06/23/2024 12:53 AM

ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਸਕੂਟਰ ਮਾਰਕੀਟ ਜਲੰਧਰ ਵੱਲੋਂ ਲਗਾਇਆ ਗਿਆ ਚਾਹ,ਬਿਸਕੁਟ ਦਾ ਲੰਗਰ 

ਜਲੰਧਰ (EN) ਖਾਲਸਾ ਸਾਜਨਾ ਦਿਵਸ ਵਿਸਾਖੀ ਅਤੇ ਸੰਗਰਾਂਦ ਤੇ ਜਲੰਧਰ ਟੂ ਵੀਲਰਜ ਡੀਲਰਜ ਐਸੋਸੀਏਸ਼ਨ ਵੱਲੋਂ ਸਕੂਟਰ ਮਾਰਕੀਟ ਵਿਖੇ ਚਾਹ ਮੱਠੀਆਂ ਦੇ ਲੰਗਰ ਲਗਾਏ ਗਏ ਇਸ ਮੌਕੇ ਤੇ ਐਸੋਸੀਏਸ਼ਨ ਦੇ ਪ੍ਰਧਾਨ ਤਜਿੰਦਰ ਸਿੰਘ ਪ੍ਰਦੇਸੀ, ਹਰਪ੍ਰੀਤ ਸਿੰਘ ਨੀਟੂ ਅਤੇ ਬੋਬੀ ਬਹਿਲ ਨੇ ਕਿਹਾ ਕਿ ਇਹ ਸਾਡੀ ਸਾਰਿਆਂ ਦੀ ਸਾਂਝੀ ਵਿਰਾਸਤ ਹੈ ਸਾਨੂੰ ਸਭ ਨੂੰ ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਹਰ ਤਿਉਹਾਰ ਨੂੰ ਮਨਾਉਣਾ ਚਾਹੀਦਾ ਹੈ ਇਸ ਮੌਕੇ ਤੇ ਲੰਗਰ ਦੀ ਸੇਵਾ ਕਰਨ ਵਾਲਿਆਂ ਵਿੱਚ ਬੱਬੂ ਕਾਲੜਾ,ਤਰੁਨ ਬਹਿਲ,ਕੁਲਵਿੰਦਰ ਸਿੰਘ ਚਿੰਟੂ,ਆਤਮ ਪ੍ਰਕਾਸ਼,ਰਜਿੰਦਰ ਕੁਮਾਰ ਕੁਕੂ,ਲੱਕੀ ਸਿਕਾ,ਬੋਬੀ ਸਿਕਾ,ਆਸੂ ਕਾਲੜਾ ਕਰ ਰਹੇ ਸਨ।