05/05/2024 10:40 PM

ਧੰਨ ਧੰਨ ਦਸ਼ਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋ ਬਖਸ਼ਿਸ ਖਾਲਸਾ ਸਾਜਨਾ ਦਿਵਸ਼ ਨੂੰ ਸਮਰਪਿਤ ਅਕੱਥ -ਕਥਾ ਸਮਾਗਮ ਤੇ ਆਉਣ ਲਈ ਸੰਗਤ ਨੂੰ ਕੀਤੀ ਬੇਨਤੀ- ਭਾਈ ਸਵਿੰਦਰ ਸਿੰਘ

ਜਲੰਧਰ (EN) ਪ੍ਰਭੁ ਮਿਲਣੈ ਕਾ ਚਾਉ ਸੇਵਾ ਸਿਮਰਨ ਸੁਸਾਇਟੀ ਜਲੰਧਰ (ਰਜਿ.) ਵੱਲੋ ਨਵੀਂ ਦਾਣਾ ਮੰਡੀ ਵਿਖੇ ਸਮੇਤ ਸੰਗਤ ਇਕੱਤਰ ਹੋਈ, ਜਿਸ ਵਿੱਚ ਸਾਰੀ ਸੰਗਤ ਨਾਲ ਗੁਰਮਤਿ ਵੀਚਾਰਾ ਸਾਂਝੀਆਂ ਹੋਈਆਂ, ਭਾਈ ਸਵਿੰਦਰ ਸਿੰਘ ਨੇ ਦੱਸਿਆ ਕਿ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਗੁਰਦੁਆਰਾ ਪ੍ਰਭੁ ਮਿਲਣੈ ਕਾ ਚਾਉ ਸੇਵਾ ਸਿਮਰਨ ਸੁਸਾਇਟੀ ਜਲੰਧਰ (ਰਜਿ.) ਵੱਲੋ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਦਸ਼ਮੇਸ਼ ਪਿਤਾ ਵੱਲੋ ਬਖਸਿਸ਼ ਖਾਲਸਾ ਸਾਜਨਾ ਦਿਵਸ਼ ਨੂੰ ਸਮਰਪਿਤ ਅਕੱਥ-ਕਥਾ ਸਮਾਗਮ ਅੱਜ ਨਵੀ ਦਾਣਾ ਮੰਡੀ ਜਲੰਧਰ ਵਿਖੇ ਕਰਾਇਆ ਜਾ ਰਿਹਾ ਹੈ । ਸਮਾਗਮ ਸਬੰਧੀ ਅੱਜ ਮੁੱਖ ਪ੍ਰਬੰਧਕ ਸਮੇਤ ਹੋਰ ਗੁਰਮੁੱਖ ਪਿਆਰੇ ਦਾਣਾਂਮੰਡੀ ਵਿਖੇ ਪਹੁੰਚੇ । ਭਾਈ ਸਵਿੰਦਰ ਸਿੰਘ ਨੇ ਕਿਹਾ ਕਿ ਸਮਾਗਮ ਵਿੱਚ ਗੁਰਦੁਆਰਾ ਪ੍ਰਭੁ ਮਿਲਣੈ ਕਾ ਚਾਉ ਰੋਲੀ ਰੋਡ ਨੇੜੇ ਬੁੱਗੀਪੁਰਾ ਚੋਂਕ ਮੋਗਾ ਦੇ ਸਿਖਿਆਰਥੀ ਢਾਡੀ ਵਾਰਾਂ,ਕਵਸ਼ਿਰੀ ਅਤੇ ਕੀਰਤਨ ਰਾਹੀਂ ਸੰਗਤਾ ਨੂੰ ਨਿਹਾਲ ਕਰਨਗੇ । ਇਸ ਸਮਾਗਮ ਵਿੱਚ ਵਿਸ਼ੇਸ ਤੌਰ ਤੇ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਬਾਨੀ ਗੁਰਦੁਆਰਾ ਪ੍ਰਭੁ ਮਿਲਣੈ ਕਾ ਚਾਉ ਮੋਗਾ ਵੱਲੋ ਵਰੋਸਾਇ ਗੁਰਮੁੱਖ ਪਿਆਰੇ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਤਰਮਾਲਾ ਪਹੁੰਚ ਰਹੇ ਹਨ, ਜੋ ਸੰਗਤ ਨੂੰ ਸਰਬ ਸਾਂਝੀਵਾਲਤਾ ਦਾ ਉਪਦੇਸ ਜੋ ਧੰਨ ਧੰਨ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਹੇ ਹਨ, ਸੰਸਾਰੀ ਜੀਵਾ ਨੂੰ ਸੂਖੈਨ ਢੰਗ ਨਾਲ ਸਮਝ ਗੋਚਰਾ ਕਰਵਾਉਣਗੇ ਅਤੇ ਵਾਹਿਗੁਰੂ ਗੁਰਮ੍ਰੰਤ ਦਿੜ੍ਰ ਕਰਾਉਗੇ । ਸਮਾਗਮ ਵਾਲੇ ਸਥਾਨਾਂ ਤੇ ਸੰਗਤਾਂ ਵੱਲੋ ਦਾਣਾ ਮੰਡੀ ਵਿਖੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਪੰਡਾਲ ਸੱਜ ਚੁੱਕੇ ਹਨ । ਭਾਈ ਪ੍ਰਨਾਮ ਸਿੰਘ ਨੇ ਕਿਹਾ ਕਿ ਸਮਾਗਮ ਵਿੱਚ ਆਉਣ ਸਬੰਧੀ ਸੰਗਤਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਇਸ ਸਮਾਗਮ ਵਿੱਚ ਹਜਾਂਰਾ ਦੀ ਗਿਣਤੀ ਵਿੱਚ ਸੰਗਤਾਂ ਦੇ ਪਹੁੰਚਣ ਦਾ ਅਨੁਮਾਨ ਹੈ ਅਤੇ ਸਮਾਗਮ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਾਇਂਆ ਜਾਵੇਗਾ । ਇਸ ਸਮੇਂ ਸ੍ਰ. ਰਜਿੰਦਰ ਸਿੰਘ ਮਿਗਲਾਨੀ (ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ), ਤੇਜਿੰਦਰ ਸਿੰਘ ਪ੍ਰਦੇਸੀ (ਪ੍ਰਧਾਨ ਸਿੱਖ ਤਾਲਮੇਲ ਕਮੇਟੀ), ਹਰਪ੍ਰੀਤ ਸਿੰਘ ਨੀਟੂ, ਆਤਮਪ੍ਰਕਾਸ ਸਿੰਘ, ਹਰਜੀਤ ਸਿੰਘ ਕਾਲੜਾ (ਚੇਅਰਮੈਨ),ਸੁਰਿੰਦਰ ਸਿੰਘ, ਗੁਰਿੰਦਰ ਸਿੰਘ, ਸੁਖਵਿੰਦਰ ਸਿੰਘ, ਅਨੂਪ ਸਿੰਘ, ਅਵਤਾਰ ਸਿੰਘ, ਹਰਮੀਤ ਸਿੰਘ, ਪੂਨੀਤ ਸਿੰਘ, ਬਰਜਿੰਦਰ ਸਿੰਘ, ਗੁਰਸਾਹਿਬ ਸਿੰਘ, ਗੁਰਮੇਲ ਸਿੰਘ, ਬੂਟਾ ਸਿੰਘ, ਨਿਰਮਲ ਸਿੰਘ, ਹਰਬੰਸ਼ ਸਿੰਘ, ਰਣਜੀਤ ਸਿੰਘ ਹੈਪੀ, ਰਵਿੰਦਰ ਸਿੰਘ, ਭੁਲੱਰ ਸਿੰਘ, ਹਰਪ੍ਰੀਤ ਸਿੰਘ, ਮਲਕੀਤ ਸਿੰਘ , ਹਾਜ਼ਰ ਸਨ ਅਤੇ ਇਨ੍ਹਾਂ ਤੋਂ ਇਲਾਵਾ ਹੋਰ ਵੀ ਸੰਗਤ ਹਾਜ਼ਰ ਸੀ ।

ਮੁੱਖ ਪ੍ਰਬੰਧਕ
ਭਾਈ ਸਵਿੰਦਰ ਸਿੰਘ
13 ਦਾਦਾ ਨਗਰ ਮਾਡਲ ਟਾਉਨ
ਮਿਤੀ 8-04-2024. ਜਲੰਧਰ ।

Related Posts