04/28/2024 4:35 AM

ਅੰਮ੍ਰਿਤਸਰ ਥਾਣਾ ਸਦਰ ਵੱਲੋਂ ਘਰ ਵਿੱਚ ਚੋਰੀ ਕਰਨ ਵਾਲੇ ਅਨਪਛਾਤੇ ਵਿਅਕਤੀ ਨੂੰ 02 ਘੰਟਿਆਂ ਅੰਦਰ ਕਾਬੂ ਕਰਕੇ ਚੌਰੀ ਹੋਇਆ ਸਮਾਨ ਕੀਤਾ ਬ੍ਰਾਮਦ।

ਅੰਮ੍ਰਿਤਸਰ (ਰਾਣਾ ਨੰਗਲੀ) ਕਮਿਸ਼ਨ ਪੁਲਿਸ, ਅੰਮ੍ਰਿਤਸਰ, ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ ਤੇ ਸ੍ਰੀ ਹਰਪ੍ਰੀਤ ਸਿੰਘ ਮੰਡੇਰ, ਡੀ.ਸੀ.ਪੀ ਇੰਨੈਗਸਟੀਗੇਸ਼ਨ ਦੇ ਦਿਸ਼ਾ ਨਿਰਦੇਸ਼ਾ ਤੇ ਸ਼੍ਰੀ ਪ੍ਰਭਜੋਤ ਸਿੰਘ ਵਿਰਕ, ਏ.ਡੀ.ਸੀ.ਪੀ ਸਿਟੀ-2 ਦੀ ਨਿਗਰਾਨੀ ਹੇਠ ਸ਼੍ਰੀ ਵਰਿੰਦਰ ਸਿੰਘ ਖੋਸਾ, ਏ.ਸੀ.ਪੀ ਨੌਰਥ ਦੀ ਅਗਵਾਈ ਤੇ ਸਬ-ਇੰਸਪੈਕਟਰ ਪਲਵਿੰਦਰ ਸਿੰਘ, ਮੁੱਖ ਅਫਸਰ ਥਾਣਾ ਸਦਰ, ਦੀ ਪੁਲਿਸ ਟੀਮ ਵੱਲੋਂ ਜਾਂਚ ਹਰ ਐਂਗਲ ਤੋਂ ਕਰਨ ਤੇ ਮੁਕੱਦਮਾਂ ਵਿੱਚ ਚੌਰੀ ਕਰਨ ਵਾਲੇ ਵਿਅਕਤੀ ਜਰਨੈਲ ਸਿੰਘ ਜੌਲੀ ਪੁੱਤਰ ਸਰੂਪ ਸਿੰਘ ਵਾਸੀ ਮਕਾਨ ਨੰਬਰ 60, ਦਿਤਾ ਇੰਨਕਲੇਵ, ਗਰੀਨ ਲੈਂਡ, ਮਜੀਠਾ ਰੋਡ, ਅੰਮ੍ਰਿਤਸਰ ਨੂੰ 02 ਘੰਟਿਆਂ ਅੰਦਰ ਕਾਬੂ ਕਰਕੇ ਚੌਰੀ ਹੋਇਆ ਸਮਾਨ ਬ੍ਰਾਮਦ ਕੀਤਾ ਗਿਆ ਹੈ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।

ਥਾਣਾ ਸਦਰ ਵੱਲੋਂ ਘਰ ਵਿੱਚ ਚੋਰੀ ਕਰਨ ਵਾਲੇ ਅਨਪਛਾਤੇ ਵਿਅਕਤੀ ਨੂੰ 02 ਘੰਟਿਆਂ ਅੰਦਰ ਕਾਬੂ ਕਰਕੇ ਚੌਰੀ ਹੋਇਆ ਸਮਾਨ ਕੀਤਾ ਬ੍ਰਾਮਦ।
ਮੁਕੱਦਮਾਂ ਨੰਬਰ 01 ਮਿਤੀ 01-01-2024 ਜੁਰਮ 457,380 ਭ:ਦ ਥਾਣਾ ਸਦਰ, ਜਿਲਾ ਅੰਮ੍ਰਿਤਸਰ।
ਗ੍ਰਿਫਤਾਰੀ ਦੋਸ਼ੀ – ਜਰਨੈਲ ਸਿੰਘ ਜੌਲੀ ਪੁੱਤਰ ਸਰੂਪ ਸਿੰਘ ਵਾਸੀ ਮਕਾਨ ਨੰਬਰ 60,ਦਿੱਤਾ ਇੰਨਕਲੇਵ, ਗਰੀਨ ਲੈਂਡ ਮਜੀਠਾ ਰੋਡ ਅੰਮ੍ਰਿਤਸਰ। ਉਮਰ ਕਰੀਬ 35 ਸਾਲ, ਪੜਾਈ 12ਵੀਂ ਪਾਸ,ਕੰਮ ਆਟੋ ਚਾਲਕ।
ਬ੍ਰਾਮਦਗੀ :- 02 ਕੜੇ ਸੋਨਾ ਜੇਟਸ, 01 ਮੁੰਦਰੀ ਜੈਟਸ ਡਾਇਮੰਡ, 01 ਟਿੱਕਾ ਸੋਨਾ, 01 ਬਰੈਸਲੇਟ ਸੋਨਾ, 01 ਜੋੜੀ ਝੁਮਕੇ ਸੋਨਾ, 01 ਜੋੜੀ ਸੂਈ ਧਾਗਾ ਸੋਨਾ,02 ਜੋੜੀਆ ਵਾਲੀਆ ਸੋਨਾ ਅਤੇ 60,000/-ਰੁਪਏ ਭਾਰਤੀ ਕਰੰਸੀ।
ਇਹ ਮੁਕੱਦਮਾਂ ਮੁਦੱਈ ਕਰਨ ਸ਼ਰਮਾ ਵਾਸੀ ਰੋਜ਼ ਐਵਨਿਊ, 88 ਫੁੱਟ ਰੋਡ, ਅੰਮ੍ਰਿਤਸਰ ਦੇ ਬਿਆਨ ਤੇ ਦਰਜ਼ ਰਜਿਸਟਰ ਹੋਇਆ ਕਿ ਉਹ, ਮਿਤੀ 31-12-2023 ਨੂੰ ਕ੍ਰੀਬ 8:00 PM, ਆਪਣੇ ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਗਿਆ ਸੀ ਅਤੇ ਜਦੋਂ ਮਿਤੀ 01-01-2024 ਨੂੰ ਕਰੀਬ 01:00 AM ਘਰ ਵਾਪਿਸ ਆਇਆ ਤਾਂ ਦੇਖਿਆ ਕਿ ਉਸਦੇ ਘਰ ਦੀ ਲੱਕੜ ਵਾਲੀ ਅਲਮਾਰੀ ਦਾ ਲਾਕਰ ਟੁੱਟਾ ਹੋਇਆ ਸੀ। ਕੋਈ ਅਣ-ਪਛਾਤਾ ਵਿਅਕਤੀ ਅਲਮਾਰੀ ਵਿੱਚੋਂ 02 ਕੜੇ ਸੋਨਾ ਜੈਟਸ, 01 ਮੁੰਦਰੀ ਜੈਟਸ ਡਾਇਮੰਡ, 01 ਟਿੱਕਾ ਸੋਨਾ,01 ਬਰੈਸਲੈਟ ਸੋਨਾ 01 ਜੋੜੀ ਝੁਮਕੇ ਸੋਨਾ, 01 ਜੋੜੀ ਸੂਈ ਧਾਗਾ ਸੋਨਾ, 02 ਜੋੜੀਆ ਵਾਲੀਆ ਸੋਨਾ ਅਤੇ 60,000/-ਰੁਪਏ, ਭਾਰਤੀ ਕਰੰਸੀ ਚੋਰੀ ਕਰਕੇ ਲੈ ਗਿਆ। ਜਿਸਤੇ ਥਾਣਾ ਸਦਰ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ, ਮੁਕੱਦਮਾਂ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ।