇ ਸਾਲ ਹੀ 1200 ਕਰੋੜ ਰੁਪਏ ਦਾ ਨਵਾਂ ਸੰਸਦ ਭਵਨ ਦੇਸ ਨੂੰ ਸਮਰਪਿੱਤ ਕੀਤਾ ਹੈ। ਜੋ 65000 ਵਰਗ ਗਜ਼ ਵਿੱਚ ਬਣਿਆ ਹੈ ਜਿਸ ਵਿਚ 888 ਸੀਟਾਂ ਵਾਲਾ ਲੋਕ ਸਭਾ ਹਾਲ ਅਤੇ 384 ਸੀਟਾਂ ਵਾਲਾ ਰਾਜ ਸਭਾ ਹਾਲ ਸ਼ਾਮਲ ਹੈ।

ਗਿੱਲ ਨੇ ਦੱਸਿਆ ਕਿ ਏਸ਼ੀਆ ਦੀ ਸੱਭ ਤੋਂ ਵੱਡੀ ਹੈਲੀਕਾਪਟਰ ਫੈਕਟਰੀ ਕਰਨਾਟਕ ਦੇ ਤੁਮਕੁਰੂ ਵਿਖੇ ਲਗਾਈ ਗਈ ਜਿਸ ਵਿੱਚ 20ਸਾਲਾਂ ਵਿੱਚ 1000 ਹੈਲੀਕਾਪਟਰ ਬਣਾਉਣ ਦਾ ਟੀਚਾ ਹੈ।

ਗਿੱਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਪ੍ਰਗਤੀ ਮੈਦਾਨ ਦਿੱਲੀ ਵਿਖੇ 2700 ਕਰੋੜ ਦੀ ਲਾਗਤ ਨਾਲ ਤਿਆਰ ਭਾਰਤ ਮੰਦਪਮ ਦੇਸ਼ ਨੂੰ ਸਮਰਪਿੱਤ ਕੀਤਾ ਜੋ ਦੇਸ ਦਾ ਸੱਭ ਤੋਂ ਵੱਡਾ ਸੰਮੇਲਨ ਪ੍ਰਦਰਸ਼ਨੀ ਕੰਪਲੈਕਸ ਹੈ।

ਗਿੱਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ 8480 ਕਰੋੜ ਦੀ ਲਾਗਤ ਨਾਲ ਬੰਗਲੌਰ ਮੈਸੂਰ ਐਕਸਪ੍ਰੈਸ ਵੇਅ ਦੇਸ ਨੂੰ ਦਿੱਤਾ ਜੋ 10 ਲੇਨ ਵਾਲਾ ਹੈ।

ਗਿੱਲ ਨੇ ਦੱਸਿਆ ਕਿ ਭਾਰਤ ਵਿਚ ਦੁਨੀਆਂ ਦੀ ਸਭ ਤੋਂ ਵੱਡੀ ਆਫਿਸ ਬਿਲਡਿੰਗ ਬੂਅਰਸ ਦਾ ਨਿਰਮਾਣ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਸੂਰਤ ਵਿੱਚ ਇਹ ਬਿਲਡਿੰਗ ਦੇਸ ਨੂੰ ਸਮਰਪਿੱਤ ਕੀਤੀ।

ਗਿੱਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੁਨੀਆਂ ਦੇ ਸਭ ਤੋਂ ਲੰਬੇ ਨਦੀ ਕਰੂਜ਼ ਵਿਕਾਸ ਗੰਗਾ ਨੂੰ 13 ਜਨਵਰੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ। ਇਸ ਕਰੂਜ਼ ਨੇ 3200 ਕਿਲੋਮੀਟਰ ਦਾ ਸਫਰ 51 ਦਿਨਾਂ ਵਿੱਚ ਤੈਅ ਕੀਤਾ ਸੀ।

ਗਿੱਲ ਨੇ ਦੱਸਿਆ ਕਿ ਭਾਰਤ ਫ਼ੌਜ ਦੀ ਰੋਡ ਵਿੰਗ ਸਰਹੱਦ ਸੰਗਠਨ ਨੇ ਸਮੁੰਦਰੀ ਤਲ ਤੋਂ ਲਗਭਗ 3888 ਮੀਟਰ ਉਚਾਈ ਤੇ ਸਥਿਤ ਬਾਬਾ ਅਮਰਨਾਥ ਬਰਫਾਨੀ ਤੱਕ ਸੜਕ ਦਾ ਨਿਰਮਾਣ ਕਾਰਜ ਪੂਰਾ ਕੀਤਾ।

ਗਿੱਲ ਨੇ ਦੱਸਿਆ ਕਿ ਭਾਰਤ ਨੇ ਹੀ ਸਭ ਤੋਂ ਤੇਜ 5ਜੀ ਰੋਲਆਊਟ ਦੀ ਸਾਇਟ ਦੀ ਸ਼ੁਰੁਆਤ ਕੀਤੀ ਅਤੇ ਯੂਜ਼ਰਜ਼ ਨੂੰ ਇਹ ਸੇਵਾ ਪ੍ਰਦਾਨ ਕੀਤੀ।

ਗਿੱਲ ਨੇ ਦੱਸਿਆ ਕਿ ਸ਼੍ਰੀ ਰਾਮ ਜਨਮ ਭੂਮੀ ਅਯੋਧਿਆ ਵਿਖੇ 320 ਕਰੋੜ ਦੀ ਲਾਗਤ ਨਾਲ 831 ਏਕੜ ਵਿੱਚ ਬਣਨ ਵਾਲੇ ਸ਼੍ਰੀ ਰਾਮ ਅੰਤਰ ਰਾਸਟਰੀ ਹਵਾਈ ਅੱਡੇ ਦੇ ਪਹਿਲੇ ਪੜਾਅ ਦਾ ਨਿਰਮਾਣ ਹੋ ਗਿਆ ਹੈ ਜਿਸਦਾ ਉਦਘਾਟਨ ਆਉਣ ਵਾਲੇ ਸਮੇਂ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕਰਨਗੇ।

ਗਿੱਲ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਦੁਨੀਆਂ ਦਾ ਸੱਭ ਤੋਂ ਵੱਡਾ 180 ਫੁੱਟ ਉੱਚਾ 7 ਮੰਜਿਲਾ ਮੈਡੀਟੇਸ਼ਨ ਸੈਂਟਰ ਵਿਹੰਗਮ ਯੋਗ ਸੰਸਥਾਨ ਵੱਲੋਂ ਵਾਰਾਣਸੀ ਵਿੱਚ ਬਣਾਇਆ ਗਿਆ ਹੈ ਜਿਸਦਾ ਉਦਘਾਟਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋ ਕੀਤਾ ਗਿਆ ਹੈ। ਗਿੱਲ ਨੇ ਦੱਸਿਆ ਕਿ ਇਸ ਤਰਾਂ ਅਨੇਕਾ ਹੋਰ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਿਆ ਗਿਆ ਹੈ ਜਿਸ ਨੇ ਦੇਸ਼ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ।

hacklink al hack forum organik hit deneme bonusu veren sitelerMostbetdeneme bonusu veren sitelermariobet girişMostbetistanbul escortsacehgroundsnaptikacehgroundvaycasinoGrandpashabetGrandpashabetkingbettinggüvenilir medyumlarİzmir escortKuşadası escortİzmit escortbetturkeyxslotzbahisroyalbet mobile girişbetebetsekabettelebet mobile girişonwinsahabetcasibommeritkingcasibom1xbetpusulabetmeritkingjokerbet mobil girişmavibet mobil girişmatbetelizabet girişbettilt giriş 623deneme pornosu 2025betzulanakitbahisbetturkeyKavbet girişstarzbetstarzbet twittermatadorbet twittercasibom girişcasibomcasibom girişcasibomcasibomcasibombets10bets10 giriş