ਚੰਡੀਗੜ੍ਹ ਪ੍ਰਸ਼ਾਸਨ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਗਰਮੀਆਂ ਵਿੱਚ ਦੁਪਹਿਰ ਤੋਂ ਬਾਅਦ ਬਹੁਤ ਤੇਜ਼ ਗਰਮ ਹਵਾਵਾਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜਿਸ ਕਾਰਨ OPD ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਹੋਰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ OPD ਸਵੇਰੇ 9:00 ਵਜੇ ਦੀ ਬਜਾਏ 8:00 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਮਰੀਜ਼ 3:00 ਵਜੇ ਦੀ ਬਜਾਏ ਦੁਪਹਿਰ 2:00 ਵਜੇ ਤੱਕ ਹੀ ਦੇਖੇ ਜਾਣਗੇ। ਇਹ ਗਰਮੀਆਂ ਦਾ ਸਮਾਂ ਸਾਰਣੀ ਹੈ ਜੋ 15 ਅਕਤੂਬਰ ਤੱਕ ਲਾਗੂ ਰਹੇਗੀ। ਇਸ ਤੋਂ ਬਾਅਦ 16 ਅਕਤੂਬਰ ਤੋਂ 15 ਅਪ੍ਰੈਲ ਤੱਕ OPD ਦਾ ਸਮਾਂ ਮੁੜ 9:00 ਤੋਂ 3:00 ਵਜੇ ਤੱਕ ਬਦਲ ਦਿੱਤਾ ਜਾਵੇਗਾ।OPD ਸਵੇਰੇ ਤੋਂ 1 ਘੰਟਾ ਪਹਿਲਾਂ ਸ਼ੁਰੂ ਕੀਤੀ ਜਾਂਦੀ ਹੈ। ਹੋਰ ਐਮਰਜੈਂਸੀ ਸੇਵਾਵਾਂ 24 ਘੰਟੇ ਉਪਲਬਧ ਰਹਿਣਗੀਆਂ। ਇਹ ਪਹਿਲਾਂ ਵਾਂਗ ਹੀ ਜਾਰੀ ਰਹੇਗਾ। ਇਨ੍ਹਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।ਚੰਡੀਗੜ੍ਹ ਅਤੇ ਮੁਹਾਲੀ ਦੇ ਹਸਪਤਾਲਾਂ ਵਿੱਚ ਅੱਜ ਤੋਂ ਓਪੀਡੀ ਦਾ ਸਮਾਂ ਬਦਲਿਆ ਗਿਆ ਹੈ।