05/24/2024 12:05 PM

ਜਨਮ ਸ਼ਤਾਬਦੀ ਦੇ ਸੰਬੰਧ ਵਿੱਚ ਨਿਕਲੀ ਸ਼ੋਭਾ ਯਾਤਰਾ ਤੇ ਆਟੋ ਡੀਲਰ ਐਸੋਸੀਏਸ਼ਨ ਵੱਲੋਂ ਫੁੱਲਾਂ ਦੀ ਵਰਖਾ ਤੇ ਲੰਗਰ ਲਗਾਇਆ

ਜਲੰਧਰ(EN) ਅਖਿਲ ਭਾਰਤੀ ਸ਼੍ਰੀ ਚਤੰਨਿਆ ਗੋਡੀਏ ਮੱਠ ਦੇ ਸ੍ਰੀ ਤੀਰਥ ਗੋਸਵਾਮੀ ਮਹਾਰਾਜ ਜੀ ਦੀ ਜਨਮ ਸ਼ਤਾਬਦੀ ਦੇ ਸੰਬੰਧ ਵਿੱਚ ਅੱਜ ਜਲੰਧਰ ਸ਼ਹਿਰ ਵਿੱਚ ਇੱਕ ਵਿਸ਼ਾਲ ਰੱਥ ਯਾਤਰਾ ਕੱਢੀ ਗਈ ।ਜਿਸ ਵਿੱਚ ਸੰਗਤਾਂ ਬਹੁਤ ਹੀ ਉਤਸਾਹ ਨਾਲ ਸ਼ਾਮਿਲ ਹੋਈਆਂ। ਇਹ ਰੱਥ ਯਾਤਰਾ ਪ੍ਰਤਾਪ ਬਾਗ ,ਮੰਦਿਰ ਤੋਂ ਆਰੰਭ ਹੋ ਕੇ ਵੱਖ ਵੱਖ ਪੜਾਵਾਂ ਤੋਂ ਹੁੰਦੀ ਹੋਈ ਪੁਲੀ ਅਲੀ ਮੁਹੱਲਾ ਮੁਹੱਲੇ ਵਿਖੇ ਪਹੁੰਚੀ। ਜਿੱਥੇ ਆਟੋ ਡੀਲਰ ਐਸੋਸੀਏਸ਼ਨ ਦੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਹੋਈਆਂ ਸਨ। ਜਿੱਥੇ ਐਸੋਸੀਏਸ਼ਨ ਵੱਲੋਂ ਰੱਥ ਯਾਤਰਾ ਵਿੱਚ ਸ਼ਾਮਿਲ ਸੰਗਤਾਂ ਉੱਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਮੌਕੇ ਐਸੋਸੀਏਸ਼ਨ ਵੱਲੋਂ ਵੱਖ-ਵੱਖ ਪਦਾਰਥਾਂ ਜਿਸ ਵਿੱਚ ਜਲਜੀਰਾ ,ਲੱਡੂ ਅਤੇ ਠੰਡੇ ਜਲ ਦੇ ਲੰਗਰ ਲਗਾਏ ਗਏ ਸਨ। ਫੁੱਲਾਂ ਦੀ ਵਰਖਾ ਕਰਨ ਤੇ ਸੰਗਤਾਂ ਨੂੰ ਲੰਗਰ ਵੰਡਣ ਦੀ ਸੇਵਾ ਤਜਿੰਦਰ ਸਿੰਘ ਪਰਦੇਸੀ ,ਹਰਪ੍ਰੀਤ ਸਿੰਘ ਨੀਟੂ ,ਸੁਰੇਸ਼ ਕੁਮਾਰ ,ਸ਼ਾਲੂ ,ਬੋਬੀ ਬਹਲ ,ਆਤਮ ਪ੍ਰਕਾਸ਼ ,ਹਰਪ੍ਰੀਤ ਸਿੰਘ ਸੋਨੂ, ਲੱਕੀ ਸਿੱਕਾ ,ਵਿੱਕੀ ਸਿੱਕਾ, ਬੱਬੂ ਕਾਲੜਾ ,ਸੰਜੀਵ ਕੁਮਾਰ ,ਰੋਹਿਤ ਕਾਲੜਾ, ਡਿੰਪੀ ਆਦਿ ਕਰ ਰਹੇ ਸਨ