ਅੰਮ੍ਰਿਤਸਰ – ਚੌਂਕੀ ਬੱਲ ਕਲਾ ਦੇ ਇੰਚਾਰਜ ਜੋਗਿੰਦਰ ਸਿੰਘ ਨੂੰ ਅਹੁੱਦਾ ਸੰਭਾਲਣ ਤੇ ਭਗਵਾਨ ਵਾਲਮੀਕਿ ਯੂਥ ਏਕਤਾ ਸ਼ਘੰਰਸ਼ ਕਮੇਟੀ ਅਤੇ ਗੁਰੂ ਗਿਆਨ ਨਾਥ ਧਰਮ ਸਮਾਜ ਸੇਵਾ ਸੋਸਾਇਟੀ ਵੱਲੋ ਆਪਣੀ ਪੂਰੀ ਟੀਮ ਨਾਲ ਸਿਰੋਪਾ ਪਾ ਕੇ ਵਧਾਈ ਦਿੱਤੀ ਗਈ ਅਤੇ ਮੂੰਹ ਮਿੱਠਾ ਕਰਵਾਇਆ ਗਿਆ | ਇਸ ਮੌਕੇ ਗੱਲਬਾਤ ਕਰਦਿਆ ਚੌਕੀ ਇੰਚਾਰਜ ਜਗਿੰਦਰ ਸਿੰਘ ਵੱਲੋ ਵਿਸ਼ਵਾਸ਼ਨ ਦਵਾਇਆ ਗਿਆ ਕੀ ਨਸ਼ਾ ਤਸਕਰਾ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ ਅਤੇ ਗੁਡਾਗੰਰਦੀ ਕਰਨ ਵਾਲੇ ਵਿਅਕਤੀਆ ਖਿਲਾਫ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਚੌਕੀ ਇੰਚਾਰਜ ਜਗਿੰਦਰ ਸਿੰਘ ਜੀ ਨੇ ਜਥੇਬੰਦੀਆ ਦਾ ਬਹੁਤ ਬਹੁਤ ਧੰਨਵਾਦ ਕੀਤਾ | ਇਸ ਮੌਕੇ ਅਮਰ ਸਿੰਘ ਏ ਐਸ ਆਈ, ਰਿਸ਼ੀ ਮੱਟੂ, ਮੁੱਖ ਸੰਚਾਲਕ ਸਾਬਾ ਸਿੰਘ, ਪੰਜਾਬ ਪ੍ਰਧਾਨ ਸਾਬੀ ਸਿੰਘ ,ਪ੍ਰਧਾਨ ਗੋਰੀ,ਪ੍ਰੀਸ ਅਦਿ ਮੌਜੂਦ ਸਨ|