04/21/2024 1:08 PM

ਨਾਬਾਲਗ ਨੂੰ ਅਗਵਾ ਕਰਨ ਦੇ ਮਾਮਲੇ ‘ਚ ਤਿੰਨ ਬਰੀ

ਬਲਾਤਕਾਰ ਅਤੇ ਅਗਵਾ ਕਰਨ ਦੇ ਝੂਠੇ ਇਲਜ਼ਾਮ ਦੋਸ਼ੀ ਲਈ ਮੁਸੀਬਤ ਅਤੇ ਅਪਮਾਨ ਦਾ ਕਾਰਨ ਬਣਦੇ ਹਨ (ਐਡਵੋਕੇਟ ਜੋਹਿਤ ਕੁਮਾਰ)

ਜਲੰਧਰ (EN) ਮਹਾਨਗਰ ਦੇ ਲੱਗਦੇ ਪ੍ਰਭਾਤ ਨਗਰ ਗਾਜ਼ੀ ਗੁਲਾਂ ਵਾਸੀ ਦੀਪਕ ਦੀਪੂ, ਕਮਲਜੀਤ ਪਿੰਡ ਰਸੂਲਪੁਰ ਖੁਰਦ ਅਤੇ ਪਵਨ ਕੁਮਾਰ ਉਰਫ਼ ਪੰਮੂ ਪਿੰਡ ਸਫੀਪੁਰ ਨੂੰ ਵਕੀਲ ਜੋਹਿਤ ਕੁਮਾਰ ਦੀ ਦਲੀਲ ਨਾਲ ਸਹਿਮਤ ਹੁੰਦਿਆਂ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਦੀ ਅਦਾਲਤ ‘ਚ ਨਾਬਾਲਗ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਵਿਆਹ ਕਰਵਾਉਣ ਦੇ ਮਾਮਲੇ ‘ਚ ਵਕੀਲ ਜੋਹਿਤ ਕੁਮਾਰ ਦੇ ਬਿਆਨਾਂ ‘ਤੇ ਕਾਰਵਾਈ ਕਰਦਿਆਂ ਬਰੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।ਇਸ ਮਾਮਲੇ ‘ਚ 15 ਅਪ੍ਰੈਲ 2022 ਨੂੰ ਥਾਣਾ 2 ਦੀ ਪੁਲਿਸ ਨੇ ਉਕਤ ਤਿੰਨਾਂ ਖਿਲਾਫ਼ ਉਕਤ ਲੜਕੀ ਦੇ ਪਿਤਾ ਦੇ ਬਿਆਨਾਂ ‘ਤੇ ਮਾਮਲਾ ਦਰਜ ਕੀਤਾ ਸੀ | ਪੀੜਤ ਲੜਕੀ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ |